ਪਟਨਾ, 23 ਮਈ (ਸ.ਬ.) ਬਿਹਾਰ ਵਿੱਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦਾ ਪ੍ਰਚਾਰ ਵੀਰਵਾਰ ਨੂੰ ਸ਼ਾਮ 5 ਵਜੇ ਖਤਮ ਹੋ ਜਾਵੇਗਾ|
ਛੇਵੇਂ ਪੜਾਅ ਲਈ 25 ਮਈ ਨੂੰ ਅੱਠ ਲੋਕ ਸਭਾ ਹਲਕਿਆਂ ਸੀਵਾਨ, ਸ਼ਿਓਹਰ, ਵੈਸ਼ਾਲੀ, ਮਹਾਰਾਜਗੰਜ, ਪੂਰਵੀ ਚੰਪਾਰਨ, ਪੱਛਮੀ ਚੰਪਾਰਨ, ਗੋਪਾਲਗੰਜ (ਐਸਸੀ ਰਿਜ਼ਰਵ) ਅਤੇ ਵਾਲਮੀਕੀ ਨਗਰ ਵਿੱਚ ਵੋਟਾਂ ਪੈਣਗੀਆਂ- ਜਿੱਥੇ 86 ਉਮੀਦਵਾਰ ਮੈਦਾਨ ਵਿੱਚ ਹਨ। ; ਇਨ੍ਹਾਂ ਵਿੱਚ 78 ਪੁਰਸ਼ ਅਤੇ ਅੱਠ ਮਹਿਲਾ ਉਮੀਦਵਾਰ ਹਨ।
ਸੀਵਾਨ ਵਿੱਚ ਜੇਡੀਯੂ ਨੇ ਸਾਬਕਾ ਵਿਧਾਇਕ ਰਮੇਸ਼ ਕੁਸ਼ਵਾਹਾ ਦੀ ਪਤਨੀ ਵਿਜੇਲਕਸ਼ਮੀ ਕੁਸ਼ਵਾਹਾ ਨੂੰ ਟਿਕਟ ਦਿੱਤੀ ਹੈ। ਰਾਸ਼ਟਰੀ ਜਨਤਾ ਦਲ ਨੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਵਧ ਬਿਹਾਰੀ ਚੌਧਰੀ ਨੂੰ ਮੈਦਾਨ ‘ਚ ਉਤਾਰਿਆ ਹੈ ਜਦਕਿ ਸਾਬਕਾ ਸੰਸਦ ਮੈਂਬਰ ਸ਼ਹਾਬੂਦੀਨ ਦੀ ਪਤਨੀ ਹੇਨਾ ਸ਼ਹਾਬ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ।
ਸ਼ਿਓਹਰ ‘ਚ ਆਰਜੇਡੀ ਨੇ ਰਿਤੂ ਜੈਸਵਾਲ ਨੂੰ ਟਿਕਟ ਦਿੱਤੀ ਹੈ ਜਦਕਿ ਜੇਡੀਯੂ ਨੇ ਬਾਹੂਬਲੀ ਆਨੰਦ ਮੋਹਨ ਦੀ ਪਤਨੀ ਲਵਲੀ ਆਨੰਦ ਨੂੰ ਮੈਦਾਨ ‘ਚ ਉਤਾਰਿਆ ਹੈ। ਏਆਈਐਮਆਈਐਮ ਨੇ ਰਾਣਾ ਰਣਜੀਤ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਯੋਗੀ ਅਖਿਲੇਸ਼ਵਰ ਦਾਸ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਹਾਲਾਂਕਿ ਮੁੱਖ ਮੁਕਾਬਲਾ ਜੇਡੀਯੂ ਅਤੇ ਰਾਸ਼ਟਰੀ ਜਨਤਾ ਦਲ ਦੇ ਉਮੀਦਵਾਰਾਂ ਵਿਚਾਲੇ ਹੋਣ ਦੀ ਉਮੀਦ ਹੈ।
ਵੈਸ਼ਾਲੀ ਲੋਕ ਵਿਚ