ਬਠਿੰਡਾ ‘ਚ ਗੈਂਗਵਾਰ ! ਦੋ ਨੌਜਵਾਨਾਂ ਦੀ ਗੋਲ਼ੀਆਂ ਮਾਰ ਕੇ ਹੱਤਿਆ

Home » Blog » ਬਠਿੰਡਾ ‘ਚ ਗੈਂਗਵਾਰ ! ਦੋ ਨੌਜਵਾਨਾਂ ਦੀ ਗੋਲ਼ੀਆਂ ਮਾਰ ਕੇ ਹੱਤਿਆ
ਬਠਿੰਡਾ ‘ਚ ਗੈਂਗਵਾਰ ! ਦੋ ਨੌਜਵਾਨਾਂ ਦੀ ਗੋਲ਼ੀਆਂ ਮਾਰ ਕੇ ਹੱਤਿਆ

ਜ਼ਿਲ੍ਹੇ ਦੇ ਪਿੰਡ ਲਹਿਰਾਖਾਨਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਦੋ ਨੌਜਵਾਨਾਂ ਦੀ ਹੱਤਿਆ ਕਰ ਦਿੱਤਾ।

ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਗੁਰਸੇਵਕ ਸਿੰਘ ਵਾਸੀ ਲਹਿਰਾ ਬੇਗਾ ਅਤੇ ਮਨਪ੍ਰੀਤ ਸਿੰਘ ਛੱਲਾ ਪੁੱਤਰ ਸੁਖਦੇਵ ਸਿੰਘ ਵਾਸੀ ਲਹਿਰਾ ਖਾਨਾ ਵਜੋਂ ਹੋਈ ਹੈ। ਦੋਵੇਂ ਨੌਜਵਾਨ ਇਕ ਭੋਗ ਸਮਾਗਮ ‘ਚ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਸਨ ਕਿ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਇਕ ਨੌਜਵਾਨ ਦੀ ਮ੍ਰਿਤਕ ਗੈਂਗਸਟਰ ਕੁਲਬੀਰ ਨਰੂਆਣਾ ਨਾਲ ਨੇੜਤਾ ਦੱਸੀ ਜਾਂਦੀ ਹੈ। ਇਸੇ ਕਾਰਨ ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਪਿੰਡ ਲਹਿਰਾ ਖਾਨਾ ਵਿੱਚ ਦੋ ਨੌਜਵਾਨਾਂ ਦੇ ਹੋਏ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਬੰਬੀਹਾ ਗਰੁੱਪ ਨੇ ਲੈ ਲਈ ਹੈ। ਫੇਸਬੁੱਕ ਤੇ ਪਾਈ ਪੋਸਟ ਵਿੱਚ ਦਵਿੰਦਰ ਬੰਬੀਹਾ ਗਰੁੱਪ ਨੇ ਕਿਹਾ ਹੈ ਕਿ ਉਕਤ ਦੋਵੇਂ ਨੌਜਵਾਨਾਂ ਦਾ ਕਤਲ ਉਨ੍ਹਾਂ ਨੇ ਕੀਤਾ ਹੈ।

ਉਨ੍ਹਾਂ ਲਿਖਿਆ ਸਤਿ ਸ੍ਰੀ ਅਕਾਲ ਤੁਸੀ ਸਾਰੇ ਠੀਕ ਹੋਵੋਗੇ, ਮੈ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਤੇ ਜਿਹੜਾ ਲਹਿਰੇ ਪਿੰਡਾਂ ਵਿਚ ਛੱਲਾ ਸਿੱਧੂ ਤੇ ਹੋਰ ਮੁੰਡੇ ਦਾ ਕਤਲ ਕੀਤਾ ਗਿਆ ਹੈ ਮੈਂ ਕਰਵਾਇਆ ਹੈ। ਇਹ ਹੁਣ ਦੂਜਾ ਕੁਲਵੀਰ ਨਰੂਆਣਾ ਬਣਦਾ ਸੀ ਜੇਕਰ ਹੋਰ ਕਿਸੇ ਨੂੰ ਕੁਲਵੀਰ ਬਣਨ ਦਾ ਸ਼ੌਂਕ ਹੈ ਤਾਂ ਉਹ ਕੁਮੈਂਟ ਕਰਕੇ ਦੱਸ ਦੇਵੇ ,ਉਸ ਨੂੰ ਵੀ ਇਸੇ ਤਰ੍ਹਾਂ ਮਿਲ ਲਵਾਂਗੇ। ਭੱਲਾ ਸੇਖੂ ਬਠਿੰਡਾ ਤੇ ਅਤੇ ਨਾਗਰੀ ਮੇਰੇ ਛੋਟੇ ਭਰਾ ਹਨ ਜੋ ਵੀ ਇਨ੍ਹਾਂ ਦੇ ਕੰਮ ਚ ਲੱਤ ਅੜਾਉਗਾ ਉਸ ਦਾ ਇਸ ਤਰ੍ਹਾਂ ਹੀ ਮਾੜਾ ਹਸ਼ਰ ਹੋਵੇਗਾ। ਅਸੀਂ ਨਾਜਾਇਜ਼ ਕਿਸੇ ਨੂੰ ਤੰਗ ਨਹੀਂ ਕਰਦੇ ਪਰ ਦੁਸ਼ਮਣਾਂ ਨੂੰ ਨਹੀਂ ਬਖ਼ਸ਼ਾਗੇ। ਲਿਖਿਆ ਹੈ ਕਿ ਪੁਲੀਸ ਕਿਸੇ ਨੂੰ ਵੀ ਨਾਜਾਇਜ਼ ਤੰਗ ਨਾ ਕਰੇ ਇਹ ਕਤਲ ਮੈਂ ਕਰਵਾਇਆ ਹੈ। ਵੀਰੋ ਚੜ੍ਹਦੀ ਕਲਾ ਚ ਰਹੋ। ਰੱਬ ਰਾਖਾ

Leave a Reply

Your email address will not be published.