ਪੰਜਾਬ ਚ ਕੋਵਿਡ-19 ਪਾਬੰਦੀਆਂ 10 ਅਪਰੈਲ ਤੱਕ ਵਧਾਈਆਂ

Home » Blog » ਪੰਜਾਬ ਚ ਕੋਵਿਡ-19 ਪਾਬੰਦੀਆਂ 10 ਅਪਰੈਲ ਤੱਕ ਵਧਾਈਆਂ
ਪੰਜਾਬ ਚ ਕੋਵਿਡ-19 ਪਾਬੰਦੀਆਂ 10 ਅਪਰੈਲ ਤੱਕ ਵਧਾਈਆਂ

ਚੰਡੀਗੜ੍ਹ: ਪੰਜਾਬ ਵਿਚ ਕੋਵਿਡ ਕੇਸ ਤੇ ਇਸ ਨਾਲ ਸਬੰਧਤ ਮੌਤਾਂ ਦੀ ਗਿਣਤੀ ਵਧਣ ਬਹਾਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿਚ ਪਾਬੰਦੀਆਂ ਦੀ ਮਿਆਦ 10 ਅਪਰੈਲ ਤੱਕ ਵਧਾ ਦਿੱਤੀ ਹੈ।

ਪਹਿਲਾਂ ਇਹ ਪਾਬੰਦੀਆਂ 31 ਮਾਰਚ ਤੱਕ ਸਨ। ਇਸ ਦੇ ਨਾਲ ਸਰਕਾਰ ਨੇ ਸਿਹਤ ਵਿਭਾਗ ਨੂੰ ਟੀਕਾਕਰਨ ਦੀ ਰਫਤਾਰ ਤੇਜ ਤੇ ਵਿਆਪਕ ਕਰਨ ਦਾ ਹੁਕਮ ਦਿੱਤਾ ਹੈ। ਮੁੱਖ ਸਕੱਤਰ ਅਤੇ ਹੋਰ ਉਚ ਅਧਿਕਾਰੀਆਂ ਨਾਲ ਹਾਲਾਤ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਦੀ ਮਿਆਦ ਹੁਣ 10 ਅਪਰੈਲ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਕਿਹਾ ਕਿ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਕਰੋਨਾ ਟੈਸਟ ਤੇ ਟੀਕਾਕਰਨ ਤੇਜ ਤੇ ਵਿਆਪਕ ਕੀਤਾ ਜਾਵੇ।

Leave a Reply

Your email address will not be published.