Connect with us

ਖੇਡਾਂ

ਪੰਜਾਬੀ ਖੇਡ ਸਾਹਿਤ-47, ਗੁਰਬਚਨ ਸਿੰਘ ਭੁੱਲਰ ਦੀ ਕਲਮ ਤੋਂ

Published

on

ਪ੍ਰਿੰ. ਸਰਵਣ ਸਿੰਘ ਗੁਰਬਚਨ ਸਿੰਘ ਭੁੱਲਰ ਕਲਮ ਦਾ ਮੈਰਾਥਨ ਦੌੜਾਕ ਹੈ। ਦਮ ਰੱਖ ਕੇ ਲੰਮੀ ਦੌੜ ਦੌੜਨ ਵਾਲਾ।

ਮੈਰਾਥਨ ਦੌੜ ਬਤਾਲੀ ਕਿਲੋਮੀਟਰ ਦੀ ਹੁੰਦੀ ਹੈ, ਉਸ ਨੂੰ ਕਲਮ ਚਲਾਉਂਦਿਆਂ ਸੱਠ ਸਾਲ ਹੋ ਗਏ ਹਨ। ਚੁਰਾਸੀ ਸਾਲਾਂ ਦਾ ਜੁਆਨ ਹੋ ਕੇ ਉਹ ਸਗੋਂ ਹੋਰ ਤੇਜ਼ ਦੌੜਨ ਲੱਗ ਪਿਐ ਜਿਸ ਕਰਕੇ ਕਿਤਾਬਾਂ ਲਿਖਣ ਦੀਆਂ ਢੇਰੀਆਂ ਲਾਈ ਜਾ ਰਿਹੈ। ਉਸ ਨੇ ਸ਼ਾਇਦ ਹੀ ਕੋਈ ਵਿਸ਼ਾ, ਵਿਧਾ ਜਾਂ ਸਾਹਿਤਕ ਰੂਪ ਲਿਖਣੋਂ ਛੱਡਿਆ ਹੋਵੇ। ਮੌਲਿਕ ਸਿਰਜਣਾ, ਸੰਪਾਦਨਾ, ਅਨੁਵਾਦ, ਆਲੋਚਨਾ, ਮੁਖਬੰਦ, ਭੂਮਿਕਾਵਾਂ, ਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ, ਕਹਾਣੀਆਂ, ਨਾਵਲ, ਹਾਸ ਵਿਅੰਗ, ਅਰਥਚਾਰਾ ਤੇ ਇਤਿਹਾਸ, ਗੱਲ ਕੀ ਹਰ ਮੈਦਾਨ ਕਲਮ ਦਾ ਘੋੜਾ ਭਜਾਇਆ ਹੈ। ਸ਼ਬਦ ਚਿੱਤਰ ਉਲੀਕਣ ਵਿੱਚ ਤਾਂ ਗਾਰਗੀ ਤੇ ਵੀ ਝੰਡੀ ਕਰ ਦਿੱਤੀ ਹੈ। ਹਰ ਤਰ੍ਹਾਂ ਦੇ ਲੇਖਕਾਂ, ਕਵੀਆਂ, ਦਾਨਿਸ਼ਵਰਾਂ, ਕਲਾਕਾਰਾਂ, ਯਾਰਾਂ ਦੋਸਤਾਂ ਤੇ ਮਾਈਆਂ ਬੀਬੀਆਂ ਬਾਰੇ ਲਿਿਖਆ ਹੈ। ਇਥੋਂ ਤਕ ਕਿ ਖੇਡ ਸਾਹਿਤ ਤੇ ਮੇਰੇ ਵਰਗੇ ਖੇਡ ਲੇਖਕ ਬਾਰੇ ਵੀ ਕਲਮ ਵਾਹੀ ਹੈ। ਕਿਸੇ ਬਾਰੇ ਪੰਜ ਸਫ਼ੇ, ਕਿਸੇ ਬਾਰੇ ਦਸ, ਵੀਹ, ਪੰਜਾਹ ਤੇ ਕਿਸੇ ਬਾਰੇ ਸੌ ਸਫ਼ੇ ਲਿਖੇ ਹਨ! ਹੁਣੇ ਉਸ ਦੀਆਂ ਦੋ ਹੋਰ ਪੁਸਤਕਾਂ ‘ਅੱਖਰ ਅੱਖਰ ਬੋਲਦਾ’ ਤੇ ‘ਸਿਰਜਣਾ ਦੇ ਕੌਲ-ਫੁੱਲ’ ਛਪੀਆਂ ਹਨ। ਹੈਰਾਨੀ ਹੁੰਦੀ ਹੈ ਉਹਦੀ ਕਲਮ ਦੀ ਦੌੜ ‘ਤੇ! ਆਮ ਬੰਦੇ ਅੱਸੀਆਂ ਨੂੰ ਟੱਪ ਕੇ ਆਲਸੀ ਹੋ ਜਾਂਦੇ ਹਨ ਤੇ ਢੇਰੀ ਢਾਹ ਬਹਿੰਦੇ ਹਨ। ਪਰ ਸਮੱਧਰ ਕੱਦ ਦਾ ਸਾਡਾ ਇਹ ਕੱਦਾਵਰ ਲੇਖਕ ਬੁੱਢੇਵਾਰੇ ਵੀ ਟੌਪ ਗੇਅਰ ਚ ਪਿਆ ਹੋਇਐ।

ਉਹਦੀ ਕਿਤਾਬਾਂ ਲਿਖਣ ਦੀ ਸਪੀਡ ਵਿਸ਼ਵ ਰਿਕਾਰਡ ਰੱਖਣ ਵਾਲੇ ਦੌੜਾਕ ਉਸੈਨ ਬੋਲਟ ਨੂੰ ਮਾਤ ਪਾਈ ਜਾ ਰਹੀ ਹੈ। ਸਿਰਫ ਡੇਢ ਦੋ ਸਾਲਾਂ ਵਿੱਚ ਹੀ 8 ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਤ ਉਹਦੀਆਂ ਕਿਤਾਬਾਂ ਦੀ ਗਿਣਤੀ 18 ਹੋ ਗਈ ਹੈ। ‘ਕਰੋ-ਨਾ ਕਾਲ’ ਉਹਦੇ ਲਈ ‘ਕਰੋ-ਕਾਲ’ ਸਾਬਤ ਹੋਇਆ ਹੈ। ਪਿਛਲੇ ਦਿਨੀਂ ਉਹਦੇ ਜੀਵਨੀਨੁਮਾ ਚਿੱਤਰਾਂ ਦੀ ਪੁਸਤਕ ‘ਅਸਾਂ ਮਰਨਾ ਨਾਹੀਂ’ ਪੜ੍ਹਨ ਨੂੰ ਮਿਲੀ ਸੀ ਤੇ ਹੁਣ ‘ਅੱਖਰ ਅੱਖਰ ਬੋਲਦਾ’ ਮਿਲੀ ਹੈ। ਇਹਦੇ ਵਿੱਚ ਇੱਕ ਲੇਖ ਮੇਰੀ ਖੇਡ ਲੇਖਣੀ ਬਾਰੇ ਵੀ ਹੈ: ਖੇਡ ਲੇਖਕ ਸਰਵਣ ਸਿੰਘ ਦੀ ਤੇ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੋ ਰੇਲ ਗੱਡੀਆਂ ਵਰਗੀ ਸੀ ਜੋ ਦੋ ਸਟੇਸ਼ਨਾਂ ਵਿਚਕਾਰ ਦੂਹਰੀ ਪਟੜੀ ਉੱਤੇ ਇੱਕ ਦੂਜੀ ਦੇ ਕੋਲੋਂ ਦੀ ਲੰਘ ਜਾਂਦੀਆਂ ਹਨ। 1967 ਵਿੱਚ ਜਦੋਂ ਉਹ ਖਾਲਸਾ ਕਾਲਜ ਦਿੱਲੀ ਦੀ ਪ੍ਰੋਫ਼ੈਸਰੀ ਛੱਡ ਕੇ ਢੁੱਡੀਕੇ ਕਾਲਜ ਵਿੱਚ ਪ੍ਰੋਫ਼ੈਸਰ ਲੱਗਣ ਲਈ ਪੰਜਾਬ ਵੱਲ ਚਾਲੇ ਪਾ ਰਿਹਾ ਸੀ, ਮੈਂ ਪੰਜਾਬ ਵਿਚੋਂ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੀ ਪ੍ਰੋਫ਼ੈਸਰੀ ਛੱਡ ਕੇ ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿੱਚ ਕੰਮ ਕਰਨ ਲਈ ਦਿੱਲੀ ਵੱਲ ਕੂਚ ਕਰ ਰਿਹਾ ਸੀ।

ਸਰਵਣ ਸਿੰਘ ਆਪ ਤਾਂ ਦਿੱਲੀ ਤੋਂ ਆ ਗਿਆ ਪਰ ਪਿੱਛੇ ਦਿਲਚਸਪ ਗੱਲਾਂ ਛੱਡ ਆਇਆ। ਜਿਵੇਂ ਅਤਰ-ਫੁਲੇਲ ਲਾਏ ਵਾਲਾ ਬੰਦਾ ਬੈਠਕ ਵਿਚੋਂ ਉੱਠ ਕੇ ਚਲਿਆ ਗਿਆ ਹੋਵੇ ਤੇ ਮਹਿਕ ਪਿੱਛੇ ਛੱਡ ਗਿਆ ਹੋਵੇ। ਅਨਜਾਣੇ ਸਰਵਣ ਸਿੰਘ ਨਾਲ ਮੇਰੀ ਕੜੀ ਗੁਰਦੇਵ ਸਿੰਘ ਰੁਪਾਣਾ ਸੀ। ਉਹ ਉਹਦੇ ਵੇਲੇ ਤੋਂ ਦਿੱਲੀ ਸੀ ਤੇ ਦੋਵੇਂ ਚੰਗੇ ਦੋਸਤ ਸਨ। ਹੁਣ ਉਹ ਮੇਰਾ ਦੋਸਤ ਬਣ ਗਿਆ ਸੀ। ਮੇਰੇ ਦਿੱਲੀ ਪਹੁੰਚਣ ਵੇਲੇ ਹੀ ਅਜਿਹੇ ਯਾਰਾਂ ਦੇ ਯਾਰ ਤੇ ਮੌਜੀ ਬੰਦੇ ਦਾ ਉਥੋਂ ਚਲੇ ਜਾਣਾ, ਅਨਜਾਣਿਆ ਹੋਣ ਦੇ ਬਾਵਜੂਦ, ਕਿਸੇ ਮਿੱਤਰ-ਪਿਆਰੇ ਦੇ ਚਲੇ ਜਾਣ ਵਾਂਗ ਲਗਦਾ। ਰੁਪਾਣੇ ਦੀ ਇਸ ਹੈਰਾਨੀ ਵਿੱਚ ਮੇਰੀ ਹੈਰਾਨੀ ਵੀ ਰਲ ਜਾਂਦੀ ਕਿ ਉਹ ਦਿੱਲੀ ਦਾ ਖਾਲਸਾ ਕਾਲਜ ਛੱਡ ਕੇ ਢੁੱਡੀਕੇ ਦੇ ਪੇਂਡੂ ਕਾਲਜ ਵਿੱਚ ਕਿਉਂ ਚਲਿਆ ਗਿਆ! ਗੁਰਦੇਵ ਰੁਪਾਣਾ ਭੁੱਲਰ ਦੀ ਲਿਖਤ ਨੇ ਮੈਨੂੰ ਗੁਰਦੇਵ ਰੁਪਾਣਾ ਯਾਦ ਕਰਾ ਦਿੱਤੈ। ਚੁਰਾਸੀ ਤਾਂ ਭੁੱਲਰ ਵਾਂਗ ਉਹ ਵੀ ਕੱਟੀ ਬੈਠਾ ਹੈ। ਬੈਠਾ ਇਸ ਕਰਕੇ ਹੈ ਕਿ ਚੂਲ਼ਾ ਹਿੱਲ ਜਾਣ ਕਰਕੇ ਤੁਰ ਨਹੀਂ ਹੁੰਦਾ। ਨਹੀਂ ਤਾਂ ਉਹ ਕਿਥੇ ਟਿਕਣ ਵਾਲਾ ਸੀ? ਹਾਸਾ-ਠੱਠਾ ਨਾ ਅਸੀਂ ਦਿੱਲੀ ਛੱਡਿਆ ਸੀ ਤੇ ਨਾ ਦਿੱਲੀ ਤੋਂ ਦੂਰ ਜਾ ਕੇ ਛੱਡਿਆ ਹੈ। ਕਦੇ ਕਹਾਣੀਕਾਰ ਮੰਟੋ ਨੇ ਕਿਹਾ ਸੀ, “ਸ਼ਰਾਬ ਪੀਣ ਵਾਂਗ ਹੀ ਮੈਨੂੰ ਕਹਾਣੀ ਲਿਖਣ ਦੀ ਲਤ ਲੱਗ ਗਈ ਹੈ।

ਕਹਾਣੀ ਨਾ ਲਿਖਾਂ ਤਾਂ ਲਗਦਾ ਹੈ ਜਿਵੇਂ ਸ਼ਰਾਬ ਨਹੀਂ ਪੀਤੀ।’’ ਰੁਪਾਣੇ ਨੂੰ ਪੁੱਛਿਆ, “ਤੂੰ ਵੀ ਕਹਾਣੀਕਾਰ ਐਂ। ਤੈਨੂੰ ਵੀ ਮੰਟੋ ਵਾਂਗ ਕੋਈ ਲਤ ਲੱਗੀ?” ਉਹ ਅੱਖਾਂ ਚੋਂ ਹੱਸਿਆ, “ਐਹੋ ਜਿਹੀ ਤਾਂ ਕੋਈ ਲਤ ਨੀ ਲੱਗੀ, ਪਰ ਲੱਤਾਂ ਬਹੁਤ ਲੱਗੀਆਂ!” ਫਿਰ ਪੁੱਛਿਆ, “ਭੁੱਲਰ ਸਾਹਿਬ ਨੇ ਤਾਂ ਪਹਿਲਾਂ ਕਵਿਤਾਵਾਂ ਲਿਖੀਆਂ ਫੇਰ ਕਹਾਣੀਆਂ। ਤੇ ਤੁਸੀਂ?” “ਮੈਂ ਕਵਿਤਾ ਤੋਂ ਕਹਾਣੀ ਵੱਲ ਨੀ ਆਇਆ। ਹਾਂ ਇੱਕ ਵਾਰ ਕਵਿਤਾ ਦਾ ਬੰਦ ਜ਼ਰੂਰ ਜੋੜਿਆ ਸੀ। ਪਰ ਉਹ ਕਿੱਸਾ ਹੋਰ ਸੀ। ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਸ਼ਾਮ ਸੀ। ਉਹਨੇ ਕਿਹਾ, ਹਰ ਲੇਖਕ ਕਵੀ ਹੁੰਦੈ। ਅੱਜ ਸਾਰੇ ਇੱਕ ਇੱਕ ਨਜ਼ਮ ਸੁਣਾE। ਮੈਨੂੰ ਸ਼ਰਾਰਤ ਸੁੱਝੀ। ਉਥੇ ਜਿਹੜੇ ਮਾਡਰਨ ਸ਼ਾਇਰ ਬੈਠੇ ਸੀ, ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਮੈਂ ਉਸੇ ਵੇਲੇ ਚਾਰ ਤੁਕਾਂ ਦਾ ਬੰਦ ਸੁਣਾ ਦਿੱਤਾ ਜੋ ਮੈਨੂੰ ਹਾਲੇ ਤੱਕ ਯਾਦ ਐ। ਮੈਂ ਸਭਿਅਤਾ ਦਾ ਟੱਲ ਸਮੇਂ ਦੀ ਭੇਡ ਦੇ ਗੱਲ ਬੱਧਾ ਭੇਡ ਹੈ ਬੋਲ਼ੀ ਮੈਂ ਹਾਂ ਗੁੰਗਾ ਕੌਣ ਕਿਸੇ ਨੂੰ ਜਾਣੇ! ਉਹ ਐਸੀ ਜੰਮੀ ਕਿ ਅੰਮ੍ਰਿਤਾ ਨੇ ‘ਨਾਗਮਣੀ’ਚ ਛਾਪਤੀ। ਮੈਂ ਕਿਹਾ, ‘ਅੰਮ੍ਰਿਤਾ ਮੈਂ ਤਾਂ ਮਜ਼ਾਕ ਕੀਤਾ ਸੀ।’ ਨਾਲ ਬੈਠਾ ਦਵਿੰਦਰ ਬੋਲਿਆ, ਰੁਪਾਣਾ ਜੀ ਇਹੀ ਤਾਂ ਅਸਲੀ ਕਵਿਤਾ ਹੈ ਵੇ!’’

ਜਿਵੇਂ ਰੁਪਾਣਾ ਆਰਾਂ ਲਾਉਣ ਵਿੱਚ ਮਾਹਰ ਰਿਹਾ ਉਵੇਂ ਭੁੱਲਰ ਵੀ ਟਿੱਚਰ ਮਖੌਲ ਕਰਨ ਚ ਘੱਟ ਨਹੀਂ ਰਿਹਾ। ਜਦੋਂ ਦੋਵੇਂ ਦਿੱਲੀ ਹੁੰਦੇ ਸੀ ਤਾਂ ਦਿੱਲੀ ਦੀਆਂ ਕਹਿੰਦੀਆਂ ਕਹਾਉਂਦੀਆਂ ਕਲਮਾਂ ਨੂੰ ਵਖਤ ਪਾਈ ਰੱਖਦੇ ਸੀ। ਵੇਖਣ ਨੂੰ ਭਲੇਮਾਣਸ ਲੱਗਦੇ ਸੀ, ਪਰ ਜਿਵੇਂ ਚੰਗੇ ਭਲੇ ਲੇਖਕਾਂ ਤੇ ਲੇਖਕਾਵਾਂ ਦੀਆਂ ਗੁੱਝੀਆਂ ਗੱਲਾਂ ਨਸ਼ਰ ਕਰਦੇ ਸੀ, ਉਹ ਕਹਿੰਦੇ ਕਹਾਉਂਦੇ ਮੁਖਬਰਾਂ ਨੂੰ ਮਾਤ ਪਾਉਂਦੀਆਂ ਸੀ। ਏਨਾ ਸ਼ੁਕਰ ਸੀ ਕਿ ਭਾਨੀ ਮਾਰ ਕੇ ਕਿਸੇ ਦਾ ਸਿਰੇ ਚੜ੍ਹਦਾ ਸੌਦਾ ਨਹੀਂ ਸੀ ਵਿਗਾੜਦੇ। ਭੁੱਲਰ ਲਿਖਦੈ: ਮਹਾਂਕਵੀ ਟੈਗੋਰ ਨੇ ਕਿਹਾ ਸੀ, ਦੁਨੀਆ ਵਿੱਚ ਹਰ ਰੋਜ਼ ਏਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਮਨੁੱਖ ਬਣਾਉਂਦਾ ਥੱਕਿਆ ਨਹੀਂ। ਰਾਜਿੰਦਰ ਸਿੰਘ ਬੇਦੀ ਦਾ ਕਹਿਣਾ ਸੀ ਕਿ ਮੈਂ ਸਿਰਫ਼ ਟੈਗੋਰ ਦੇ ਇਸ ਕਥਨ ਦਾ ਸਬੂਤ ਬਣਨ ਵਾਸਤੇ 1 ਸਤੰਬਰ 1915 ਨੂੰ ਲਾਹੌਰ ਵਿੱਚ ਅੰਮ੍ਰਿਤ ਵੇਲੇ ਤਿੰਨ ਵੱਜ ਕੇ ਸੰਤਾਲੀ ਮਿੰਟਤੇ ਪਧਾਰਿਆ। ਹਾਸ-ਵਿਅੰਗ ਦੇ ਛੱਟੇ ਦੇਣ ਵਿੱਚ ਬੇਦੀ ਭੁੱਲਰ ਤੋਂ ਵੀ ਅਗਾਂਹ ਸੀ।

ਬੰਬਈ ਵਿਖੇ ਸੰਤ ਸਿੰਘ ਸੇਖੋਂ ਦੇ ਮਾਣ ਵਿੱਚ ਦਿੱਤੀ ਪਾਰਟੀ ਪਿੱਛੋਂ ਕੁਛ ਲੇਖਕ ਬੇਦੀ ਦੀ ਨਵੀਂ ਕਾਰ ਵਿੱਚ ਜਾ ਰਹੇ ਸਨ। ਨਵੀਂ ਕਾਰ ਦੇਖ ਕੇ ਸੁਖਬੀਰ ਨੇ ਕਿਹਾ, “ਬੇਦੀ ਸਾਹਿਬ, ਇਹ ਗੱਡੀ ਤੁਹਾਡੇ ਪ੍ਰੋਡਿਊਸਰ ਬਣਨ ਦੀ ਗਵਾਹੀ ਭਰਦੀ ਹੈ।” ਹਰਨਾਮ ਸਿੰਘ ਨਾਜ਼ ਨੇ ਸਿਫ਼ਤ ਕੀਤੀ, “ਗੱਡੀ ਕਾਹਦੀ, ਪੂਰਾ ਗੱਡਾ ਹੈ ਇਹ ਤਾਂ!” ਗੱਡੇ ਵਾਹੁਣ ਵਾਲਿਆਂ ਚੋਂ ਆਏ ਸੰਤ ਸਿੰਘ ਸੇਖੋਂ ਨੇ ਸੰਤਬਾਣੀ ਉਚਾਰੀ, “ਇਹਦੇ ਵਿੱਚ ਤਾਂ ਭਾਵੇਂ ਆਲੂਆਂ ਦੀਆਂ ਵੀਹ ਬੋਰੀਆਂ ਲੱਦ ਲ!” ਬੇਦੀ ਨੇ ਸੁਖਨ ਅਲਾਇਆ, “ਆਲੂ ਹੀ ਤਾਂ ਲੱਦੀ ਜਾ ਰਿਹਾਂ ਮਾਲਕੋ!” ਬੇਦੀ ਸਾਹਿਬ ਆਪਣੇ ਆਪ ਨੂੰ ਸਾਹਿਤਕਾਰ ਮੰਨਦੇ ਸਨ, ਫਿਲਮੀ ਬੰਦਾ ਨਹੀਂ। ਸਾਹਿਤ ਉਨ੍ਹਾਂ ਦਾ ਇਸ਼ਕ ਸੀ ਤੇ ਫਿਲਮਾਂ ਦੀ ਥਾਂ ਰਖੇਲ ਵਾਲੀ ਸੀ। ਰੱਬ ਬਾਰੇ ਉਨ੍ਹਾਂ ਦਾ ਨਜ਼ਰੀਆ ਸੀ: ਜੇ ਭਗਵਾਨ ਮਨੁੱਖ ਬਣਾਉਣ ਦੀ ਉਜੱਡਤਾ ਕਰਦਾ ਹੈ ਤਾਂ ਮੈਂ ਮਨੁੱਖ ਹੋ ਕੇ ਭਗਵਾਨ ਬਣਾਉਂਦੇ ਰਹਿਣ ਦੀ ਬੇਵਕੂਫ਼ੀ ਕਿਉਂ ਕਰਾਂ? ਮਨਚਾਹਿਆ ਜੀਵਨ ਜਿਉਣ ਪਰ ਅਣਚਾਹੀਆਂ ਮੁਸ਼ਕਲਾਂ ਸਹੇੜਨ ਵਾਲੀ ਅੰਮ੍ਰਿਤਾ ਪ੍ਰੀਤਮ ਦਾ ਸ਼ਬਦ ਚਿੱਤਰ ਭੁੱਲਰ ਨੇ ਕਮਾਲ ਦਾ ਚਿਤਰਿਆ।

ਉਹਦੇਚੋਂ ਹੀ ਉਹਦਾ ਚਰਚਿਤ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਿਕਲਿਆ ਸੀ। ਉਸ ਬਾਰੇ ਗੁਰਦਿਆਲ ਬੱਲ ਦੀ ਟਿੱਪਣੀ ਸੀ ਪਈ ਭੁੱਲਰ ਨੇ ਘੁੱਗੀ ਐਵੇਂ ਰਗੜ ਘੱਤੀ! ਭੁੱਲਰ ਦੀ ਖੇਡ-ਲਿਖਤ ਪੰਜਾਬ ਸਦੀਆਂ ਤੋਂ ਖੇਡਾਂ ਤੇ ਖਿਡਾਰੀਆਂ ਦੀ ਧਰਤੀ ਰਿਹਾ ਹੈ। ਪਹਿਲਵਾਨ, ਡੰਡ-ਬੈਠਕਾਂ ਕੱਢਣ ਵਾਲ਼ੇ, ਕਬੱਡੀ ਦੇ ਖਿਡਾਰੀ, ਭਾਰ-ਚੁਕਾਵੇ ਅਤੇ ਅਨੇਕਾਂ ਹੋਰ ਦੇਸੀ ਖੇਡਾਂ ਦੇ ਖਿਡਾਰੀ ਲਗਭਗ ਹਰ ਪਿੰਡ ਵਿੱਚ ਹੁੰਦੇ ਸਨ। ਲੋਕ ਉਹਨਾਂ ਦੀ ਵਡਿਆਈ ਕਰਦੇ ਤੇ ਉਹਨਾਂ ਨੂੰ ਪਿੰਡ ਦਾ ਮਾਣ ਸਮਝਦੇ। ਪਹਿਲਵਾਨਾਂ ਨੂੰ ਤਾਂ ਸਾਧੂਆਂ-ਸੰਤਾਂ ਵਾਂਗ ਭਲੇ ਪੁਰਸ਼ ਸਮਝਿਆ ਜਾਂਦਾ ਸੀ। ਪਿੰਡ ਵਾਲ਼ੇ ਉਹਨਾਂ ਨੂੰ ਘਿ, ਜੋ ਦੋਂ ਉਹਨਾਂ ਦੀ ਮੁੱਖ ਖ਼ੁਰਾਕ ਹੁੰਦਾ ਸੀ, ਪੀਪੇ ਭਰ-ਭਰ ਭੇਟ ਕਰਦੇ। ਮੈਨੂੰ ਆਪਣਾ ਬਚਪਨ ਚੇਤੇ ਹੈ ਜਦੋਂ ਕਿੱਕਰ ਸਿੰਘ, ਕੱਲੂ ਤੇ ਗਾਮੇ ਵਰਗੇ ਪਹਿਲਵਾਨਾਂ ਪ੍ਰਤੀ ਲੋਕ ਕਿਵੇਂ ਸ਼ਰਧਾ ਪ੍ਰਗਟ ਕਰਦੇ ਸਨ ਅਤੇ ਉਹਨਾਂ ਦੀ ਪ੍ਰਸਿੱਧੀ ਕਿਵੇਂ ਦੂਰ-ਦੂਰ ਤਕ ਫ਼ੈਲੀ ਹੋਈ ਸੀ। ਆਧੁਨਿਕ ਸਾਹਿਤ ਦਾ ਜੁੱਗ ਸ਼ੁਰੂ ਹੋਇਆਂ ਮਸਾਂ ਡੇਢ ਕੁ ਸਦੀ ਹੋਈ ਹੈ। ਪਰ ਜਦੋਂ ਸਾਹਿਤ ਹੋਰ ਸਭ ਵਿਧਾਵਾਂ ਵਿੱਚ ਤੇਜ਼ੀ ਨਾਲ ਪ੍ਰਫੁੱਲਤ ਹੋਣ ਲੱਗਿਆ, ਖੇਡਾਂ ਖਿਡਾਰੀਆਂ ਬਾਰੇ ਲਿਖਣ ਲਈ ਕੋਈ ਲੇਖਕ ਪ੍ਰੇਰਿਤ ਨਾ ਹੋਇਆ।

ਨਾਮੀ ਪਹਿਲਵਾਨਾਂ ਬਾਰੇ ਕਵੀਸ਼ਰਾਂ ਦੇ ਲਿਖੇ ਹੋਏ ਕੁੱਝ ਛੋਟੇ-ਮੋਟੇ ਕਿੱਸੇ ਜ਼ਰੂਰ ਮਿਲਦੇ ਸਨ। ਫਿਰ ਵਲਾਇਤ ਵਾਸੀ ਬਲਬੀਰ ਸਿੰਘ ਕੰਵਲ ਨੇ 1964 ਵਿੱਚ ‘ਭਾਰਤ ਦੇ ਪਹਿਲਵਾਨ’ ਪੁਸਤਕ ਛਪਵਾ ਕੇ ਪੰਜਾਬੀ ਖੇਡ ਸਾਹਿਤ ਦੀ ਪਗਡੰਡੀ ਪਾਈ। ਇਸ ਪਗਡੰਡੀ ਨੂੰ ਸ਼ਾਹਰਾਹ ਬਣਾਉਣ ਦਾ ਸਿਹਰਾ ਪ੍ਰਿੰਸੀਪਲ ਸਰਵਣ ਸਿੰਘ ਦੇ ਸਿਰ ਬਝਦਾ ਹੈ ਜੋ 1966 ਤੋਂ ਖੇਡਾਂ ਖਿਡਾਰੀਆਂ ਬਾਰੇ ਲਗਾਤਾਰ ਲਿਖਦੇ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਖੇਡ ਪੁਸਤਕਾਂ ਦੀ ਗਿਣਤੀ ਵੀਹਾਂ ਤੋਂ ਟੱਪ ਚੁੱਕੀ ਹੈ। ਉਹ ਪੰਜਾਬੀ ਦੇ ਪ੍ਰਮੁੱਖ ਖੇਡ-ਲੇਖਕ ਤਾਂ ਹਨ ਹੀ, ਜੇ ਉਹਨਾਂ ਨੂੰ ਪੰਜਾਬੀ ਵਿੱਚ ਖੇਡ-ਸਾਹਿਤ ਦੇ ਮੋਢੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਉਹ ਆਪ ਯੂਨੀਵਰਸਿਟੀ ਪੱਧਰ ਦੇ ਖਿਡਾਰੀ ਹੋਣ ਕਰਕੇ ਤਨ ਦੀ ਅਰੋਗਤਾ ਤੇ ਅਰੋਗਤਾ ਵਿੱਚ ਖੇਡਾਂ ਦੇ ਮਹੱਤਵ ਤੋਂ ਅਤੇ ਅਰੋਗ ਤਨ ਵਿੱਚ ਅਰੋਗ ਮਨ ਹੋਣ ਦੇ ਤੱਥ ਤੋਂ ਭਲੀਭਾਂਤ ਸਚੇਤ ਹੋਣ ਸਦਕਾ ਲੰਮੇ ਸਮੇਂ ਤੋਂ ਲੰਮੀ ਸੈਰ ਤੇ ਵਰਜ਼ਿਸ਼ ਦਾ ਨਿੱਤਨੇਮ ਨਿਭਾਉਂਦੇ ਆ ਰਹੇ ਹਨ। ਉਹਨਾਂ ਦਾ ਕੰਮਕਾਜੀ ਜੀਵਨ ਇਕੱਤੀ ਸਾਲ ਲੈਕਚਰਰ ਵਜੋਂ ਤੇ ਚਾਰ ਸਾਲ ਪ੍ਰਿੰਸੀਪਲ ਵਜੋਂ ਵੱਖ-ਵੱਖ ਕਾਲਜਾਂ ਨਾਲ ਜੁੜਿਆ ਰਿਹਾ। ਇੰਜ ਉਹ ਕਾਲਜਾਂ ਦੀਆਂ ਖੇਡਾਂ ਨਾਲ ਵੀ ਜੁੜੇ ਰਹੇ।

ਉਨ੍ਹਾਂ ਦੇ ਕਥਨ ਅਨੁਸਾਰ, “ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਾ ਹੋ ਸਕੀ। ਉਸ ਰੀਝ ਨੂੰ ਪੂਰੀ ਕਰਨ ਲਈ ਮੈਂ ਖੇਡ ਲੇਖਕ ਬਣਿਆ। ਇਹ ਤਾਂ ਸਮਾਂ ਹੀ ਦੱਸੇਗਾ ਮੇਰੀ ਸੀਮਾ ਕਿਥੇ ਤਕ ਹੈ?” ਉਹ ਪਹਿਲੇ ਪੰਜਾਬੀ ਲੇਖਕ ਹਨ ਜਿਨ੍ਹਾਂ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਨਿੱਠ ਕੇ ਲਿਖਣਾ ਸ਼ੁਰੂ ਕੀਤਾ ਅਤੇ ਇਸ ਨੂੰ ਸੌਖਾ ਸ਼ੁਗਲ ਸਮਝਣ ਦੀ ਥਾਂ ਇੱਕ ਸਮਾਜਿਕ ਜ਼ਿੰਮੇਦਾਰੀ ਤੇ ਸਮੇਂ ਦੀ ਲੋੜ ਵਜੋਂ ਪੂਰੀ ਗੰਭੀਰਤਾ ਨਾਲ ਲਿਆ। ਇਹ ਤੱਥ ਵਰਨਣਜੋਗ ਹੈ ਕਿ ਖੇਡ-ਲੇਖਕ ਬਣਨ ਤੋਂ ਪਹਿਲਾਂ ਉਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਹੋਈਆਂ ਸਨ ਅਤੇ ਉਹਨਾਂ ਦਾ ਸ਼ੁਮਾਰ ਸੰਭਾਵਨਾ-ਭਰਪੂਰ ਕਹਾਣੀਕਾਰਾਂ ਵਿੱਚ ਹੋਣ ਲੱਗ ਪਿਆ ਸੀ। ਉਹਨਾਂ ਦੀਆਂ ਕਹਾਣੀਆਂ ਚਰਚਿਤ ਹੋਣ ਵਿੱਚ ਏਨੀਆਂ ਸਫਲ ਰਹੀਆਂ ਸਨ ਕਿ ਜੇ ਉਹ ਉਸੇ ਰਾਹ ਤੁਰਦੇ ਰਹਿੰਦੇ, ਯਕੀਨਨ ਅੱਜ ਉਹਨਾਂ ਦਾ ਨਾਂ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿੱਚ ਲਿਆ ਜਾਂਦਾ। ਇਸੇ ਲਈ ਮੈਂ ਉਹਨਾਂ ਨੂੰ ਆਖਦਾ ਹਾਂ, ਤੁਹਾਡਾ ਕਹਾਣੀ-ਲੇਖਕ ਤੋਂ ਖੇਡ-ਲੇਖਕ ਬਣਨਾ ਖੇਡ-ਸਾਹਿਤ ਦੀ ਜਿੰਨੀ ਪ੍ਰਾਪਤੀ ਹੈ, ਕਹਾਣੀ-ਸਾਹਿਤ ਲਈ ਨੀ ਹੀ ਘਾਟੇਵੰਦੀ ਹੈ।

ਮਨੁੱਖੀ ਜੀਵਨ ਵਿੱਚ ਸਬੱਬ ਕਈ ਵਾਰ ਵੱਡੀ ਭੂਮਿਕਾ ਨਿਭਾਉਂਦਾ ਹੈ। ਪ੍ਰਿੰਸੀਪਲ ਸਰਵਣ ਸਿੰਘ ਦਾ ਖੇਡ-ਲੇਖਕ ਬਣਨਾ ਵੀ ਇੱਕ ਸਬੱਬੀ ਵਰਤਾਰਾ ਕਿਹਾ ਜਾ ਸਕਦਾ ਹੈ। 1966 ਵਿੱਚ ਉਹ ਖ਼ਾਲਸਾ ਕਾਲਜ ਦਿੱਲੀ ਵਿੱਚ ਪੜ੍ਹਾਉਂਦੇ ਸਨ ਤੇ ਗਰਮੀ ਦੀਆਂ ਛੁੱਟੀਆਂ ਵਿੱਚ ਪਿੰਡ ਗਏ ਹੋਏ ਸਨ। ਉਹਨਾਂ ਨੂੰ ਅਖ਼ਬਾਰ ਤੋਂ ਪਤਾ ਲੱਗਿਆ ਕਿ ਕਿੰਗਸਟਨ ਵਿੱਚ ਹੋਣ ਵਾਲ਼ੀਆਂ ਕਾਮਨਵੈਲਥ ਖੇਡਾਂ ਲਈ ਕੌਮੀ ਪੱਧਰ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਪਟਿਆਲੇ ਲੱਗਿਆ ਹੋਇਆ ਹੈ। ਉਹਨਾਂ ਵਿਚੋਂ ਕੁੱਝ ਅਥਲੀਟ ਇਹਨਾਂ ਦੇ ਚੰਗੇ ਜਾਣੂ ਸਨ। ਉਹਨਾਂ ਨੂੰ ਮਿਲਣ ਦੀ ਨੀਤ ਨਾਲ ਇਹ ਪਟਿਆਲੇ ਜਾ ਪਹੁੰਚੇ। ਕੁੱਝ ਰਾਤਾਂ ਹੋਟਲ ਵਿੱਚ ਬਿਤਾਉਣ ਮਗਰੋਂ ਇਹਨਾਂ ਦਾ ਟਿਕਾਣਾ ਮਹਿੰਦਰਾ ਕਾਲਜ ਦੇ ਹੋਸਟਲ ਵਿੱਚ ਹੋ ਗਿਆ। ਰਾਤ ਇਹ ਉਥੇ ਕਟਦੇ ਤੇ ਸਾਰਾ ਦਿਨ ਅਥਲੀਟਾਂ ਦੀ ਸੰਗਤ ਵਿੱਚ ਬੀਤਦਾ। ਹੋਰ ਨਾ ਕੋਈ ਕੰਮ ਸੀ ਤੇ ਨਾ ਕੋਈ ਜ਼ਿੰਮੇਦਾਰੀ, ਇਕੋ-ਇੱਕ ਰੁਝੇਵਾਂ ਅਥਲੀਟਾਂ ਨੂੰ ਪ੍ਰੈਕਟਿਸ ਕਰਦੇ ਦੇਖਦੇ ਰਹਿਣਾ ਜਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹਿਣਾ ਸੀ।ਅਥਲੀਟ ਆਪਣੀ ਵਰਜ਼ਿਸ਼, ਖੇਡ ਸਿਖਲਾਈ ਤੇ ਆਰਾਮ ਕਰਦੇ ਸਮਾਂ ਲੰਘਾਉਂਦੇ।

ਸਰਵਣ ਸਿੰਘ ਉਹਨਾਂ ਨੂੰ ਦੇਖਦਾ ਰਹਿੰਦਾ-ਵਰਜ਼ਿਸ਼ ਤੇ ਖੇਡ ਨਾਲ ਕਮਾਏ ਹੋਏ ਉਹਨਾਂ ਦੇ ਸਰੀਰ, ਇੱਕ-ਦੂਜੇ ਨਾਲ ਹੁੰਦਾ ਹਾਸਾ-ਮਖੌਲ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਖਾਣ-ਪੀਣ, ਉਹਨਾਂ ਦੀ ਅਭਿਆਸੀ ਮਿਹਨਤ ਤੇ ਲਗਨ। ਗੱਲ ਕੀ, ਦੋ ਕੁ ਦਿਨਾਂ ਵਿੱਚ ਹੀ ਉਹਦੇ ਮਨ ਵਿੱਚ ਹਰ ਅਥਲੀਟ ਦੀ ਵੱਖਰੀ ਸ਼ਖ਼ਸੀਅਤ ਉਭਰਨ ਲੱਗੀ। ਉਹਨੀਂ ਦਿਨੀਂ ਲੇਖਕਾਂ ਦੇ ਸ਼ਬਦ-ਚਿੱਤਰ ਲਿਖ ਕੇ ਚਰਚਿਤ ਹੋਣ ਵਾਲ਼ੇ ਬਲਵੰਤ ਗਾਰਗੀ ਦਾ ਸ਼ਬਦ-ਚਿੱਤਰਾਂ ਦਾ ਨਵਾਂ ਸੰਗ੍ਰਹਿ ‘ਨਿੰਮ ਦੇ ਪੱਤੇ’ ਸੱਜਰਾ ਪੜ੍ਹਿਆ ਹੋਣ ਕਰਕੇ ਉਹਦੇ ਮਨ ਵਿੱਚ ਵਿਚਾਰ ਆਇਆ, ਕਿਉਂ ਨਾ ਏਨੇ ਨੇੜਿਉਂ ਤੱਕੇ ਇਹਨਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੇ ਸ਼ਬਦ-ਚਿੱਤਰ ਲਿਖੇ ਜਾਣ! ਇਹ ਸੀ ਬੀਜ ਜੋ ਛੇਤੀ ਹੀ ਖੇਡ-ਲੇਖਕ ਦੇ ਰੂਪ ਵਿੱਚ ਭਰਿਆ-ਪੂਰਾ ਬਿਰਛ ਬਣ ਗਿਆ। ਸਰਵਣ ਸਿੰਘ ਸਾਰਾ ਦਿਨ ਕੈਂਪ ਵਿੱਚ ਸ਼ਾਮਲ ਖਿਡਾਰੀਆਂ ਨੂੰ ਗਹੁ ਨਾਲ ਦੇਖਦਾ-ਨਿਹਾਰਦਾ ਰਹਿੰਦਾ ਤੇ ਰਾਤ ਨੂੰ ਆਪਣੇ ਟਿਕਾਣੇ ਆ ਕੇ ਉਹ ਸਭ ਕੁੱਝ ਕਾਗ਼ਜ਼ ਉੱਤੇ ਉਤਾਰ ਲੈਂਦਾ। ਨਤੀਜਾ ਇਹ ਹੋਇਆ ਕਿ ਤਿੰਨ ਹਫ਼ਤਿਆਂ ਮਗਰੋਂ ਘਰ ਪਰਤਦਿਆਂ ਦੋ ਕੁ ਦਰਜਨ ਖਿਡਾਰੀਆਂ ਬਾਰੇ ਦੋ-ਢਾਈ ਸੌ ਪੰਨਿਆ ਦੀ ਕੱਚੀ ਸਮੱਗਰੀ ਉਹਦੇ ਝੋਲੇ ਵਿੱਚ ਸੀ।

ਦਿੱਲੀ ਪਰਤ ਕੇ ਉਸ ਨੇ ਪਹਿਲਾ ਸ਼ਬਦ-ਚਿੱਤਰ ‘ਮੁੜ੍ਹਕੇ ਦਾ ਮੋਤੀ’ ਡਿਕੈਥਲੋਨ ਦੇ ਏਸ਼ੀਅਨ ਚੈਂਪੀਅਨ ਤੇ ਟੋਕੀ ਲੰਪਿਕ ਖੇਡਾਂ ਵਿੱਚ ਪੰਜਵੇਂ ਨੰਬਰ ਦੇ ਹਰਡਲਜ਼-ਦੌੜਾਕ ਗੁਰਬਚਨ ਸਿੰਘ ਰੰਧਾਵੇ ਬਾਰੇ ਲਿਿਖਆ ਜੋ ਪ੍ਰਮੁੱਖ ਸਾਹਿਤਕ ਮਾਸਕ ‘ਆਰਸੀ’ ਨੂੰ ਭੇਜ ਦਿੱਤਾ। ਛਪਿਆ ਤਾਂ ਪਾਠਕਾਂ ਨੇ ਖ਼ੂਬ ਸਲਾਹਿਆ। ‘ਆਰਸੀ’ ਵੱਲੋਂ ਮੰਗ ਆਉਂਦੀ ਰਹਿੰਦੀ, ਇਹ ਲਿਖਦਾ ਰਹਿੰਦਾ ਤੇ ਪਾਠਕ ਸਲਾਹੁੰਦੇ ਰਹਿੰਦੇ। ਉਦੋਂ ਲਗਾਤਾਰ ਦਸ ਬਾਰਾਂ ਸ਼ਬਦ-ਚਿੱਤਰ ‘ਆਰਸੀ’ ਵਿੱਚ ਛਪੇ। ਫੇਰ ਹੋਰ ਅਖ਼ਬਾਰਾਂ ਰਸਾਲਿਆਂ ਦੀ ਮੰਗ ਵੀ ਆਉਣ ਲੱਗੀ। ਹੁਣ ਤੱਕ ਜਿਨ੍ਹਾਂ ਖਿਡਾਰੀਆਂ ਨੂੰ ਇਹਨਾਂ ਨੇ ਆਪਣੇ ਸ਼ਬਦਾਂ ਵਿੱਚ ਚਿੱਤਰਿਆ ਹੈ, ਉਹਨਾਂ ਦੀ ਗਿਣਤੀ ਦੋ ਸੌ ਨੂੰ ਪੁੱਜ ਗਈ ਹੈ। ਨਾਲ ਹੀ ਪਾਠਕ ਦੇਸੀ-ਬਦੇਸੀ ਖੇਡਾਂ ਦੀਆਂ ਬਰੀਕੀਆਂ ਜਾਣਨ ਦੀ ਉਤਸੁਕਤਾ ਦਿਖਾਉਣ ਲੱਗੇ ਤੇ ਇਹਨਾਂ ਨੇ ਸੌ ਦੇ ਲਗਭਗ ਖੇਡਾਂ ਦੀ ਜਾਣਕਾਰੀ ਅਖ਼ਬਾਰਾਂ-ਰਸਾਲਿਆਂ ਰਾਹੀਂ ਉਹਨਾਂ ਤੱਕ ਪੁਜਦੀ ਕਰ ਦਿੱਤੀ। ਇਹਨਾਂ ਦੀਆਂ ਖੇਡ-ਲਿਖਤਾਂ ਅਨੇਕ ਦੇਸਾਂ ਦੇ ਪੰਜਾਬੀ ਅਖ਼ਬਾਰਾਂ ਵਿੱਚ ਛਪ ਕੇ ਬਹੁਤ ਵੱਡੇ ਪਾਠਕ-ਘੇਰੇ ਤੱਕ ਪੁਜਦੀਆਂ ਹਨ।

1978 ਵਿੱਚ ਇਹਨਾਂ ਦੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁਗ ਪਬਲਿਸ਼ਰਜ ਨੇ ਪ੍ਰਕਾਸ਼ਿਤ ਕੀਤੀ ਜਿਸ ਪਿੱਛੋਂ ਹੋਰ ਕਿਤਾਬਾਂ ਦੀ ਚੱਲ ਸੋ ਚੱਲ ਹੋ ਗਈ। ਪ੍ਰਸਿੱਧ ਕਵੀ ਜਨਾਬ ਮਜਰੂਹ ਸੁਲਤਾਨਪੁਰੀ ਦਾ ਇੱਕ ਸ਼ਿਅਰ ਹੈ: “ਮੈਂ ਅਕੇਲਾ ਹੀ ਚਲਾ ਥਾ ਜਾਨਿਬ-ਏ-ਮੰਜ਼ਿਲ ਮਗਰ, ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ!” ਖੇਡ-ਲੇਖਣ ਦੇ ਮਾਰਗ ਉੱਤੇ ਤੁਰੇ ਤਾਂ ਸਰਵਣ ਸਿੰਘ ਇਕੱਲੇ ਹੀ ਸਨ ਪਰ ਕੁੱਝ ਹੀ ਸਾਲਾਂ ਮਗਰੋਂ ਸੱਜੇ-ਖੱਬੇ ਦੇਖਿਆ ਤਾਂ ਇਹਨਾਂ ਨਾਲ ਪੂਰਾ ਕਾਰਵਾਂ ਜੁੜ ਚੁੱਕਿਆ ਸੀ। ਕਈ ਹੋਰ ਲੇਖਕ ਵੀ ਅਖ਼ਬਾਰਾਂ-ਰਸਾਲਿਆਂ ਨੂੰ ਖੇਡ-ਲਿਖਤਾਂ ਭੇਜਣ ਲੱਗੇ। ਪੱਤਰਪ੍ਰੇਰਕ ਟੂਰਨਾਮੈਂਟਾਂ ਤੇ ਖੇਡ-ਮੇਲਿਆਂ ਦੀਆਂ ਖ਼ਬਰਾਂ ਵੱਲ ਧਿਆਨ ਦੇਣ ਲੱਗੇ। ਹੌਲ਼ੀ-ਹੌਲ਼ੀ ਸਭ ਰੋਜ਼ਾਨਾ ਅਖ਼ਬਾਰਾਂ ਨੇ ਇੱਕ ਪੰਨਾ ਖੇਡਾਂ-ਖਿਡਾਰੀਆਂ ਦੇ ਨਾਂ ਕਰਨਾ ਸ਼ੁਰੂ ਕਰ ਦਿੱਤਾ। ਮਹੱਤਵਪੂਰਨ ਖੇਡ-ਉਤਸਵਾਂ ਦਾ ਸੱਜਰਾ ਹਾਲ ਆਪਣੇ ਪਾਠਕਾਂ ਤੱਕ ਪੁਜਦਾ ਕਰਨ ਵਾਸਤੇ ਵਿਸ਼ੇਸ਼ ਪ੍ਰਤੀਨਿਧ ਭੇਜਣੇ ਸ਼ੁਰੂ ਕਰ ਦਿੱਤੇ। ਪੰਜਾਬ ਵਿੱਚ ਖੇਡ-ਮੇਲੇ ਤਾਂ ਕਈ ਲਗਦੇ ਹਨ ਪਰ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਦੀ ਆਪਣੀ ਹੀ ਸ਼ਾਨ ਹੈ।

ਉਥੇ ਅਣਗਿਣਤ ਵੰਨਸੁਵੰਨੀਆਂ ਖੇਡਾਂ ਹੁੰਦੀਆਂ ਹੋਣ ਸਦਕਾ ਉਹਦਾ ਨਾਂ ‘ਪੇਂਡੂ Eਲੰਪਿਕ’ ਪੈ ਗਿਆ ਹੈ। ਉਥੇ ਖੇਡ-ਲੇਖਕਾਂ ਤੇ ਪੱਤਰਕਾਰਾਂ ਦਾ ਵੀ ਮੇਲਾ ਜੁੜ ਜਾਂਦਾ ਹੈ। ਇਸ ਪਨੀਰੀ ਵਿਚੋਂ ਬਹੁਤ ਬੂਟੇ ਵਿਗਸੇ ਹਨ ਤੇ ਬਹੁਤ ਫੁੱਲ ਖਿੜੇ ਹਨ। ਹੁਣ ਪੰਜਾਬੀ ਵਿੱਚ ਚਾਲੀ ਪੰਜਾਹ ਖੇਡ-ਲੇਖਕ ਅਜਿਹੇ ਹਨ ਜਿਨ੍ਹਾਂ ਦੀ ਘੱਟੋ-ਘੱਟ ਇੱਕ ਪੁਸਤਕ ਤਾਂ ਛਪੀ ਹੀ ਹੈ ਤੇ ਕਈਆਂ ਦੀਆਂ ਇੱਕ ਤੋਂ ਵੱਧ ਪੁਸਤਕਾਂ ਵੀ ਛਪੀਆਂ ਹਨ। ਸਵਾ ਸੌ ਤੋਂ ਵੱਧ ਖੇਡ ਪੁਸਤਕਾਂ ਵਿੱਚ ਇਕੱਲੇ ਸਰਵਣ ਸਿੰਘ ਦਾ ਯੋਗਦਾਨ ਦੋ ਦਰਜਨ ਖੇਡ ਪੁਸਤਕਾਂ ਨਾਲ ਪੰਜਵਾਂ ਹਿੱਸਾ ਬਣ ਜਾਂਦਾ ਹੈ! ਏਨੀ ਗਿਣਤੀ ਵਿੱਚ ਇਹ ਰਚਨਾ ਇਹਨਾਂ ਨੇ ਆਪਣੇ ਲਿਖਣ-ਮੇਜ਼ ਉੱਤੇ ਬੈਠ ਕੇ ਹੀ ਨਹੀਂ ਕਰ ਦਿੱਤੀ। ਅਜਿਹਾ ਕਰਨਾ ਸੰਭਵ ਵੀ ਨਹੀਂ ਸੀ। ਇਹ ਕੋਈ ਕਾਲਪਨਿਕ ਸਾਹਿਤ ਨਹੀਂ ਸੀ, ਠੋਸ ਤੱਥਾਂ ਅਤੇ ਵੇਰਵਿਆਂ ਦੀ ਅੱਖੀਂ ਦੇਖੀ ਜਾਣਕਾਰੀ ਲੋੜਦਾ ਸੀ। ਇਹਨਾਂ ਵੱਲੋਂ ਅੱਖੀਂ ਦੇਖੇ ਪੇਂਡੂ ਟੂਰਨਾਮੈਂਟਾਂ ਤੋਂ ਲੈ ਕੇ ਕੌਮੀ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਤੇ ਵਿਸ਼ਵ ਕੱਪਾਂ ਵਿਚੋਂ ਦੀ ਹੁੰਦਿਆਂ ਲੰਪਿਕ ਖੇਡਾਂ ਤੇ ਅੰਤਰਰਾਸ਼ਟਰੀ ਕਬੱਡੀ ਮੇਲੇ ਵੇਖਣ ਦੀ ਗਿਣਤੀ ਸੈਂਕੜਿਆਂ ਵਿੱਚ ਹੈ।

ਤਿੰਨ ਪੁਸਤਕਾਂ ਤਾਂ ਅੱਖੀਂ ਡਿੱਠੇ ਖੇਡ ਮੇਲਿਆਂ ਬਾਰੇ ਹੀ ਲਿਖ ਦਿੱਤੀਆਂ ਹਨ। ਉਹਨਾਂ ਵਿਚੋਂ ਸੌ ਤੋਂ ਵੱਧ ਖੇਡ ਮੇਲਿਆਂ ਵਿੱਚ ਕਬੱਡੀ ਦੇ ਮੈਚਾਂ ਦੀ ਰਸ-ਭਰੀ ਭਾਸ਼ਾ ਵਿੱਚ ਕਮੈਂਟਰੀ ਕਰ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਹੈ। ਦਿੱਲੀ ਦੇ ਸਪਤਾਹਿਕ ‘ਸਚਿੱਤਰ ਕੌਮੀ ਏਕਤਾ’ ਵਿੱਚ ‘ਖੇਡ ਮੈਦਾਨ ਚੋਂ’ ਨਾਂ ਦਾ ਕਾਲਮ ਪੰਦਰਾਂ ਸਾਲ ਚਲਾਉਣਾ ਇਹਨਾਂ ਦੀ ਕਲਮੀ ਸਮਰੱਥਾ ਦਾ ਪ੍ਰਮਾਣ ਹੈ। ਖੇਡ ਮੇਲਿਆਂ ਦੀ ਵਿਸ਼ਾਲਤਾ ਦੇਖੋ, “ਸ੍ਰਿਸ਼ਟੀ ਇੱਕ ਮਹਾਂ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ-ਰਾਤ ਤੇ ਰੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇੱਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ: ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ।”

ਇਹਨਾਂ ਦਾ ਲਿਖਣ-ਕਾਰਜ ਅੱਖੀਂ ਡਿੱਠੇ ਨੂੰ ਕਾਗ਼ਜ਼ ਉੱਤੇ ਸੰਭਾਲ ਲੈਣ ਤੱਕ ਸੀਮਤ ਨਹੀਂ, ਸਗੋਂ ਇਹਨਾਂ ਨੇ ਖੇਡਾਂ ਦੇ ਸੰਬੰਧ ਵਿੱਚ ਪੂਰੇ ਸਿਦਕ-ਸਿਰੜ ਨਾਲ ਨਵੀਂ ਖੋਜ ਵੀ ਕੀਤੀ ਹੈ। ਮਿਸਾਲ ਵਜੋਂ ਜਦੋਂ ਇਹ ਪੰਜਾਬੀ ਸਰੋਤਿਆਂ-ਦਰਸ਼ਕਾਂ ਨੂੰ ਦਸਦੇ ਹਨ ਕਿ ਪੰਜਾਬ ਦੀਆਂ ਨਿਰੋਲ ਆਪਣੀਆਂ ਦੇਸੀ ਖੇਡਾਂ ਦੀ ਗਿਣਤੀ ਸੌ ਤੋਂ ਵੱਧ ਹੈ, ਉਹ ਹੈਰਾਨ ਹੋਏ ਅਣਮੰਨੇ ਜਿਹੇ ਮਨ ਨਾਲ ਇੱਕ ਦੂਜੇ ਵੱਲ ਦੇਖਣ ਲਗਦੇ ਹਨ। ਪਰ ਜਦੋਂ ਇਹ ਦਸਦੇ ਹਨ ਕਿ ਸਤਾਸੀ ਪੰਜਾਬੀ ਖੇਡਾਂ ਦੀ ਜਾਣਕਾਰੀ ਤਾਂ ਇਹਨਾਂ ਨੇ ਆਪਣੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿੱਚ ਸ਼ਾਮਲ ਕੀਤੀ ਹੋਈ ਹੈ, ਉਹੋ ਸਰੋਤੇ ਇਹਨਾਂ ਦੀ ਕਲਮ ਨੂੰ ਧੰਨ ਆਖਦੇ ਹਨ। ਇਸੇ ਤਰ੍ਹਾਂ ਦੀ ਖੋਜ ਨਾਲ ਇਹਨਾਂ ਨੇ ਪੰਜਾਬੀ ਹਾਕੀ-ਖਿਡਾਰੀਆਂ ਦੇ ਕੁੱਝ ਦਿਲਚਸਪ ਅੰਕੜੇ ਲੱਭੇ ਹਨ। ਜਦੋਂ ਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਦੀ ਝੰਡੀ ਸੀ, ਹਾਕੀ ਨੂੰ ਆਪਣੀ ਖਿੱਦੋ-ਖੂੰਡੀ ਦਾ ਨੇਮਬੱਧ ਰੂਪ ਸਮਝਣ ਵਾਲੇ ਪੰਜਾਬੀ ਖਿਡਾਰੀ ਭਾਰਤੀ ਟੀਮ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਸਨ।

1928 ਤੋਂ 2012 ਤੱਕ ਦੇ Eਲੰਪਿਕ ਹਾਕੀ ਮੁਕਾਬਲਿਆਂ ਵਿੱਚ 137 ਸਿੱਖ ਖਿਡਾਰੀ ਖੇਡੇ ਤੇ ਉਹਨਾਂ ਨੇ 254 ਗੋਲ ਕੀਤੇ। ਇਹ ਉਹਨਾਂ ਨੌਂ ਦੇਸਾਂ ਦੀ ਜਾਣਕਾਰੀ ਵੀ ਦਿੰਦੇ ਹਨ ਜਿਨ੍ਹਾਂ ਦੀਆਂ ਲੰਪਿਕ ਹਾਕੀ ਟੀਮਾਂ ਵਿੱਚ ਸਿੱਖ ਖਿਡਾਰੀ ਸ਼ਾਮਲ ਰਹੇ। 1972 ਦੀਆਂ ਮਿਊਨਿਖ਼ ਲੰਪਿਕ ਖੇਡਾਂ ਵਿੱਚ ਜਦੋਂ ਯੂਗੰਡਾ ਤੇ ਜਰਮਨੀ ਵਿਚਕਾਰ ਹਾਕੀ ਦਾ ਮੁਕਾਬਲਾ ਹੋਇਆ, ਯੂਗੰਡਾ ਦੀ ਟੀਮ ਵਿੱਚ ਕਪਤਾਨ ਸਮੇਤ ਦਸ ਸਿੱਖ ਖਿਡਾਰੀ ਦੇਖ ਕੇ ਦਰਸ਼ਕ ਸਮਝਦੇ ਰਹੇ ਕਿ ਮੁਕਾਬਲਾ ਭਾਰਤ ਤੇ ਜਰਮਨੀ ਵਿਚਕਾਰ ਹੈ। ਜਦੋਂ ਕੀਨੀਆ ਤੇ ਯੂਗੰਡਾ ਵਿਚਕਾਰ ਮੈਚ ਹੋਇਆ ਤਾਂ ਇਉਂ ਲੱਗਾ ਜਿਵੇਂ ਮੈਚ ਦੋ ਦੇਸਾਂ ਵਿਚਕਾਰ ਨਹੀਂ ਦੋ ਖਾਲਸਾ ਕਾਲਜਾਂ ਵਿਚਕਾਰ ਹੋ ਰਿਹਾ ਹੋਵੇ! ਪ੍ਰਿੰਸੀਪਲ ਸਰਵਣ ਸਿੰਘ ਦੀਆਂ ਖੇਡ-ਲਿਖਤਾਂ ਵਿੱਚ ਅਨੇਕ ਦਿਲਚਸਪ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ। ਜਦੋਂ ਸਰਵਣ ਸਿੰਘ ਨੇ ਖੇਡਾਂ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਇੱਕ ਸਾਹਿਤਕ ਗੋਸ਼ਟੀ ਵਿੱਚ ਕਿਸੇ ਆਲੋਚਕ ਦਾ ਕਹਿਣਾ ਸੀ ਕਿ ਖੇਡਾਂ ਨਾਲ ਸੰਬੰਧਿਤ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ।

ਅੱਜ ਉਹ ਆਲੋਚਕ ਸ਼ਾਇਦ ਆਪਣੇ ਬੋਲਾਂਤੇ ਪਛਤਾਉਂਦਾ ਹੋਵੇ। ਹੁਣ ਪੰਜਾਬੀ ਸਾਹਿਤ ਵਿੱਚ ਖੇਡ-ਲਿਖਤਾਂ ਨੂੰ ਸਿਰਫ਼ ਇੱਕ ਵਿਧਾ ਹੀ ਨਹੀਂ ਮੰਨਿਆ ਜਾਂਦਾ ਸਗੋਂ ਹੋਰ ਵਿਧਾਵਾਂ ਵਾਂਗ ਇਸ ਨਾਲ ਸੰਬੰਧਿਤ ਖੋਜ-ਕਾਰਜ ਕਰਦਿਆਂ ਕਈ ਖੋਜਾਰਥੀ ਐਮ. ਫਿਲ. ਤੇ ਪੀਐਚ. ਡੀ. ਕਰ ਚੁੱਕੇ ਤੇ ਕਰ ਰਹੇ ਹਨ। ਪੰਜਾਬੀ ਖਿਡਾਰੀਆਂ ਨੇ ਕੁਸ਼ਤੀ ਤੇ ਕਬੱਡੀ ਵਰਗੀਆਂ ਦੇਸੀ ਖੇਡਾਂ ਦੇ ਨਾਲ-ਨਾਲ ਪੱਛਮ ਤੋਂ ਆਈਆਂ ਹੋਰ ਖੇਡਾਂ ਵਿੱਚ ਵੀ ਖ਼ੂਬ ਨਾਮਣਾ ਖੱਟਿਆ ਅਤੇ ਉਹਨਾਂ ਨੂੰ ਪੰਜਾਬ ਦੀ ਧਰਤੀ ਨਾਲ ਲਿਆ ਜੋੜਿਆ। ਪ੍ਰਿੰਸੀਪਲ ਸਰਵਣ ਸਿੰਘ ਨੇ ਖੇਡਾਂ ਤੇ ਖਿਡਾਰੀਆਂ ਨੂੰ ਕਮਾਲ ਦੀ ਵਾਰਤਕ ਵਿੱਚ ਸਾਕਾਰਨ ਦਾ ਪੂਰਨੇ-ਪਾਊ ਉੱਦਮ ਕੀਤਾ ਤੇ ਇਸ ਵਿੱਚ ਖਿਡਾਰੀਆਂ ਵਾਂਗ ਹੀ ਭਰਪੂਰ ਆਦਰ-ਮਾਣ ਕਮਾਇਆ! ਪੁਸਤਕ ‘ਪੰਜਾਬੀਆਂ ਦਾ ਖੇਡ ਸਭਿਆਚਾਰ’ ਵਿੱਚ ਉਹਨੇ ਪਿੰਡ ਤੋਂ ਲੈ ਕੇ Eਲੰਪਿਕ ਤੱਕ ਦੀਆਂ ਖੇਡਾਂ ਨਾਲ ਪੰਜਾਬੀਆਂ ਦੇ ਅਟੁੱਟ ਨਾਤੇ ਦੀ ਵਾਰਤਾ ਜਿਸ ਸੁਚੱਜ ਨਾਲ ਪੇਸ਼ ਕੀਤੀ ਹੈ ਉਹ ਦਿਲਚਸਪ ਵੀ ਹੈ ਤੇ ਜਾਣਕਾਰੀ ਨਾਲ ਭਰਪੂਰ ਵੀ। ਉਹ ਹਰ ਵੇਲੇ ਨੂੰ ਲਿਖਣ-ਵੇਲਾ ਸਮਝਣ ਵਾਲਾ ਕਲਮ ਦਾ ਧਨੀ ਹੈ ਤੇ ਬੋਤੇ ਦੀ ਸਵਾਰੀ ਨੂੰ ਹਵਾਈ ਜਹਾਜ਼ ਦੀ ਸਵਾਰੀ ਤੋਂ ਬਿਹਤਰ ਮੰਨਦਾ ਆ ਰਿਹੈ!

Continue Reading
Advertisement
Click to comment

Leave a Reply

Your email address will not be published.

ਟੈਕਨੋਲੋਜੀ2 hours ago

ਵਟਸਐਪ ਨੇ ਲਾਂਚ ਕੀਤਾ ਨਵਾਂ ਫ਼ੀਚਰ

ਪੰਜਾਬ2 hours ago

ਮਜੀਠੀਆ ਨ, ਸਾਬਕਾ DGP ‘ਤੇ ਲਾਏ ਵੱਡੇ ਇਲਜ਼ਾਮ

ਟੈਕਨੋਲੋਜੀ2 hours ago

ਗੋ ਏਅਰ ਲਾਇਨ ਦਾ ਟਵਿੱਟਰ ਹੈਂਡਲ ਹੈਕ

ਭਾਰਤ2 hours ago

ਗਯਾ ‘ਚ ਟਰੇਨ ਦੀਆਂ ਤਿੰਨ ਬੋਗੀਆਂ ਨੂੰ ਲਗਾਈ ਅੱਗ, ਕੰਮਕਾਜ ਪ੍ਰਭਾਵਿਤ

ਦੁਨੀਆ2 hours ago

ਬਰਫ਼ਬਾਰੀ ਦਾ ਕਹਿਰ, ਇਸਤਾਂਬੁਲ ਹਵਾਈ ਅੱਡਾ ਬੰਦ, ਸ਼ਾਪਿੰਗ ਮਾਲ ਤੇ ਫੂਡ ਡਲਿਵਰੀ ਸਮੇਤ ਹੋਰ ਸੇਵਾਵਾਂ ਵੀ ਪ੍ਰਭਾਵਿਤ

ਸਿਹਤ2 hours ago

ਚਿਤਾਵਨੀ, ਆਖਰੀ ਵੇਰੀਐਂਟ ਨਹੀਂ ਹੈ ਓਮੀਕ੍ਰੋਨ ਨਾਜ਼ੁਕ ਮੋਡ ‘ਤੇ ਹੈ ਦੁਨੀਆ

ਕੈਨੇਡਾ2 hours ago

ਨੋਰਥ-ਵੇਸ੍ਟ ‘ਚ ਸੈਰ-ਸਪਾਟਾ ਉਦਯੋਗ ਨੂੰ ਤਰਜ਼ੀਹ ਦੇ ਰਹੀ ਸਰਕਾਰ, ਵਜ੍ਹਾ ਹੈ ਖਾਸ

ਕੈਨੇਡਾ2 hours ago

ਨੋਰਥ ਉਨਟਾਰੀਓ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਟ੍ਰਾਂਸਪੋਟੇਸ਼ਨ ਦੇ ਨਵੇਂ ਵਿਕਲਪ ਤਿਆਰ ਕਰ ਰਹੀ ਸਰਕਾਰ

ਕੈਨੇਡਾ6 hours ago

ਸਾਈਬਰ ਕ੍ਰਾਈਮ ਤੇ ਨੱਥ ਪਾਉਣ ਲਈ ਉਨਟਾਰੀਓ ਸਰਕਾਰ ਦੀ ਨਵੀਂ ਪਹਿਲ

ਆਟੋ6 hours ago

ਕੰਪਨੀ ਦਾ ਦਾਅਵਾ, ਤਾਰੀਫ਼ ਦੇ ਕਾਬਲ ਹੈ 2022 ਇਨਫ਼ੀਨਿਟੀ Q60 ਕੂਪ ਲਗਜ਼ਰੀ ਕਾਰ

ਆਟੋ7 hours ago

ਕਾਰ ਤੋਂ ਕਾਰ ਦੀ ਬੈਟਰੀ ਕਿਵੇਂ ਕਰੀਏ ਚਾਰਜ, ਜਾਣੋ ਡੈੱਡ ਬੈਟਰੀ ਨੂੰ ਭਰਨ ਦਾ ਤਰੀਕਾ

ਪੰਜਾਬ1 day ago

ਪਿਆਰ ‘ਚ ਧੋਖਾ…ਪੰਜਾਬੀ ਔਰਤ ਨੇ ਵਿਦੇਸ਼ ਬੁਲਾਉਣ ਬਹਾਨੇ ਪਤੀ ਤੋਂ ਠੱਗੇ 45 ਲੱਖ, ਨਿਊਜ਼ੀਲੈਂਡ ਪਹੁੰਚ ਕੇ ਕੀਤਾ ਪ੍ਰੇਮੀ ਨਾਲ ਵਿਆਹ

ਪੰਜਾਬ1 day ago

ਭੁੱਲਰ ਦੀ ਰਿਹਾਈ ਲਈ ਅਕਾਲੀ ਦਲ ਨੇ ਰਾਸ਼ਟਰਪਤੀ ਦਾ ਦਖ਼ਲ ਮੰਗਿਆ

ਮਨੋਰੰਜਨ1 day ago

ਫਿਲਮ ਇੰਸਟੀਚਿਊਟ ਆਫ ਇੰਡੀਆ ਨੇ ਤਾਪਸੀ ਪੰਨੂ ਨੂੰ ਸਾਲ 2021 ਦੀ ਸਰਵੋਤਮ ਅਦਾਕਾਰਾ ਦੀ ਸੂਚੀ ‘ਚ ਕੀਤਾ ਸ਼ਾਮਲ

ਭਾਰਤ1 day ago

ਮੁਕੇਸ਼ ਅੰਬਾਨੀ ਨੇ 10 ਅਰਬ ਦਾ ਖਰੀਦਿਆ ਸੋਡੀਅਮ, ਦੁਨੀਆ ਵੀ ਹੋਈ ਹੈਰਾਨ

ਭਾਰਤ1 day ago

8 ਸਹਿਕਾਰੀ ਬੈਂਕਾਂ ਬਣੀਆਂ RBI ਦੀਆਂ ਸ਼ਿਕਾਰ, ਠੋਕਿਆ ਲੱਖਾਂ ਰੁਪਏ ਦਾ ਜ਼ੁਰਮਾਨਾ

ਪੰਜਾਬ1 day ago

ਬਿਕਰਮ ਮਜੀਠੀਆ ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ

ਕੈਨੇਡਾ5 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ10 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ10 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ10 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

Featured10 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ10 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ10 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ10 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ10 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ9 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ10 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ10 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ9 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ10 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ10 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਭਾਰਤ9 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ10 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ3 days ago

ਨਵੇਂ ਪੰਜਾਬੀ ਗੀਤ 2022 | ਪਾਣੀ ਵਾਂਗੂ | ਜਗਵੀਰ ਗਿੱਲ ਫੀਟ ਗੁਰਲੇਜ਼ ਅਖਤਰ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ1 week ago

ਨਵੇਂ ਪੰਜਾਬੀ ਗੀਤ 2022 | ਕਰੀਬ (ਆਫੀਸ਼ੀਅਲ ਵੀਡੀਓ) ਸ਼ਿਵਜੋਤ ਫੀਟ ਸੁਦੇਸ਼ ਕੁਮਾਰੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ1 week ago

ਤੇਰੀ ਜੱਟੀ | ਆਫੀਸ਼ੀਅਲ ਵੀਡੀਓ | ਐਮੀ ਵਿਰਕ ਫੀਟ ਤਾਨੀਆ | ਮਨੀ ਲੌਂਗੀਆ | SYNC | B2gether ਪ੍ਰੋਸ

ਮਨੋਰੰਜਨ2 weeks ago

ਬਲੈਕ ਈਫੈਕਟ(ਆਫੀਸ਼ੀਅਲ ਵੀਡੀਓ)- ਜੌਰਡਨ ਸੰਧੂ ਫੀਟ ਮੇਹਰਵਾਨੀ | ਤਾਜ਼ਾ ਪੰਜਾਬੀ ਗੀਤ 2021 | ਨਵਾਂ ਗੀਤ 2022

ਮਨੋਰੰਜਨ2 weeks ago

ਕੁਲਵਿੰਦਰ ਬਿੱਲਾ – ਉਚੇ ਉਚੇ ਪਾਂਚੇ (ਪੂਰੀ ਵੀਡੀਓ)- ਤਾਜ਼ਾ ਪੰਜਾਬੀ ਗੀਤ 2021 – ਨਵੇਂ ਪੰਜਾਬੀ ਗੀਤ 2021

ਮਨੋਰੰਜਨ2 weeks ago

ਡਾਇਮੰਡ ਕੋਕਾ (ਆਫੀਸ਼ੀਅ ਵੀਡੀਓ) ਗੁਰਨਾਮ ਭੁੱਲਰ | ਗੁਰ ਸਿੱਧੂ | ਜੱਸੀ ਲੋਹਕਾ | ਦਿਲਜੋਤ |ਨਵਾਂ ਪੰਜਾਬੀ ਗੀਤ

ਮਨੋਰੰਜਨ2 weeks ago

ਵੀਕਐਂਡ : ਨਿਰਵੈਰ ਪੰਨੂ (ਅਧਿਕਾਰਤ ਵੀਡੀਓ) ਦੀਪ ਰੌਇਸ | ਤਾਜ਼ਾ ਪੰਜਾਬੀ ਗੀਤ 2022 | ਜੂਕ ਡੌਕ

ਮਨੋਰੰਜਨ3 weeks ago

ਨਵੇਂ ਪੰਜਾਬੀ ਗੀਤ 2021 | ਕਥਾ ਵਾਲੀ ਕਿਤਾਬ | ਹੁਨਰ ਸਿੱਧੂ Ft. ਜੈ ਡੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ3 weeks ago

ਸ਼ਹਿਰ ਦੀ ਹਵਾ (ਪੂਰੀ ਵੀਡੀਓ) ਸੱਜਣ ਅਦੀਬ ਫੀਟ ਗੁਰਲੇਜ਼ ਅਖਤਰ | ਨਵੇਂ ਪੰਜਾਬੀ ਗੀਤ | ਨਵੀਨਤਮ ਪੰਜਾਬੀ ਗੀਤ

ਮਨੋਰੰਜਨ3 weeks ago

ਯੇ ਕਾਲੀ ਕਾਲੀ ਅੱਖਾਂ | ਅਧਿਕਾਰਤ ਟ੍ਰੇਲਰ | ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ

ਮਨੋਰੰਜਨ3 weeks ago

ਕੁਲ ਮਿਲਾ ਕੇ ਜੱਟ – ਗੁਰਨਾਮ ਭੁੱਲਰ ਫੀਟ ਗੁਰਲੇਜ਼ ਅਖਤਰ | ਦੇਸੀ ਕਰੂ | ਨਵੀਨਤਮ ਪੰਜਾਬੀ ਗੀਤ 2022 |ਪੰਜਾਬੀ

ਮਨੋਰੰਜਨ3 weeks ago

ਬਾਪੂ (ਪੂਰੀ ਵੀਡੀਓ) | ਪ੍ਰੀਤ ਹਰਪਾਲ | ਨਵੇਂ ਪੰਜਾਬੀ ਗੀਤ 2022 | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ4 weeks ago

ਸ਼ੂਟਰ : ਜੈ ਰੰਧਾਵਾ (ਟੀਜ਼ਰ) ਨਵੀਨਤਮ ਪੰਜਾਬੀ ਫਿਲਮ | ਫਿਲਮ ਰਿਲੀਜ਼ 14 ਜਨਵਰੀ 2022 | ਗੀਤ MP3

ਮਨੋਰੰਜਨ4 weeks ago

ਨੌ ਗਰੰਟੀ (ਪੂਰੀ ਵੀਡੀਓ) | ਰਣਜੀਤ ਬਾਵਾ | ਨਿੱਕ ਧੰਮੂ | ਲਵਲੀ ਨੂਰ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ4 weeks ago

RRR ਆਫੀਸ਼ੀਅਲ ਟ੍ਰੇਲਰ (ਹਿੰਦੀ) ਐਕਸ਼ਨ ਡਰਾਮਾ | NTR, ਰਾਮਚਰਨ, ਅਜੈ ਡੀ, ਆਲੀਆਬੀ | ਐਸਐਸ ਰਾਜਾਮੌਲੀ

ਮਨੋਰੰਜਨ4 weeks ago

ਅਨਫੋਰਗੇਟੇਬਲ (ਆਫੀਸ਼ੀਅਲ ਵੀਡੀਓ) | ਦਿਲਜੀਤ ਦੋਸਾਂਝ | ਈਨਟੈਨਸ | ਚੰਨੀ ਨਤਨ

ਮਨੋਰੰਜਨ1 month ago

#ਪੁਸ਼ਪਾ – ਦ ਰਾਈਜ਼ (ਹਿੰਦੀ) ਦਾ ਅਧਿਕਾਰਤ ਟ੍ਰੇਲਰ | ਅੱਲੂ ਅਰਜੁਨ, ਰਸ਼ਮੀਕਾ, ਸੁਨੀਲ, ਫਹਾਦ | ਡੀਐਸਪੀ | ਸੁਕੁਮਾਰ

Recent Posts

Trending