Connect with us

ਪੰਜਾਬ

ਬਰਗਾੜੀ ਕਾਂਡ ਦੀ ਜਾਂਚ ਕਾਰਨ ਚਰਚਾ ‘ਚ ਆਏ ਕੁੰਵਰ ਵਿਜੇ ਪ੍ਰਤਾਪ ਬਾਰੇ ਜਾਣੋ ਅਹਿਮ ਗੱਲਾਂ

Published

on

ਜਲੰਧਰ / ਆਈਪੀਐੱਸ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਂ ਇੱਕ ਵਾਰ ਮੁੜ ਚਰਚਾ ਵਿੱਚ ਆ ਗਿਆ ਹੈ। ਭਾਰਤੀ ਪੁਲਸ ਸਰਵਿਸ ਦੇ 1998 ਬੈਚ ਦੇ ਪੰਜਾਬ ਕਾਡਰ ਦੇ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਸਮੇਂ ਆਈ ਜੀ ਦੇ ਅਹੁਦੇ ਉੱਤੇ ਕੰਮ ਕਰ ਰਹੇ ਹਨ।

ਪੰਜਾਬ ਵਿਚ ਬੇਅਦਬੀ ਅਤੇ ਗੋਲ਼ੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਦੇ ਸੀਨੀਅਰ ਅਫ਼ਸਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਿਛਲੇ ਦਿਨੀਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸਨੂੰ ਨਾਮਨਜ਼ੂਰ ਕਰ ਦਿੱਤਾ ਸੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਭੀੜ ’ਤੇ ਕੋਟਕਪੂਰਾ ਵਿਚ ਪੁਲਸ ਵਲੋਂ ਗੋਲੀਬਾਰੀ ਕੀਤੀ ਗਈ ਸੀ ਅਤੇ ਇਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਮਾਮਲੇ ’ਚ ਗਠਿਤ ਐੱਸ.ਆਈ.ਟੀ. ਨੇ ਮਾਮਲੇ ਦੀ ਜਾਂਚ ਕੀਤੀ ਸੀ। ਇਸ ਦੇ ਆਧਾਰ ’ਤੇ ਸਾਬਕਾ ਪੁਲਸ ਮੁਖੀ ਸੁਮੇਧ ਸਿੰਘ ਸੈਣੀ ਅਤੇ ਆਈ. ਜੀ. ਪਰਮਰਾਜ ਉਮਰਾਨੰਗਲ ਨੂੰ ਸਹਿ-ਮੁਲਜ਼ਮ ਬਣਾਇਆ ਗਿਆ ਸੀ। ਐੱਸ.ਆਈ.ਟੀ. ਦੀ ਉਕਤ ਜਾਂਚ ਰਿਪੋਰਟ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੀਤੇ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤਾ ਜਿਸ ਮਗਰੋਂ ਵਿਜੈ ਪ੍ਰਤਾਪ ਨੇ ਨੌਕਰੀ ਤੋਂ ਅਸਤੀਫ਼ਾ ਦਿੱਤਾ ਸੀ। ਆਪਣੇ ਅਸਤੀਫ਼ੇ ਵਿੱਚ ਉਹਨਾਂ ਪ੍ਰੀਮੈਚਿਉਰ ਰਿਟਾਇਰਮੈਂਟ (ਸੇਵਾ ਕਾਲ ਖ਼ਤਮ ਹੋਣ ਤੋਂ ਪਹਿਲਾਂ ਸੇਵਾ ਮੁਕਤੀ) ਦੀ ਮੰਗ ਕੀਤੀ ਸੀ।

ਉਨ੍ਹਾਂ ਦੇ ਅਸਤੀਫ਼ੇ ਨੇ ਪੰਜਾਬ ਦੇ ਪ੍ਰਸ਼ਾਸਕੀ ਅਤੇ ਸਿਆਸੀ ਹਲਕਿਆਂ ਵਿੱਚ ਹਲਚਲ ਛੇੜ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਅਸਤੀਫ਼ਾ ਨਾਮਨਜ਼ੂਰ ਕਰਨ ਦੇ ਬਾਵਜੂਦ ਵੀ ਕੁੰਵਰ ਵਿਜੇ ਪ੍ਰਤਾਪ ਆਪਣੇ ਫ਼ੈਸਲੇ ’ਤੇ ਅੜੇ ਹੋਏ ਹਨ। ਦਰਅਸਲ ਉਨ੍ਹਾਂ ਆਪਣੀ ਫੇਸਬੁੱਕ ਆਈ. ਡੀ. ’ਤੇ ਇਕ ਪੋਸਟ ਪਾਈ ਹੈ ਜਿਸ ਵਿਚ ਉਨ੍ਹਾਂ ਲਿਖਿਆ ਕਿ ਉਹ ਅੱਗੇ ਵੀ ਸਮਾਜ ਸੇਵਾ ਕਰਦੇ ਰਹਿਣਗੇ ਪਰ ਆਈ. ਪੀ. ਐੱਸ. ਦੇ ਤੌਰ ’ਤੇ ਨਹੀਂ। ਫੇਸਬੁੱਕ ’ਤੇ ਪਾਈ ਪੋਸਟ ਵਿਚ ਉਨ੍ਹਾਂ ਲਿਖਿਆ ਕਿ ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। ਉਨ੍ਹਾਂ ਲਿਖਿਆ ਕਿ ‘ਮੈਂ ਆਪਣਾ ਕੰਮ ਕੀਤਾ…… ਕੋਈ ਅਫ਼ਸੋਸ ਨਹੀਂ….. ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ ਨੂੰ ਗਲੈਮਰਸ ਨਾ ਬਣਾE ਜਾਂ ਰਾਜਨੀਤੀ ਨਾ ਕਰੋ, ਮੇਰੀ ਰਿਪੋਰਟ ਅਤੇ ਚਾਰਜਸ਼ੀਟ ਦਾ ਹਰ ਇਕ ਸ਼ਬਦ ਆਪਣੇ ਆਪ ਵਿਚ ਸਬੂਤ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਦੋਸ਼ੀ ਮਨ ਸੱਚ ਦੇ ਸ਼ੀਸ਼ੇ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਮੈਂ ਅੰਤਿਮ ਫ਼ੈਸਲੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ’ਚ ਅਪੀਲ ਦਾਇਰ ਕੀਤੀ ਹੈ, ਮੇਰੀ ਸੂਝ ਤੇ ਕਾਨੂੰਨ ਦੇ ਗਿਆਨ ਅਨੁਸਾਰ ਸਭ ਤੋਂ ਉੱਤਮ ਅਦਾਲਤ। ਮੈਂ ਸਮਾਜ ਦੀ ਸਰਵਉੱਤਮ ਤਰੀਕੇ ਨਾਲ ਸੇਵਾ ਜਾਰੀ ਰੱਖਾਂਗਾ, ਹਾਲਾਂਕਿ, ਆਈ. ਪੀ. ਐੱਸ. ਵਜੋਂ ਨਹੀਂ।”

ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਖ਼ਾਸ ਗੱਲਾਂ ਬਿਹਾਰ ਦੀ ਪਟਨਾ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਟ ਕੁੰਵਰ ਵਿਜੇ ਪ੍ਰਤਾਪ ਸਿੰਘ ਮੀਡੀਆ ਵਿੱਚ ਅਕਸਰ ਛਾਏ ਰਹਿੰਦੇ ਹਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬੀ ਦੀ ਇੱਕ ਫ਼ਿਲਮ ‘ਯਾਰਾਂ ਦੇ ਯਾਰ’ ਵਿੱਚ ਇੱਕ ਪੁਲਸ ਅਫ਼ਸਰ ਵਜੋਂ ਕੰਮ ਵੀ ਕੀਤਾ ਹੈ। ਕੁੰਵਰ ਵਿਜੇ ਪ੍ਰਤਾਪ ਪਹਿਲਾਂ ਜਲੰਧਰ ਅਤੇ ਉਸ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੀ ਤੈਨਾਤ ਰਹੇ। ਐਮਬੀਏ, ਲਾਅ ਗਰੈਜੂਏਟ ਅਤੇ ਆਈਪੀਐੱਸ ਲ਼ਈ ਇਸ ਅਧਿਕਾਰੀ ਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਯੂ-ਟਿਊਬ ਉੱਤੇ ਉਨ੍ਹਾਂ ਆਪਣੇ ਨਾਮ ਦਾ ਇੱਕ ਚੈਨਲ ਵੀ ਬਣਾਇਆ ਹੋਇਆ ਹੈ , ਜਿਸ ਵਿੱਚ ਬੱਚਿਆਂ ਨੂੰ ਮੈਥ ਵਿਸ਼ੇ ਦੀ ਜਾਣਕਾਰੀ ਦਿੰਦੇ ਹਨ।ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਤਫ਼ਤੀਸ਼ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ ਪਰ ਪਿਛਲੇ ਦਿਨੀਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲ਼ੀ ਕਾਂਡ ਦੀ ਜਾਂਚ ਰਿਪੋਰਟ ਨੂੰ ਰੱਦ ਕਰਦਿਆਂ ਪੰਜਾਬ ਸਰਕਾਰ ਨੂੰ ਨਵੀਂ ਜਾਂਚ ਕਮੇਟੀ ਬਣਾਉਣ ਅਤੇ ਉਸ ਵਿਚੋਂ ਵਿਜੇ ਪ੍ਰਤਾਪ ਨੂੰ ਬਾਹਰ ਰੱਖਣ ਦੇ ਹੁਕਮ ਦਿੱਤੇ ਸਨ। ਪੰਜਾਬ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਾਸ ਤੌਰ ਉੱਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਵਜੋਂ ਕੰਮ ਕਰ ਰਹੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ।ਇਸ ਤੋਂ ਇਲਾਵਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸੇ ਮਾਮਲੇ ਵਿੱਚ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ।

ਇਨ੍ਹਾਂ ਕੇਸਾਂ ਦੀ ਕੀਤੀ ਜਾਂਚ ਬੇਅਦਬੀ ਦਾ ਮੁੱਦਾ ਪੰਜਾਬ ਵਿੱਚ ਕਾਫ਼ੀ ਅਹਿਮ ਸੀ ਅਤੇ ਇਸ ਦੀ ਜਾਂਚ ਵਿੱਚ ਪਹਿਲਾਂ ਉਹ ਮੈਂਬਰ ਵਜੋਂ ਅਤੇ ਫਿਰ ਇਸ ਦੇ ਮੁਖੀ ਵਜੋਂ ਕੰਮ ਕਰ ਰਹੇ ਸਨ। ਆਪਣੇ 22 ਸਾਲ ਦੇ ਪੁਲਿਸ ਕਰੀਅਰ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਈ ਹਾਈ ਪ੍ਰੋਫਾਇਲ ਕੇਸਾਂ ਲਈ ਕੰਮ ਕੀਤਾ। ਸੰਨ 2002 ਵਿਚ ਅੰਮ੍ਰਿਤਸਰ ਕਿਡਨੀ ਘਪਲੇ ਦੀ ਜਾਂਚ ਕਰਕੇ ਅਤੇ ਸੱਚ ਸਾਹਮਣੇ ਲਿਆਉਣ ਕਾਰਨ ਉਹ ਚਰਚਾ ਵਿਚ ਆਏ। ਅੰਮ੍ਰਿਤਸਰ ਦੇਹ ਵਪਾਰ ਕਾਂਡ ਦੀ ਜਾਂਚ ਵਿਚ ਸ਼ਾਮਲ ਰਹੇ। ਇਸ ਮਾਮਲੇ ਵਿੱਚ ਸਥਾਨਕ ਰਾਜਨੀਤਿਕ ਆਗੂ, ਕੇਬਲ ਨੈੱਟਵਰਕ ਨਾਲ ਜੁੜੇ ਲੋਕ ਸ਼ਾਮਲ ਸਨ। ਮਗਰੋਂ ਇਸ ਕੇਸ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ ਉੱਤੇ ਸੀਬੀਆਈ ਨੂੰ ਸੌਂਪ ਦਿੱਤੀ ਗਈ। 2009 ਵਿੱਚ ਉਸ ਸਮੇਂ ਦੇ ਬੀਜੇਪੀ ਦੇ ਵਿਧਾਇਕ ਅਨਿਲ ਜੋਸ਼ੀ ਨੇ ਕੁੰਵਰ ਵਿਜੇ ਪ੍ਰਤਾਪ (ਐਸਐਸਪੀ)ਦੇ ਤਬਾਦਲੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਦਿੱਤੀ ਸੀ।

Continue Reading
Click to comment

Leave a Reply

Your email address will not be published. Required fields are marked *

Advertisement
ਕੈਨੇਡਾ15 hours ago

ਟਰੂਡੋ ਦਾ ਵੱਡਾ ਬਿਆਨ, ਪਤਨੀਆਂ ਵੱਲੋਂ ਠੱਗੀ ਮਾਰਨ ਦੇ ਮਾਮਲੇ ‘ਚ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ

ਮਨੋਰੰਜਨ19 hours ago

2 ਫੋਨ – ਨੇਹਾ ਕੱਕੜ | ਐਲੀ ਗੋਨੀ ਅਤੇ ਜੈਸਮੀਨ ਭਸੀਨ | ਅੰਸ਼ੁਲ ਗਰਗ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ21 hours ago

ਬੱਬੂ ਮਾਨ – ਇਕ ਸੀ ਪਗਲ: ਅਧਿਕਾਰਤ ਸੰਗੀਤ ਵੀਡੀਓ || ਨਵਾਂ ਪੰਜਾਬੀ ਗਾਣਾ 2021

ਪੰਜਾਬ23 hours ago

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬੀਆਂ ਦੇ ਸਭ ਉਲਾਂਭੇ ਲਾਹੁਣ ਦਾ ਵਾਅਦਾ

ਪੰਜਾਬ2 days ago

ਧਰੀ ਧਰਾਈ ਰਹਿ ਗਈ ਵਿਰੋਧੀ ਧਿਰਾਂ ਦੀ ਰਣਨੀਤੀ

ਮਨੋਰੰਜਨ2 days ago

ਟਾਕਰੇ (ਆਫੀਸ਼ੀਅਲ ਵੀਡੀਓ) ਜੱਸਾ ਡੀਲੋਂ | ਗੁਰ ਸਿੱਧੂ | ਨਵਾਂ ਪੰਜਾਬੀ ਗਾਣਾ 2021 | ਨਥਿਨਗ ਲਾਇਕ ਬੀਫੋਰ

ਮਨੋਰੰਜਨ2 days ago

ਬਾਦਸ਼ਾਹ – ਬਾਵਲਾ | ਉਚਾਨਾ ਅਮਿਤ ਫੀਟ. ਸਮਰੀਨ ਕੌਰ | ਸੰਗੀਤ ਵੀਡੀਓ | ਨਵਾਂ ਗਾਣਾ 2021

ਖੇਡਾਂ2 days ago

ਜਲੰਧਰ : ਬੁਧਵਾਰ 6 ਸਾਉਣ ਸੰਮਤ 553

ਭਾਰਤ2 days ago

ਸੰਸਦ ‘ਚ ਲਗਾਤਾਰ ਦੂਜੇ ਦਿਨ ਵੀ ਜਾਸੂਸੀ ਕਾਂਡ ‘ਤੇ ਹੰਗਾਮਾ

ਦੁਨੀਆ3 days ago

ਚੀਨ ’ਚ ਆਇਆ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ

ਖੇਡਾਂ3 days ago

ਨਵੀਂ ਸੂਚੀ ਅਨੁਸਾਰ ਭਾਰਤ ਚੰਗੇ ਭਵਿੱਖ ਲਈ ਆਸਵੰਦ

ਮਨੋਰੰਜਨ3 days ago

ਆਦਤ ਵੀ | ਨਿੰਜਾ | ਅਦਿਤੀ ਸ਼ਰਮਾ | ਗੌਰਵ ਅਤੇ ਕਾਰਤਿਕ ਦੇਵ | ਤਾਜਾ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ

ਦੁਨੀਆ3 days ago

ਪਾਕਿ ‘ਚ ਭਿਆਨਕ ਸੜਕ ਹਾਦਸਾ 31 ਮੌਤਾਂ-40 ਜ਼ਖ਼ਮੀ

ਪੰਜਾਬ3 days ago

ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਹੋਣੀ ਤੈਅ

ਖੇਡਾਂ4 days ago

ਕੀ ਭਾਰਤੀ ਹਾਕੀ ਜੁਝਾਰੂ ਮੈਦਾਨ ਫ਼ਤਹਿ ਕਰ ਸਕਣਗੇ?

ਕੈਨੇਡਾ4 days ago

ਕੈਨੇਡਾ ਦੇ ਮੂਲ ਵਾਸੀਆਂ ਦੀ ਦਾਸਤਾਨ: ਅਸੱਭਿਅਕ ਵਰਤਾਰਾ

ਮਨੋਰੰਜਨ4 days ago

ਮਜਾਕ ਥੋਡੀ ਏ (ਐਲਬਮ ਇੰਟਰੋ) ਆਰ ਨੈਤ | ਜੀਓਨਾ ਅਤੇ ਜੋਗੀ | ਐਲਬਮ ਜਲਦੀ ਆ ਰਿਹਾ ਹੈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ4 months ago

Saina: Official Trailer | Parineeti Chopra | Bhushan Kumar | Releasing 26 March 2021

ਕੈਨੇਡਾ4 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ4 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

ਸਿਹਤ4 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਭਾਰਤ4 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ4 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

Featured4 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਮਨੋਰੰਜਨ4 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਮਨੋਰੰਜਨ4 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਸਿਹਤ3 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਕੈਨੇਡਾ4 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ4 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ4 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਮਨੋਰੰਜਨ4 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਦੁਨੀਆ4 months ago

ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ

ਭਾਰਤ4 months ago

ਹਰਿਆਣਾ ‘ਚ ਬਣੀ ਰਹੇਗੀ ਖੱਟਰ ਸਰਕਾਰ ਵਿਧਾਨ ਸਭਾ ‘ਚ ਬੇਭਰੋਸਗੀ ਮਤਾ ਡਿਗਿਆ

ਮਨੋਰੰਜਨ3 months ago

ਮਾਲਵਾ ਬਲਾਕ ਕੋਰਾਲਾ ਮਾਨ | ਆਫੀਸ਼ੀਅਲ ਵੀਡੀਓ | ਪੰਜਾਬੀ ਗਾਣੇ | ਨਵਾਂ ਪੰਜਾਬੀ ਗਾਣਾ 2021

ਮਨੋਰੰਜਨ19 hours ago

2 ਫੋਨ – ਨੇਹਾ ਕੱਕੜ | ਐਲੀ ਗੋਨੀ ਅਤੇ ਜੈਸਮੀਨ ਭਸੀਨ | ਅੰਸ਼ੁਲ ਗਰਗ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ21 hours ago

ਬੱਬੂ ਮਾਨ – ਇਕ ਸੀ ਪਗਲ: ਅਧਿਕਾਰਤ ਸੰਗੀਤ ਵੀਡੀਓ || ਨਵਾਂ ਪੰਜਾਬੀ ਗਾਣਾ 2021

ਮਨੋਰੰਜਨ2 days ago

ਟਾਕਰੇ (ਆਫੀਸ਼ੀਅਲ ਵੀਡੀਓ) ਜੱਸਾ ਡੀਲੋਂ | ਗੁਰ ਸਿੱਧੂ | ਨਵਾਂ ਪੰਜਾਬੀ ਗਾਣਾ 2021 | ਨਥਿਨਗ ਲਾਇਕ ਬੀਫੋਰ

ਮਨੋਰੰਜਨ2 days ago

ਬਾਦਸ਼ਾਹ – ਬਾਵਲਾ | ਉਚਾਨਾ ਅਮਿਤ ਫੀਟ. ਸਮਰੀਨ ਕੌਰ | ਸੰਗੀਤ ਵੀਡੀਓ | ਨਵਾਂ ਗਾਣਾ 2021

ਮਨੋਰੰਜਨ3 days ago

ਆਦਤ ਵੀ | ਨਿੰਜਾ | ਅਦਿਤੀ ਸ਼ਰਮਾ | ਗੌਰਵ ਅਤੇ ਕਾਰਤਿਕ ਦੇਵ | ਤਾਜਾ ਪੰਜਾਬੀ ਗਾਣੇ 2021 | ਨਵੇਂ ਪੰਜਾਬੀ ਗਾਣੇ

ਮਨੋਰੰਜਨ4 days ago

ਮਜਾਕ ਥੋਡੀ ਏ (ਐਲਬਮ ਇੰਟਰੋ) ਆਰ ਨੈਤ | ਜੀਓਨਾ ਅਤੇ ਜੋਗੀ | ਐਲਬਮ ਜਲਦੀ ਆ ਰਿਹਾ ਹੈ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ5 days ago

ਮਸਤਾਨੀ (ਅਧਿਕਾਰਤ ਵੀਡੀਓ) ਵਰਿੰਦਰ ਬਰਾੜ ਫੀਟ ਬੋਹੇਮੀਆ | ਨਵੇਂ ਪੰਜਾਬੀ ਗਾਣੇ 2021 | ਵ੍ਹਾਈਟ ਹਿੱਲ ਸੰਗੀਤ

ਮਨੋਰੰਜਨ5 days ago

ਗੋਟ (ਪੂਰਾ ਵੀਡੀਓ) ਸਿੱਧੂ ਮੂਸੇ ਵਾਲਾ | ਵਜ਼ੀਰ ਪਾਤਰ | ਸੁਖ ਸੰਘੇੜਾ | ਮੂਸਟੈਪ

ਮਨੋਰੰਜਨ6 days ago

14 ਫੇਰੇ | ਆਫੀਸ਼ੀਅਲ ਟ੍ਰੇਲਰ | ਏ ZEE5 ਓਰੀਜੀਨਲ ਫਿਲਮ | ਪ੍ਰੀਮੀਅਰਸ 23 ਜੁਲਾਈ | ਸਿਰਫ ZEE5 ਤੇ

ਮਨੋਰੰਜਨ7 days ago

ਜੋਰਡਨ ਸੰਧੂ: ਜਿਆਦਾ ਜਚਦੀ (ਵੀਡੀਓ) ਗੁਰਲੇਜ ਅਖਤਰ | ਨਵੇਂ ਪੰਜਾਬੀ ਗਾਣੇ 2021 ਨਵੇਂ ਪੰਜਾਬੀ ਗਾਣੇ 2021

ਮਨੋਰੰਜਨ1 week ago

ਸਿੰਗਾ: 100 ਗੁਲਾਬ (ਆਫੀਸ਼ੀਅਲ ਵੀਡੀਓ) – ਨਿਕਕੇਸ਼ਾ – ਨਵੇਂ ਪੰਜਾਬੀ ਗਾਣੇ 2021 – ਤਾਜ਼ਾ ਪੰਜਾਬੀ ਗਾਣੇ 2021

ਮਨੋਰੰਜਨ1 week ago

ਮੇਰਾ ਹਾਲ (ਆਫੀਸ਼ੀਅਲ ਵੀਡੀਓ) ਗੁਰਨਾਮ ਭੁੱਲਰ | ਰੋਕਸ ਏ | ਕਾਵੀ ਰਿਆਜ਼ | ਨਵਾਂ ਪੰਜਾਬੀ ਗਾਣਾ 2021

ਮਨੋਰੰਜਨ1 week ago

ਬਰਸਾਤ ਕੀ ਧੁਨ ਗਾਣਾ | ਰੋਚਕ ਕੇ ਫੀਟ ਜੁਬਿਨ ਐਨ | ਗੁਰਮੀਤ ਸੀ, ਕਰਿਸ਼ਮਾ ਐਸ | ਰਸ਼ਮੀ ਵੀ | ਅਸ਼ੀਸ਼ ਪੀ | ਭੂਸ਼ਣ ਕੇ

ਮਨੋਰੰਜਨ1 week ago

ਜ਼ਿੰਦਗੀ (ਆਫੀਸ਼ੀਅਲ ਵੀਡੀਓ) ਫਲਕ ਸ਼ਬੀਰ | ਸਾਰਾ ਖਾਨ | ਤਾਜਾ ਰੋਮਾਂਟਿਕ ਗਾਣਾ 2021 | ਤਾਜ਼ਾ ਗਾਣੇ 2021

ਮਨੋਰੰਜਨ2 weeks ago

ਗੁੱਡ ਲੱਕ (ਫੀਮੇਲ ਵਰਜ਼ਨ) | ਸਿਮਰਨ ਡਾਡਲੀ ਫੀਟ ਗੈਰੀ ਸੰਧੂ | ਸਰਕਾਰੀ ਵੀਡੀਓ ਗਾਣਾ | ਰਾਜ ਸ਼ੋਕਰ

ਮਨੋਰੰਜਨ2 weeks ago

ਹੈਪੀਨੈਸ (ਰੀਲੋਡਡ) | ਤਰਸੇਮ ਜੱਸੜ | ਸ੍ਰੀ ਰੁਬਲ | ਵੇਹਲੀ ਜਨਤਾ ਰਿਕਾਰਡ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ2 weeks ago

ਝੁਠੀ ਸਹੁੰ (ਪੂਰਾ ਗਾਣਾ): ਅਸੀਸ ਕੌਰ ਫੀਟ ਇੰਦਰ ਚਾਹਲ | ਪ੍ਰਿੰਸ ਅਤੇ ਯੁਵਿਕਾ | ਨਵੀਨਤਮ ਪੰਜਾਬੀ ਗਾਣੇ 2021

Recent Posts

Trending