ਪੰਜਾਬੀ ਗਾਇਕ ਮਲਕੀਤ ਸਿੰਘ ਨੂੰ ਆਈ ਮਹਾਰਾਣੀ ਐਲੀਜ਼ਾਬੇਥ ਦੀ ਯਾਦ

ਇੰਗਲੈਂਡ : ਪੰਜਾਬੀ ਗਾਇਕ ਮਲਕੀਤ ਸਿੰਘ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਆਏ ਹਨ। ਉਨ੍ਹਾਂ ਦੇ ਗੀਤਾਂ ਨੂੰ ਸ਼ੁਰੂ ਤੋਂ ਹੀ ਦਰਸ਼ਕ ਪਿਆਰ ਦਿੰਦੇ ਆ ਰਹੇ ਹਨ। ਕਲਾਕਾਰ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਦਿਲਚਸਪ ਵੀਡੀਓ ਸ਼ੇਅਰ ਕੀਤਾ ਗਿਆ ਹੈ। ਉਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਉਸ ਵਿੱਚ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ 2 ਨਜ਼ਰ ਆ ਰਹੀ ਹੈ। ਮਹਾਰਾਣੀ ਨਾਲ ਵੀਡੀਓ ਸ਼ੇਅਰ ਕਰ ਕਲਾਕਾਰ ਵੱਲੋਂ ਭਾਵੁਕ ਕਰ ਦੇਣ ਵਾਲੀ ਕੈਪਸ਼ਨ ਲਿਖੀ ਗਈ ਹੈ। ਕਲਾਕਾਰ ਮਲਕੀਤ ਸਿੰਘ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ਬਕਿੰਘਮ ਪੈਲੇਸ `ਚ ਮਹਾਰਾਣੀ ਤੋਂ ਐਮਬੀਈ ਸਵੀਕਾਰ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਹ ਮੇਰੇ ਲਈ ਜ਼ਿੰਦਗੀ ਦਾ ਸਭ ਤੋਂ ਵਿਸ਼ੇਸ਼ ਸਨਮਾਨ ਸੀ। ਪੰਜਾਬ ਤੋਂ ਪੈਲੇਸ ਤੱਕ… ਦੁਨੀਆ ਦੇ ਸਭ ਤੋਂ ਮਸ਼ਹੂਰ ਘਰਾਂ ਵਿੱਚੋਂ ਇੱਕ `ਚ ਮੈਨੂੰ ਇਹ ਸਨਮਾਨ ਮਿਲਣਾ ਬਹੁਤ ਮਾਣ ਦੀ ਗੱਲ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਮਲਕੀਤ ਸਿੰਘ ਬਕਿੰਘਮ ਪੈਲੇਸ `ਚ ਨਜ਼ਰ ਆ ਰਹੇ ਹਨ ਅਤੇ ਮਹਾਰਾਣੀ ਨੂੰ ਮਿਲਣ ਲਈ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਉਹ ਮਹਾਰਾਜਾ ਚਾਰਲਸ ਨਾਲ ਕੁੱਝ ਗੱਲਬਾਤ ਵੀ ਕਰਦੇ ਨਜ਼ਰ ਆਏ। ਜਾਣਕਾਰੀ ਲਈ ਦੱਸ ਦੇਈਏ ਕਿ ਅੱਜ 19 ਸਤੰਬਰ ਨੂੰ ਮਹਾਰਾਣੀ ਐਲੀਜ਼ਾਬੇਥ 2 ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਇਸ ਮੌਕੇ ਭਾਵੁਕ ਹੋ ਕਲਾਕਾਰ ਵੱਲੋਂ ਆਪਣੀ ਇਹ ਵੀਡੀਓ ਸ਼ੇਅਰ ਕੀਤੀ ਗਈ ਹੈ।

Leave a Reply

Your email address will not be published.