ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

Home » Blog » ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ‘ਚ ਵੱਡਾ ਫੇਰਬਦਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ‘ਚ ਵੱਡਾ ਫੇਰਬਦਲ

• 43 ਮੰਤਰੀਆਂ ਨੇ ਲਿਆ ਹਲਫ਼ • 36 ਨਵੇਂ ਚਿਹਰੇ • ਸਿੰਧੀਆ, ਸੋਨੋਵਾਲ ਸਮੇਤ 15 ਕੈਬਨਿਟ ਮੰਤਰੀ ਬਣੇ • ਹਰਦੀਪ ਸਿੰਘ ਪੁਰੀ, ਅਨੁਰਾਗ ਸਮੇਤ 7 ਦੀ ਤਰੱਕੀ

ਨਵੀਂ ਦਿੱਲੀ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ‘ਚ ਵੱਡਾ ਫੇਰਬਦਲ ਕਰਦੇ ਹੋਏ 15 ਨਵੇਂ ਕੈਬਨਿਟ ਮੰਤਰੀ ਅਤੇ 28 ਨਵੇਂ ਰਾਜ ਮੰਤਰੀ ਬਣਾਏ ਹਨ | ਰਾਸ਼ਟਰਪਤੀ ਭਵਨ ‘ਚ ਹੋਏ ਸਮਾਗਮ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੁੱਲ 43 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁੱਕਾਈ | ਅੱਜ ਸਹੁੰ ਚੁੱਕਣ ਵਾਲੇ 43 ਮੰਤਰੀਆਂ ‘ਚ 36 ਨਵੇਂ ਚਿਹਰੇ ਹਨ ਜਦਕਿ 7 ਮੌਜੂਦਾ ਰਾਜ ਮੰਤਰੀਆਂ ਨੂੰ ਤਰੱਕੀ ਦਿੱਤੀ ਗਈ ਹੈ | ਦੂਜੇ ਕਾਰਜਕਾਲ ਦੇ ਪਹਿਲੇ ਵੱਡੇ ਫੇਰਬਦਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰਵੀਸ਼ੰਕਰ ਪ੍ਰਸਾਦ, ਡਾ. ਹਰਸ਼ਵਰਧਨ ਤੇ ਪ੍ਰਕਾਸ਼ ਜਾਵੜੇਕਰ ਸਮੇਤ ਕੁਝ ਪੁਰਾਣੇ ਮੰਤਰੀਆਂ ਨੂੰ ਕਾਰਜਭਾਰ ਤੋਂ ਮੁਕਤ ਕਰ ਦਿੱਤਾ, ਜਦਕਿ ਕਈ ਨਵੇਂ ਚਿਹਰਿਆਂ ਨੂੰ ਮੰਤਰੀ ਮੰਡਲ ‘ਚ ਥਾਂ ਦਿੱਤੀ ਹੈ | ਇਸ ਦੇ ਨਾਲ ਹੀ ਹਰਦੀਪ ਸਿੰਘ ਪੁਰੀ ਤੇ ਅਨੁਰਾਗ ਠਾਕੁਰ ਸਮੇਤ ਕਈ ਪੁਰਾਣੇ ਮੰਤਰੀਆਂ ਨੂੰ ਤਰੱਕੀ ਵੀ ਦਿੱਤੀ ਗਈ ਹੈ | ਕਰੀਬ ਡੇਢ ਘੰਟੇ ਤੱਕ ਚਲੇ ਇਸ ਫੇਰਬਦਲ ਪ੍ਰੋਗਰਾਮ ‘ਚ ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਅਮਿਤ ਸ਼ਾਹ, ਜੇ.ਪੀ. ਨੱਡਾ, ਰਾਜਨਾਥ ਸਿੰਘ, ਨਿਤਿਨ ਗਡਕਰੀ ਸਮੇਤ ਤਮਾਮ ਦਿੱਗਜ਼ ਆਗੂ ਮੌਜੂਦ ਸਨ | ਫੇਰਬਦਲ ‘ਚ ਜਾਤੀ ਤੇ ਖੇਤਰੀ ਸਮੀਰਕਨਾਂ ਦੇ ਨਾਲ ਹੀ ਯੂ.ਪੀ. ਨੂੰ ਵਧੇਰੇ ਤਵੱਜੋ ਦਿੱਤੀ ਗਈ ਹੈ, ਜਿੱਥੇ 2022 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਯੂ.ਪੀ. ਤੋਂ 7 ਸੰਸਦ ਮੈਂਬਰਾਂ ਨੂੰ ਨਵੇਂ ਮੰਤਰੀ ਮੰਡਲ ‘ਚ ਥਾਂ ਦਿੱਤੀ ਗਈ ਹੈ |

ਉੱਥੇ ਹੀ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ, ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਕਾਂਗਰਸ ਤੋਂ ਬਗਾਵਤ ਕਰਕੇ ਭਾਜਪਾ ‘ਚ ਆਏ ਜਯੋਤਿਰਾਦਿੱਤਿਆ ਸਿੰਧੀਆ ਨੂੰ ਮੰਤਰੀ ਮੰਡਲ ‘ਚ ਥਾਂ ਦਿੱਤੀ ਗਈ ਹੈ | ਇਸ ਦੇ ਨਾਲ ਹੀ ਸਹਿਯੋਗੀ ਦਲਾਂ ‘ਚੋਂ ਜਨਤਾ ਦਲ (ਯੂ) ਦੇ ਮੁਖੀ ਆਰ.ਸੀ.ਪੀ. ਸਿੰਘ, ਅਪਨਾ ਦਲ ਦੀ ਅਨੁਪਿ੍ਆ ਪਟੇਲ, ਲੋਕ ਜਨਸ਼ਕਤੀ ਦੇ ਬਾਗੀ ਧੜੇ ਦੇ ਪਸ਼ੂਪਤੀ ਕੁਮਾਰ ਪਾਰਸ ਨੂੰ ਵੀ ਮੰਤਰੀ ਮੰਡਲ ‘ਚ ਥਾਂ ਮਿਲੀ ਹੈ | ਮੋਦੀ ਮੰਤਰੀ ਮੰਡਲ ‘ਚ 15 ਨਵੇਂ ਕੈਬਨਿਟ ਮੰਤਰੀ ਬਣਾਏ ਗਏ ਹਨ | ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ, ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਕਾਂਗਰਸ ਤੋਂ ਬਗਾਵਤ ਕਰਕੇ ਭਾਜਪਾ ‘ਚ ਆਏ ਜਯੋਤਿਰਾਦਿੱਤਿਆ ਸਿੰਧੀਆ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਹਰਦੀਪ ਸਿੰਘ ਪੁਰੀ ਸਮੇਤ 7 ਰਾਜ ਮੰਤਰੀਆਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ |

ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ‘ਚ ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਡਾ. ਵਿਰੇਂਦਰ ਕੁਮਾਰ, ਜਯੋਤੀਰਾਦਿੱਤਿਆ ਸਿੰਧੀਆ, ਆਰ. ਸੀ. ਪੀ. ਸਿੰਘ, ਅਸ਼ਵਨੀ ਵੈਸ਼ਣਵ, ਪਸ਼ੂਪਤੀ ਪਾਰਸ, ਕਿਰਨ ਰਿਜਿਜੂ, ਰਾਜਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁੱਖ ਮਾਂਡਵੀਆ, ਭੁਪੇਂਦਰ ਯਾਦਵ, ਪੁਰਸ਼ੋਤਮ ਰੁਪਾਲਾ, ਜੀ.ਕਿਸ਼ਨ ਰੈਡੀ ਤੇ ਅਨੁਰਾਗ ਠਾਕੁਰ ਦਾ ਨਾਂਅ ਸ਼ਾਮਿਲ ਹੈ | ਕੈਬਨਿਟ ਫੇਰਬਦਲ ‘ਚ 28 ਰਾਜ ਮੰਤਰੀ ਬਣਾਏ ਗਏ ਹਨ, ਇਨ੍ਹ ਭਾਈਵਾਲੀ ਪਾਰਟੀ ਦੇ ਆਗੂਆਂ ਵੀ ਸ਼ਾਮਿਲ ਕੀਤਾ ਗਿਆ ਹੈ | ਅੱਜ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ‘ਚ ਸੰਸਦ ਮੈਂਬਰ ਪੰਕਜ ਚੌਧਰੀ, ਯੂ.ਪੀ. ਤੋਂ ਅਪਨਾ ਦਲ ਦੀ ਮੁਖੀ ਅਨੁਪਿ੍ਆ ਪਟੇਲ, ਐਸ.ਪੀ. ਬਘੇਲ, ਰਾਜੀਵ ਚੰਦਰ ਸ਼ੇਖਰ| ਇਸ ਤੋਂ ਇਲਾਵਾ ਡਾ. ਐਲ. ਮੁਰੂਗਨ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ ਜੋ ਫਿਲਹਾਲ ਕਿਸੀ ਵੀ ਸਦਨ ਦੇ ਮੈਂਬਰ ਨਹੀਂ ਹਨ | ਫੇਰਬਦਲ ਦੌਰਾਨ ਹਰਦੀਪ ਸਿੰਘ ਪੁਰੀ, ਅਨੁਰਾਗ ਠਾਕੁਰ ਤੇ ਕਿਰਨ ਰਿਜਿਜੂ ਸਮੇਤ 7 ਰਾਜ ਮੰਤਰੀਆਂ ਨੂੰ ਤਰੱਕੀ ਦਿੱਤੀ ਗਈ ਹੈ | ਇਨ੍ਹ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਬਣਾਇਆ ਗਿਆ ਹੈ |

ਤਰੱਕੀ ਪਾਉਣ ਵਾਲੇ ਰਾਜ ਮੰਤਰੀਆਂ ‘ਚ ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ, ਅਨੁਰਾਗ ਠਾਕੁਰ ਤੇ ਜੀ. ਕਿਸ਼ਨ ਰੈਡੀ, ਆਰ.ਕੇ. ਸਿੰਘ ਮਨਸੁਖ ਮਾਂਡਵੀਆ, ਪੁਰਸ਼ੋਤਮ ਰੁਪਾਲਾ ਦਾ ਨਾਂਅ ਸ਼ਾਮਿਲ ਹੈ | ਫੇਰਬਦਲ ਤੋਂ ਪਹਿਲਾਂ ਕਈ ਹੈਵੀਵੇਟ ਮੰਤਰੀਆਂ ਤੱਕ ਦਾ ਅਸਤੀਫਾ ਲੈ ਲਿਆ ਗਿਆ | ਅਸਤੀਫਾ ਦੇਣ ਵਾਲਿਆਂ ‘ਚ ਸਿਹਤ ਮੰਤਰੀ ਡਾ. ਹਰਸ਼ਵਰਧਨ, ਕਾਨੂੰਨ ਮੰਤਰੀ ਰਵੀ ਸ਼ੰਕਰ, ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ, ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਦੇਵਸ਼੍ਰੀ ਚੌਧਰੀ, ਰਸਾਇਣ ਮੰਤਰੀ ਸਦਾਨੰਦ ਗੌੜਾ, ਸਮਾਜਿਕ ਨਿਆਂ ਮੰਤਰੀ ਥਾਵਰਚੰਦ ਗਹਿਲੋਤ, ਕੇਂਦਰੀ ਰਾਜ ਮੰਤਰੀ ਸੰਜੇ ਧੋਤਰੇ, ਰਾਜ ਮੰਤਰੀ ਪ੍ਰਤਾਪ ਚੰਦ ਸਾਰੰਗੀ, ਰਾਜ ਮੰਤਰੀ ਰਤਨ ਲਾਲ ਕਟਾਰੀਆ, ਰਾਜ ਮੰਤਰੀ ਬਾਬੁਲ ਸੁਪਰੀਉ ਦੇ ਨਾਂਅ ਅਸਤੀਫਾ ਦੇਣ ਵਾਲਿਆਂ ‘ਚ ਸ਼ਾਮਿਲ ਸਨ |

ਜਲੰਧਰ, 7 ਜੁਲਾਈ (ਸਾਬੀ)-ਭਾਰਤ ਦੇ ਨਵੇਂ ਖੇਡ ਮੰਤਰੀ ਬਣੇ ਅਨੁਰਾਗ ਠਾਕੁਰ ਦਾ ਜਲੰਧਰ ਨਾਲ ਪੁਰਾਣਾ ਨਾਤਾ ਹੈ ਤੇ ਉਨ੍ਹਾਂ ਦੋਆਬਾ ਕਾਲਜ ਜਲੰਧਰ ਤੋਂ ਗ੍ਰੈਜ਼ੂਏਸ਼ਨ ਕੀਤੀ ਹੈ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਇਸ ਵੇਲੇ ਜਲੰਧਰ ਵਿਖੇ ਰਹਿ ਰਹੇ ਹਨ | ਅਨੁਰਾਗ ਠਾਕੁਰ ਦੇ ਕੇਂਦਰੀ ਖੇਡ ਮੰਤਰੀ ਬਣਨ ਨਾਲ ਜਲੰਧਰ ਦੇ ਬਲਟਰਨ ਪਾਰਕ ‘ਚ ਕ੍ਰਿਕਟ ਸਟੇਡੀਅਮ ਬਣਨ ਦੀ ਆਸ ਬੱਝ ਗਈ ਹੈ |

Leave a Reply

Your email address will not be published.