ਬਠਿੰਡਾ ਤੋਂ ਅਕਾਲੀ ਦਲ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਭਾਜਪਾ ‘ਚ ਹੋ ਸਕਦੇ ਨੇ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਿਚ ਮੰਥਨ ਚੱਲ ਰਿਹਾ ਹੈ।

ਨਾਲ ਹੀ ਪਾਰਟੀ ਦੇ ਕਈ ਵੱਡੇ ਨੇਤਾ ਵੀ ਪਾਰਟੀਆਂ ਨੂੰ ਛੱਡ ਰਹੇ ਹਨ। ਅਕਾਲੀ ਦਲ ਦੇ ਹਲਕਾ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਸਿਆਸੀ ਸਫਰ ਦੀ ਸ਼ੁਰੂਆਤ ਨੂੰ ਲੈ ਕੇ ਜਲਦ ਲੋਕਾਂ ਨਾਲ ਗੱਲ ਕਰਨਗੇ। ਹਾਲਾਂਕਿ ਉਨ੍ਹਾਂ ਦੇ ਭਾਜਪਾ ਵਿਚ ਜਾਣ ਦੀਆਂ ਚਰਚਾਵਾਂ ਹਨ।

ਸਰੂਪ ਚੰਦ ਸਿੰਗਲਾ ਨੇ ਲਿਖਿਆ ਕਿ ਉਹ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਇਹ ਵੀ ਲਿਖਿਆ ਕਿ 15 ਸਾਲ ਤੋਂ ਵੱਧ ਉਨ੍ਹਾਂ ਨੇ ਮਿਹਨਤ ਤੇ ਈਮਾਨਦਾਰੀ ਨਾਲ ਅਕਾਲੀ ਦਲ ਲਈ ਕੰਮ ਕੀਤਾ। ਸਿੰਗਲਾ ਨੇ ਸੰਨ 2007 ਵਿਚ ਅਕਾਲੀ ਦਲ ਜੁਆਇਨ ਕੀਤਾ ਸੀ। ਉਹ 2012 ਤੋਂ 2017 ਤੱਕ ਅਕਾਲੀ ਦਲ ਦੇ ਬਠਿੰਡਾ ਦੇ ਵਿਧਾਇਕ ਰਹੇ ਤੇ ਫਿਰ ਮੁੱਖ ਸੰਸਦੀ ਸਕੱਤਰ ਬਣੇ।

ਇਸ ਸਮੇਂ ਉਹ ਅਕਾਲੀ ਦਲ ਦੇ ਜੂਨੀਅਨਰ ਵਾਈਸ ਪ੍ਰੈਜ਼ੀਡੈਂਟ ਤੇ ਟ੍ਰੇਡਰ ਵਿੰਗ ਦੇ ਪ੍ਰਧਾਨ ਸਨ। ਸਿੰਗਲਾ ਨੇ 1988 ਵਿਚ ਪੰਜਾਬ ਵਿਚ ਉਤਪਾਦ ਟੈਕਸ ਲਗਾਉਣ ਦੇ ਸਰਕਾਰ ਦੇ ਫੈਸਲੇ ਖਿਲਾਫ ਇੱਕ ਅੰਦੋਲਨ ਵਿਚ ਹਿੱਸਾ ਲਿਆ ਸੀ ਜਿਥੇ ਉਨ੍ਹਾਂ ‘ਤੇ ਐੱਫਆਈਆਰ ਦਰਜ ਕੀਤੀ ਗਈ ਸੀ। ਬਾਅਦ ਵਿਚ ਉਨ੍ਹਾਂ ਨੂੰ ਅਦਾਲਤ ਨੇ ਅਕਤੂਬਰ 2008 ਵਿਚ ਬਰੀ ਕਰ ਦਿੱਤਾ ਸੀ। ਇਸ ਅੰਦੋਲਨ ਵਿਚ ਸਰਗਰਮ ਹਿੱਸੇਦਾਰੀ ਤੋਂ ਉਨ੍ਹਾਂ ਨੂੰ ਕਾਫੀ ਸਮਰਥਨ ਮਿਲਿਆ। 2007 ਵਿਚ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਤੇ ਬਠਿੰਡਾ ਸ਼ਹਿਰ ਤੋਂ ਚੋਣ ਲੜੀ ਤੇ ਹਾਰ ਗਏ।

ਸਿੰਗਲਾ ਨੇ 2012 ਵਿਚ ਫਿਰ ਤੋਂ ਬਠਿੰਡਾ ਸ਼ਹਿਰੀ ਚੋਣ ਖੇਤਰ ਤੋਂ ਲੜੇ ਤੇ ਚੋਣਾਂ ਜਿੱਤੇ। 10 ਅਪ੍ਰੈਲ 2012 ਨੂੰ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ। 2014 ਵਿਚ ਉਨ੍ਹਾਂ ਨੂੰ ਤਲਵੰਡੀ ਸਾਬੋ ਵਿਧਾਨ ਸਭਾ ਖੇਤਰ ਦੀਆਂ ਚੋਣਾਂ ਦੌਰਾਨ 39 ਹੋਰ ਪਾਰਟੀ ਵਰਕਰਾਂ ਨਾਲ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਬਾਅਦ ਵਿਚ ਉਨ੍ਹਾਂ ਨੂੰ ਅਕਾਲੀ ਦਲ ਦੇ ਟ੍ਰੇਡਰਸ ਵਿੰਗ ਦਾ ਇੰਚਾਰਜ ਬਣਾਇਆ ਗਿਆ।

Leave a Reply

Your email address will not be published. Required fields are marked *