ਫੋਟੋਆਂ ਖਿੱਚਣ ਵਾਲੀ ਐਨਕ

Home » Blog » ਫੋਟੋਆਂ ਖਿੱਚਣ ਵਾਲੀ ਐਨਕ
ਫੋਟੋਆਂ ਖਿੱਚਣ ਵਾਲੀ ਐਨਕ

ਭਾਰਤ ਦੀ ਘੜੀ ਨਿਰਮਾਤਾ ਕੰਪਨੀ Titan ਨੇ ਨਵੀਂ ਸਮਾਰਟ ਐਨਕ Titan EyeX ਲਾਂਚ ਕਰ ਦਿੱਤੀ ਹੈ।

ਇਸਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨਾਲ ਤੁਸੀਂ ਫੋਟੋ ਵੀ ਖਿੱਚ ਸਕਦੇ ਹੋ, ਨਾਲ ਹੀ ਇਸ ਵਿਚ ਕਾਲਿੰਗ ਦੀ ਵੀ ਸੁਵਿਧਾ ਮਿਲਦੀ ਹੈ। Titan EyeX ਸਮਾਰਟ ਗਲਾਸ ਦੀ ਕੀਮਤ 9,999 ਰੁਪਏ ਹੈ। ਇਹ ਸਮਾਰਟ ਗਲਾਸ ਮਿਡਨਾਈਟ ਬਲੈਕ ਰੰਗ ’ਚ ਆਉਣਗੇ ਅਤੇ ਇਸ ਨੂੰ Titan Eye+ ਸਟੋਰ ਅਤੇ Titan Eye+ ਅਧਿਕਾਰਤ ਵੈੱਬਸਾਈਟ ’ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। Titan EyeX ਸਮਾਰਟ ਗਲਾਸ ਕਾਫੀ ਲਾਈਟਵੇਟ ਹਨ।

Titan EyeX ਸਮਾਰਟ ਗਲਾਸ ’ਚ ਓਪਨ ਈਅਰ ਸਪੀਕਰ ਮਿਲਦਾ ਹੈ।
– ਸਮਾਰਟ ਗਲਾਸ ’ਚ ਕੁਆਲਕਾਮ ਚਿਪਸੈੱਟ ਦਿੱਤਾ ਗਿਆ ਹੈ।
– ਸਮਾਰਟ ਗਲਾਸ ’ਚ ਬਲੂਟੁੱਥ ਵਰਜ਼ਨ 5.0 ਦੀ ਸੁਵਿਧਾ ਮੌਜੂਦ ਹੈ। 
– Titan EyeX ’ਚ ਵੌਇਸ ਕਾਲਿੰਗ ਦੀ ਸਪੋਰਟ ਮਿਲੇਗੀ, ਯਾਨੀ ਸਮਾਰਟ ਗਲਾਸ ਨਾਲ ਵੌਇਸ ਕਾਲ ਰਿਸੀਵ ਕਰ ਸਕੋਗੇ। 
– ਨਾਲ ਹੀ ਸਮਾਰਟ ਗਲਾਸ ’ਚ ਫੋਟੋ ਖਿੱਚੀ ਜਾ ਸਕਦੀ ਹੈ। ਇਸ ਲਈ ਸਮਾਰਟ ਗਲਾਸ ਦੇ ਖੱਬੇ ਅਤੇ ਸੱਜੇ ਪਾਸੇ ਟੱਚ ਕੰਟਰੋਲ ਦਿੱਤੇ ਗਏ ਹਨ।
– ਇਸ ਨੂੰ ਇਕ ਵਾਰ ਪੂਰਾ ਚਾਰਜ ਕਰਕੇ 5 ਘੰਟਿਆਂ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ। 

Leave a Reply

Your email address will not be published.