ਪਾਕਿਸਤਾਨ ‘ਚ ਮਿਜ਼ਾਈਲ ਡਿਗਣ ‘ਤੇ ਭਾਰਤ ਨੇ ਜਤਾਇਆ ਖੇਦ, ਕਿਹਾ ‘ਗਲਤੀ ਨਾਲ ਚੱਲ ਗਈ’

ਦਿੱਲੀ : ਭਾਰਤੀ ਰੱਖਿਆ ਮੰਤਰਾਲੇ ਨੇ ਮੰਨ ਲਿਆ ਹੈ ਕਿ 9 ਮਾਰਚ ਨੂੰ ਭਾਰਤ ਦੀ ਇੱਕ ਮਿਜ਼ਾਈਲ ਪਾਕਿਸਤਾਨ ਦੇ ਇਲਾਕੇ ਵਿਚ 124 ਕਿਲੋਮੀਟਰ ਅੰਦਰ ਡਿੱਗ ਗਈ ਸੀ।

ਡਿਫੈਂਸ ਮਨਿਸਟਰੀ ਨੇ ਸ਼ੁੱਕਰਵਾਰ ਸ਼ਾਮ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਇਹ ਘਟਨਾ ‘ਐਕਸੀਡੈਂਟਲ ਫਾਇਰਿੰਗ’ ਕਾਰਨ ਹੋਈ। 9 ਮਾਰਚ 2022 ਨੂੰ ਰੁਟੀਨ ਮੇਨਟੇਂਸ ਦੌਰਾਨ ਤਕਨੀਕੀ ਖਰਾਬੀ ਕਾਰਨ ਇਹ ਘਟਨਾ ਹੋਈ।ਸਰਕਾਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਹਾਈਲੈਵਲ ਕੋਰਟ ਆਫ ਇਨਕੁਆਰੀ ਦੇ ਆਰਡਰ ਜਾਰੀ ਕਰ ਦਿੱਤੇ ਹਨ। ਚੰਗੀ ਗੱਲ ਇਹ ਹੈ ਕਿ ਇਸ ਐਕਸੀਡੈਂਟਲ ਫਾਇਰਿੰਗ ਦੀ ਵਜ੍ਹਾ ਨਾਲ ਕਿਸੇ ਤਰ੍ਹਾਂ ਦਾ ਜਾਨੀ-ਮਾਲ ਦੀ ਨੁਕਸਾਨ ਨਹੀਂ ਹੋਇਆ। ਪਾਕਿਸਤਾਨੀ ਸੈਨਾ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡੀਜੀ ਮੇਜਰ ਜਨਰਲ ਬਾਬਰ ਇਫਤਖਾਰ ਨੇ ਵੀਰਵਾਰ ਸ਼ਾਮ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਘਟਨਾ ਦਾ ਖੁਲਾਸਾ ਕੀਤਾ ਸੀ। ਬਾਬਾਰ ਨੇ ਕਿਹਾ ਸੀ ਕਿ ਭਾਰਤ ਵੱਲੋਂ ਜੋ ਚੀਜ਼ ਸਾਡੇ ਦੇਸ਼ ‘ਤੇ ਦਾਗੀ ਗਈ ਸੀ, ਉਸ ਨੂੰ ਤੁਸੀਂ ਸੁਪਰ ਸੋਨਿਕ ਫਲਾਇੰਗ ਆਬਜੈਕਟ ਜਾਂ ਮਿਜ਼ਾਈਲ ਕਹਿ ਸਕਦੇ ਹਨ। ਇਸ ਵਿਚ ਕਿਸੇ ਤਰ੍ਹਾਂ ਦਾ ਹਥਿਆਰ ਜਾਂ ਬਾਰੂਦ ਨਹੀਂ ਸੀ। ਲਿਹਾਜ਼, ਕਿਸੇ ਤਰ੍ਹਾਂ ਦੀ ਤਬਾਹੀ ਨਹੀਂ ਹੋਈ।

ਡੀਜੀ ਆਈ.ਐਸ.ਪੀ.ਆਰ ਨੇ ਕਿਹਾ ਕਿ 9 ਮਾਰਚ ਨੂੰ ਸ਼ਾਮ 6.43 ‘ਤੇ ਬੇਹੱਦ ਤੇਜ਼ ਰਫਾਤਰ ਨਾਲ ਇੱਕ ਮਿਜ਼ਾਈਲ ਭਾਰਤ ਵੱਲੋਂ ਪਾਕਿਸਤਾਨ ਵੱਲ ਦਾਗੀ ਗਈ। ਸਾਡੇ ਏਅਰ ਡਿਫੈਂਸ ਸਿਸਟਮ ਨੇ ਰਾਡਾਰ ‘ਤੇ ਇਸ ਨੂੰ ਦੇਖ ਲਿਆ ਪਰ ਇਹ ਤੇਜ਼ੀ ਨਾਲ ਮਿਆਂ ਚੰਨੀ ਇਲਾਕੇ ਵਿਚ ਡਿੱਗੀ। ਬਾਰਡਰ ਤੋਂ ਪਾਕਿਸਤਾਨ ਪਹੁੰਚਣ ‘ਚ ਇਸ ਨੂੰ 3 ਮਿੰਟ ਲੱਗੇ। ਬਾਰਡਰ ਤੋਂ ਕੁੱਲ 124 ਕਿਲੋਮੀਟਰ ਦੂਰੀ ਤੈਅ ਕੀਤੀ ਗਈ। 6.50 ‘ਤੇ ਇਹ ਕ੍ਰੈਸ਼ ਹੋਈ। ਕੁਝ ਘਰਾਂ ਤੇ ਪ੍ਰਾਪਰਟੀਜ਼ ਨੂੰ ਨੁਕਸਾਨ ਹੋਇਆ। ਇਹ ਮਿਜ਼ਾਈਲ ਭਾਰਤ ਦੇ ਸਿਰਸਾ ਤੋਂ ਦਾਗੀ ਗਈ ਸੀ।

ਬਾਬਰ ਨੇ ਕਿਹਾ ਸਾਡੀ ਟੀਮ ਨੇ ਇਸ ਮਿਜ਼ਾਈਲ ਦੇ ਫਲਾਈਟ ਰੂਟ ਦਾ ਪਤਾ ਲਗਾ ਲਿਆ ਹੈ। ਇਹ ਬੇਹੱਦ ਖਤਰਨਾਕ ਕਦਮ ਹੈ ਕਿਉਂਕਿ ਜਿਸ ਸਮੇਂ ਇਹ ਮਿਜ਼ਾਈਲ ਫਾਇਰ ਕੀਤੀ ਗਈ ਉਸ ਸਮੇਂ ਭਾਰਤ ਤੇ ਪਾਕਿਸਤਾਨ ਦੇ ਏਅਰਸਪੇਸ ਵਿਚ ਕਈ ਫਲਾਈਟਾਂ ਆਪ੍ਰੇਸ਼ਨਲ ਸੀ ਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

Leave a Reply

Your email address will not be published. Required fields are marked *