ਪਾਕਿਸਤਾਨ ਦੀ ਹਾਰ ਦਾ ਭਾਰਤੀ ਟੀਮ ਨੂੰ ਮਿਲੇਗਾ ਫਾਇਦਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਅਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਮੈਦਾਨ ‘ਤੇ ਜਦੋਂ ਇਕ-ਦੂਜੇ ਦੇ ਖਿਲਾਫ ਖੇਡਦੇ ਹਨ ਤਾਂ ਮੈਚ ਰੋਮਾਂਚਕ ਹੁੰਦਾ ਹੈ। ਆਈਸੀਸੀ ਟੂਰਨਾਮੈਂਟ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਦਾ ਹੈ ਅਤੇ ਜਾਣੇ-ਅਣਜਾਣੇ ਵਿੱਚ ਦੋਵਾਂ ਦੀ ਜਿੱਤ-ਹਾਰ ਦਾ ਫਰਕ ਟੂਰਨਾਮੈਂਟ ਵਿੱਚ ਉਨ੍ਹਾਂ ਦੇ ਅਗਲੇ ਸਫ਼ਰ ‘ਤੇ ਪੈਂਦਾ ਹੈ। ਆਈਸੀਸੀ ਟੈਸਟ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਦੀ ਟੀਮ ਨੂੰ ਸੋਮਵਾਰ ਨੂੰ ਇੰਗਲੈਂਡ ਤੋਂ ਸ਼ਰਮਨਾਕ ਹਾਰ ਮਿਲੀ। ਭਾਰਤੀ ਟੀਮ ਨੂੰ ਇਸ ਹਾਰ ਦਾ ਫਾਇਦਾ ਹੋਇਆ ਹੈ। ਇੰਗਲੈਂਡ ਖਿਲਾਫ ਰਾਵਲਪਿੰਡੀ ਟੈਸਟ ‘ਚ ਮਿਲੀ ਹਾਰ ਕਾਰਨ ਪਾਕਿਸਤਾਨੀ ਟੀਮ ਨੂੰ ਝਟਕਾ ਲੱਗਾ ਹੈ। ਟੀਮ ਫਿਲਹਾਲ ਟੈਸਟ ਚੈਂਪੀਅਨਸ਼ਿਪ ਟੇਬਲ ‘ਚ 5ਵੇਂ ਸਥਾਨ ‘ਤੇ ਹੈ ਅਤੇ ਉਸ ਦਾ ਅੱਗੇ ਦਾ ਸਫਰ ਮੁਸ਼ਕਿਲ ਲੱਗ ਰਿਹਾ ਹੈ। ਆਸਟ੍ਰੇਲੀਆ ਦੀ ਸਥਿਤੀ ਮਜ਼ਬੂਤ ਹੈ, ਉਹ ਇਸ ਸਮੇਂ ਸਿਖਰ ‘ਤੇ ਹੈ। ਦੂਜੇ ਸਥਾਨ ‘ਤੇ ਦੱਖਣੀ ਅਫਰੀਕਾ ਹੈ ਜਦਕਿ ਤੀਜੇ ਨੰਬਰ ‘ਤੇ ਸ਼੍ਰੀਲੰਕਾ ਦੀ ਟੀਮ ਹੈ। ਭਾਰਤੀ ਟੀਮ ਪਾਕਿਸਤਾਨ ਤੋਂ ਇਕ ਸਥਾਨ ਉਪਰ ਚੌਥੇ ਨੰਬਰ ‘ਤੇ ਹੈ। ਰਾਵਲਪਿੰਡੀ ਟੈਸਟ ‘ਚ ਪਾਕਿਸਤਾਨ ਦੀ ਹਾਰ ਨਾਲ ਭਾਰਤ ਦੇ ਫਾਈਨਲ ‘ਚ ਜਾਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਟੀਮ ਇੰਡੀਆ ਦੇ ਅਜੇ ਕੁੱਲ 6 ਮੈਚ ਬਾਕੀ ਹਨ। 2 ਬੰਗਲਾਦੇਸ਼ ਖਿਲਾਫ ਅਤੇ 4 ਆਸਟ੍ਰੇਲੀਆ ਖਿਲਾਫ। ਜੇਕਰ ਟੀਮ ਇੰਡੀਆ ਬੰਗਲਾਦੇਸ਼ ਨੂੰ ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕਰਦੀ ਹੈ ਅਤੇ ਫਿਰ ਘਰੇਲੂ ਮੈਦਾਨ ‘ਤੇ ਆਸਟ੍ਰੇਲੀਆ ਖਿਲਾਫ ਸੀਰੀਜ਼ ‘ਚ 1 ਟੈਸਟ ਮੈਚ ਹਾਰ ਜਾਂਦੀ ਹੈ ਅਤੇ ਸੀਰੀਜ਼ 2-1 ਜਾਂ 3-1 ਨਾਲ ਆਪਣੇ ਨਾਂ ਕਰ ਲੈਂਦੀ ਹੈ ਤਾਂ ਵੀ ਉਹ ਫਾਈਨਲ ‘ਚ ਜਗ੍ਹਾ ਬਣਾ ਸਕਦੀ ਹੈ। ਦੂਜੇ ਪਾਸੇ ਜੇਕਰ ਆਸਟ੍ਰੇਲੀਆਈ ਟੀਮ ਹਾਲੀਆ ਸੀਰੀਜ਼ ‘ਚ ਵੈਸਟਇੰਡੀਜ਼ ਨੂੰ ਕਲੀਨ ਸਵੀਪ ਕਰਨ ਅਤੇ ਦੱਖਣੀ ਅਫਰੀਕਾ ਖਿਲਾਫ ਆਪਣੇ ਦੋਵੇਂ ਮੈਚ ਜਿੱਤਣ ‘ਚ ਕਾਮਯਾਬ ਰਹਿੰਦੀ ਹੈ ਤਾਂ ਉਹ ਫਾਈਨਲ ‘ਚ ਪਹੁੰਚ ਸਕਦੀ ਹੈ।

Leave a Reply

Your email address will not be published. Required fields are marked *