ਪੱਤਰਕਾਰ ’ਤੇ ਤਿੰਨ ਹਮਲਾਵਰਾਂ ਨੇ ਦਾਤ ਨਾਲ ਕੀਤਾ ਹਮਲਾ

ਬਰੈਂਪਟਨ : ਪੰਜਾਬ ਦੇ ਸੀਨੀਅਰ ਅਕਾਲੀ ਆਗੂ ਸੀਤਲ ਸਿੰਘ ਤਾਜਪੁਰੀ ਦੇ ਪੁੱਤਰ ਅਤੇ ਕੈਨੇਡਾ ’ਚ ਟੀ.ਵੀ. ਪੱਤਰਕਾਰ ਜੋਤੀ ਮਾਨ ਕਰੀਬ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਸੰਨੀ ਬਰੁਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਮਲਾਵਰ, ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ, ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਕੈਨੇਡਾ ਪੁਲਿਸ ਮੁਤਾਬਕ ਹਮਲਾਵਰਾਂ ਦੇ ਮੂੰਹ ਬੰਨੇ ਹੋਏ ਸਨ। ਪੁਲਿਸ ਜੋਤੀ ਮਾਨ ਦੇ ਘਰ ਅਤੇ ਨੇੜਲੇ ਸੀ.ਸੀ.ਟੀ.ਵੀ.’ਜ਼ ਦੀ ਮਦਦ ਨਾਲ ਹਮਲਾਵਰਾਂ ਦੀ ਸ਼ਨਾਖਤ ਕਰਨ ਵਿਚ ਰੁੱਝ ਗਈ ਹੈ, ਪਰ ਅਜੇ ਤੱਕ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਾ। ਜੋਤੀ ਮਾਨ ’ਤੇ ਹਮਲਾ ਉਦੋਂ ਹੋਇਆ, ਜਦੋਂ ਉਹ ਟੀ.ਵੀ. ਪ੍ਰੋਗਰਾਮ ਕਰਨ ਲਈ ਘਰੋਂ ਨਿਕਲ ਕੇ ਆਪਣੀ ਕਾਰ ਵਿਚ ਬੈਠਣ ਲੱਗਾ ਸੀ। ਪੱਤਰਕਾਰ ਨੇ ਕਾਰ ਦੀ ਤਾਕੀ ਖੋਲ੍ਹੀ ਸੀ ਕਿ ਪਹਿਲਾਂ ਤੋਂ ਘਾਤ ਲਾਈ ਬੈਠੇ ਹਮਲਾਵਰਾਂ ਨੇ ਪਿੱਛੋਂ ਤਿੱਖੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਜੋਤੀ ਮਾਨ ਸਿੱਧੂ ਮੂਸੇਵਾਲਾ ਦੇ ਫੈਨ ਹਨ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਮੂਸੇਵਾਲਾ ਨੂੰ ਸਮਰਪਿਤ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਦੇ ਸਿਰਾਂ ’ਤੇ ਦਸਤਾਰਾਂ ਸਜਾਈਆਂ ਸਨ। ਪੱਤਰਕਾਰ ਦਾ ਘਰੇਲੂ ਨਾਮ ਗਗਨਦੀਪ ਸਿੰਘ ਮਾਨ ਹੈ, ਪਰ ਕੈਨੇਡਾ ਵਿਚ ਉਹ ਜੋਤੀ ਮਾਨ ਵਜੋਂ ਜਾਣੇ ਜਾਂਦੇ ਹਨ।

Leave a Reply

Your email address will not be published.