ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ

Home » Blog » ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ
ਪਾਕਿ ਦੀ ਸਿਆਸਤ ‘ਚ ਗੂੰਜ ਰਿਹੈ ‘ਵਾਜਪਾਈ ਤੇ ਮੋਦੀ’ ਦਾ ਨਾਮ

ਲਾਹੌਰ / ਪਾਕਿਸਤਾਨ ਵਿਚ ਇਮਰਾਨ ਸਰਕਾਰ ਖ਼ਿਲਾਫ਼ ਵਿਰੋਧੀਆਂ ਪਾਰਟੀਆਂ ਦੀ ਹਲਚਲ ਜਾਰੀ ਹੈ।

ਇਸ ਦੌਰਾਨ ਪਾਕਿ ਦੀ ਸਿਆਸਤ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਗੂੰਜ ਰਿਹਾ ਹੈ। ਲਾਹੌਰ ਵਿਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ) ਦੇ ਯੁਵਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਇਮਰਾਨ ਖਾਨ ਦੀ ਸਰਕਾਰ ‘ਤੇ ਜਮ੍ਹ ਕੇ ਨਿਸ਼ਾਨਾ ਵਿੰਨ੍ਹਿਆ। ਮਰੀਅਮ ਨੇ ਇਮਰਾਨ ਸਰਕਾਰ ‘ਤੇ ਹਮਲਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਦਾ ਸਹਾਰਾ ਲਿਆ। ਮਰੀਅਮ ਨੇ ਆਖਿਆ ਕਿ ਸ਼ਾਇਦ ਇਮਰਾਨ ਸਰਕਾਰ ਇਹ ਭੁੱਲ ਗਈ ਹੈ ਕਿ ਚੀਨ ਪਾਕਿਸਤਾਨ ਇਕੋਨਾਮਿਕ ਕੋਰੀਡੋਰ ਨਵਾਜ਼ ਸ਼ਰੀਫ ਦੇ ਵੀਜ਼ਨ ਦੀ ਹੀ ਦੇਣ ਹੈ।

ਇਹੀਂ ਨਹੀਂ ਵਾਜਪਾਈ ਅਤੇ ਮੋਦੀ ਸਾਡੇ ਘਰ ਚੱਲ ਕੇ ਆਏ, ਇਹ ਸ਼ਰੀਫ ਦਾ ਵਿਜ਼ਨ ਹੈ। ਮਰੀਅਮ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿਤਾ ਨਵਾਜ਼ ਸ਼ਰੀਫ ਨੂੰ ਫਰਜ਼ੀ ਮਾਮਲਿਆਂ ਵਿਚ ਫਸਾਇਆ ਗਿਆ ਹੈ। ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ। ਨਵਾਜ਼ ਦੀ ਹਿੰਮਤ ਦੇਖੇ ਇਮਰਾਨ ਖਾਨ ਪਨਾਮਾ ਲਿਆਏ ਪਰ ਮੇਰੇ ਪਿਤਾ ਝੁਕੇ ਨਹੀਂ। ਇਸ ਤੋਂ ਬਾਅਦ ਵੀ ਅਸਤੀਫਾ ਦੇਣ ਨੂੰ ਕਿਹਾ ਗਿਆ ਪਰ ਨਵਾਜ਼ ਨੇ ਨਾ ਅਸਤੀਫਾ ਦਿੱਤਾ ਅਤੇ ਨਾ ਹੀ ਘਰ ਗਏ। ਮਰੀਅਮ ਨੇ ਅੱਗੇ ਆਖਿਆ ਕਿ ਨਵਾਜ਼ ਸ਼ਰੀਫ ਨੇ ਜਨਤਾ ਦੀ ਆਵਾਜ਼ ਬੁਲੰਦ ਰੱਖੀ। ਜਦ ਕੋਈ ਪੈਂਤਰਾ ਨਾ ਚੱਲਿਆ ਤਾਂ ਉਨ੍ਹਾਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਅਟਲ ਬਿਹਾਰੀ ਵਾਜਪਾਈ 1999 ਵਿਚ ਜਦ ਪਾਕਿਸਤਾਨ ਗਏ ਸਨ ਉਦੋਂ ਨਵਾਜ਼ ਸ਼ਰੀਫ ਹੀ ਪ੍ਰਧਾਨ ਮੰਤਰੀ ਸਨ ਅਤੇ 2015 ਵਿਚ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਚਾਨਕ ਪਾਕਿਸਤਾਨ ਪਹੁੰਚੇ ਉਦੋਂ ਵੀ ਨਵਾਜ਼ ਸ਼ਰੀਫ ਹੀ ਪ੍ਰਧਾਨ ਮੰਤਰੀ ਸਨ। ਦੋਹਾਂ ਮੌਕਿਆਂ ‘ਤੇ ਪਾਕਿਸਤਾਨ ਨੇ ਪਿੱਠ ਵਿਚ ਚਾਕੂ ਮਾਰਨ ਜਿਹਾ ਕੰਮ ਕੀਤਾ। ਵਾਜਪੇਈ ਦੇ ਦੌਰੇ ਤੋਂ ਬਾਅਦ ਪਾਕਿਸਤਾਨ ਨੇ ਕਾਰਗਿਲ ‘ਤੇ ਹਮਲਾ ਕੀਤਾ ਸੀ।

Leave a Reply

Your email address will not be published.