ਭਵਾਨੀਗੜ੍ਹ ਦੇ ਕਈ ਕਾਂਗਰਸੀ ਆਗੂਆਂ ਨੇ ਕੈਬਨਿਟ ਮੰਤਰੀ ਸਿੰਗਲਾ ਖ਼ਿਲਾਫ਼ ਬਗਾਵਤ ਕੀਤੀ

Home » Blog » ਭਵਾਨੀਗੜ੍ਹ ਦੇ ਕਈ ਕਾਂਗਰਸੀ ਆਗੂਆਂ ਨੇ ਕੈਬਨਿਟ ਮੰਤਰੀ ਸਿੰਗਲਾ ਖ਼ਿਲਾਫ਼ ਬਗਾਵਤ ਕੀਤੀ
ਭਵਾਨੀਗੜ੍ਹ ਦੇ ਕਈ ਕਾਂਗਰਸੀ ਆਗੂਆਂ ਨੇ ਕੈਬਨਿਟ ਮੰਤਰੀ ਸਿੰਗਲਾ ਖ਼ਿਲਾਫ਼ ਬਗਾਵਤ ਕੀਤੀ

ਕਾਂਗਰਸ ਹਾਈਕਮਾਂਡ ਨੂੰ ਹਲਕਾ ਸੰਗਰੂਰ ਤੋਂ ਇਮਾਨਦਾਰ ਉਮੀਦਵਾਰ ਨੂੰ ਟਿਕਟ ਦੇਣ ਦੀ ਮੰਗ ਕੀਤੀ

ਭਵਾਨੀਗੜ੍ਹ, 18 ਦਸੰਬਰ: ਸ਼ਹਿਰ ਦੇ ਕਈ ਕਾਂਗਰਸੀ ਆਗੂਆਂ ਵੱਲੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕਦਿਆਂ ਪਾਰਟੀ ਹਾਈਕਮਾਂਡ ਤੋਂ ਹਲਕਾ ਸੰਗਰੂਰ ਤੋਂ ਨਵਾਂ ਚਿਹਰਾ ਚੋਣਾਂ ਵਿੱਚ ਉਤਾਰਨ ਦੀ ਮੰਗ ਕੀਤੀ ਗਈ। ਅੱਜ ਇੱਥੇ ਅਨਾਜ ਮੰਡੀ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਪੀਆਰਟੀਸੀ ਦੇ ਡਾਇਰੈਕਟਰ ਕਪਿਲ ਦੇਵ ਗਰਗ, ਟਰੱਕ ਯੂਨੀਅਨ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਏ ਕਿ ਅਸਲ ਵਿੱਚ ਭਵਾਨੀਗੜ੍ਹ ਸ਼ਹਿਰ ਵਿੱਚ ਕੋਈ ਵਿਕਾਸ ਦੇ ਕੰਮ ਨਹੀਂ ਕੀਤੇ ਗਏ, ਸਗੋਂ ਵਿਕਾਸ ਦੇ ਨਾਂਅ ਹੇਠਾਂ ਸਾਰੀਆਂ ਸੜਕਾਂ, ਗਲੀਆਂ ਅਤੇ ਸੀਵਰੇਜ ਪੁੱਟ ਕੇ ਸ਼ਹਿਰ ਦੀ ਬਰਬਾਦੀ ਕਰ ਦਿੱਤੀ ਗਈ ਹੈ। ਠੇਕੇਦਾਰਾਂ ਨੇ ਮਿਲੀਭੁਗਤ ਨਾਲ ਸਰਕਾਰੀ ਪੈਸੇ ਵਿੱਚ ਕਥਿਤ ਤੌਰ ਤੇ ਸ਼ਰੇਆਮ ਧਾਂਦਲੀਆਂ ਕੀਤੀਆਂ ਗਈਆਂ ਹਨ।

ਕਾਂਗਰਸ ਆਗੂਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਸਿੰਗਲਾ ਕਿਸੇ ਪਾਰਟੀ ਵਰਕਰ ਨਾਲ ਮਿਲਵਰਤਣ ਨਹੀਂ ਰੱਖਦਾ, ਸਗੋਂ ਪਾਰਟੀ ਵਿਰੋਧੀਆਂ ਦੀ ਪੂਰੀ ਇੱਜਤ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਾਰਟੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਸੰਗਰੂਰ ਤੋਂ ਸਾਬਕਾ ਜਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਵਰਗੇ ਇਮਾਨਦਾਰ ਆਗੂ ਨੂੰ ਟਿਕਟ ਦਿੱਤੀ ਜਾਵੇ। ਇਸ ਮੌਕੇ ਡਾ ਸੱਤਪਾਲ ਗਰਗ,ਪ੍ਰਮੋਦ ਕੁਮਾਰ ਪਿੰਕੀ,ਮਨੀਸ਼ ਕੁਮਾਰ ਗਰਗ, ਸੁਖਵਿੰਦਰ ਕੁਮਾਰ ਸ਼ਰਮਾ,ਲਖਵਿੰਦਰ ਸਿੰਘ ਫੱਗੂਵਾਲਾ,ਸੱਤਪਾਲ ਬਾਵਾ ਅਤੇ ਜਸਪਾਲ ਸਿੰਘ ਸੰਗਤਪੁਰਾ ਆਦਿ ਕਾਂਗਰਸੀ ਵਰਕਰ ਵੀ ਹਾਜਰ ਸਨ।

Leave a Reply

Your email address will not be published.