ਪਾਕਿਸਤਾਨ ਦੇ ਜਲ ਸਰੋਤ ਕਮਿਸ਼ਨ ਦਾ 7 ਮੈਂਬਰੀ ਡੈਲੀਗੇਸ਼ਨ ਦਰਬਾਰ ਸਾਹਿਬ ਹੋਇਆ ਨਤਮਸਤਕ

Home » Blog » ਪਾਕਿਸਤਾਨ ਦੇ ਜਲ ਸਰੋਤ ਕਮਿਸ਼ਨ ਦਾ 7 ਮੈਂਬਰੀ ਡੈਲੀਗੇਸ਼ਨ ਦਰਬਾਰ ਸਾਹਿਬ ਹੋਇਆ ਨਤਮਸਤਕ
ਪਾਕਿਸਤਾਨ ਦੇ ਜਲ ਸਰੋਤ ਕਮਿਸ਼ਨ ਦਾ 7 ਮੈਂਬਰੀ ਡੈਲੀਗੇਸ਼ਨ ਦਰਬਾਰ ਸਾਹਿਬ ਹੋਇਆ ਨਤਮਸਤਕ

ਅੰਮ੍ਰਿਤਸਰ: ਜਲ ਸਰੋਤ ਪਾਕਿਸਤਾਨ ਕਮਿਸ਼ਨ ਦਾ 7 ਮੈਂਬਰੀ ਡੈਲੀਗੇਸ਼ਨ ਮੇਹਰ ਅਲੀ ਸ਼ਾਹ ਦੀ ਰਹਿਨੁਮਾਈ ਹੇਠ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ।

ਜਿਥੇ ਉਹਨਾਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵੱਲੋਂ ਇਸ ਡੈਲੀਗੇਸ਼ਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਹ ਡੈਲੀਗੇਸ਼ਨ 22 ਮਾਰਚ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਿਆ ਸੀ ਜਿਸਦੀ ਦਿੱਲੀ ਵਿਚ ਹਾਈਕਮਾਨ ਨਾਲ ਜਲ ਸਰੋਤਾਂ ਦੀ ਸਾਂਭ ਸੰਭਾਲ ਬਾਰੇ ਮੀਟਿੰਗ ਹੋਈ ਅਤੇ ਅੱਜ ਵਾਪਸੀ ਮੌਕੇ ਉਹਨਾਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ । ਇਸ ਡੈਲੀਗੇਸ਼ਨ ਵਿਚ ਪਾਕਿਸਤਾਨ ਇੰਡਸ ਜਲ ਸਾਂਭ ਸੰਭਾਲ ਕਮਿਸ਼ਨਰ ਮੇਹਰ ਅਲੀ ਸ਼ਾਹ, ਸੇਜ ਅੰਜਾਮ ਸੈਕਟਰੀ , ਸੈਇਅਦ ਮੁਹੰਮਦ, ਮੁਹੰਮਦ ਰਿਆਜ, ਅਬਦੂਲ ਜਾਹਿਰ ਖਾਨ ਧਾਰੂਨੀ, ਮੁਹੰਮਦ ਆਫਤਾਬ ਡਾਇਰੈਕਟਰ ਫੋਰਿਜਨ ਮਿਨੀਸਟਰੀ ਪਾਕਿਸਤਾਨ, ਆਦਿ ਮੌਜੂਦ ਸਨ। ਉਹਨਾਂ ਕਿਹਾ ਕਿ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਹੈ ਜਿਸ ਨਾਲ ਮਨ ਨੂੰ ਬਹੁਤ ਸਾਂਤੀ ਮਿਲੀ ਹੈ।

Leave a Reply

Your email address will not be published.