ਪਤੀ ਪਤਨੀਆਂ ਦੀ ਅਦਲਾ-ਬਦਲੀ ਲਈ ਚੱਲ ਰਹੇ ਗਰੁੱਪ ਦਾ ਪਰਦਾਫਾਸ਼, 7 ਗ੍ਰਿਫਤਾਰ

Home » Blog » ਪਤੀ ਪਤਨੀਆਂ ਦੀ ਅਦਲਾ-ਬਦਲੀ ਲਈ ਚੱਲ ਰਹੇ ਗਰੁੱਪ ਦਾ ਪਰਦਾਫਾਸ਼, 7 ਗ੍ਰਿਫਤਾਰ
ਪਤੀ ਪਤਨੀਆਂ ਦੀ ਅਦਲਾ-ਬਦਲੀ ਲਈ ਚੱਲ ਰਹੇ ਗਰੁੱਪ ਦਾ ਪਰਦਾਫਾਸ਼, 7 ਗ੍ਰਿਫਤਾਰ

ਕੇਰਲਾ ਵਿੱਚ ਇੱਕ ਔਰਤ ਦੀ ਸ਼ਿਕਾਇਤ ਉੱਤੇ ਕੇਰਲਾ ਪੁਲਿਸ ਨੂੰ ਸੈਕਸ ਰੈਕਟ(Sex racket) ਦੇ ਇੱਕ ਅਨੋਖੇ ਕੇਸ ਦਾ ਪਰਾਫਾਸ਼ ਹੋਇਆ ਹੈ।

ਜਿਸ ਵਿੱਚ ਪਤੀ ਪਤਨੀਆਂ ਦੀ ਅਦਬਲਾ ਬਦਲੀ (exchanging partners for sex)ਕਰਕੇ ਇਹ ਕਾਰਾ ਕਰ ਰਹੇ ਸਨ। ਇਸ ਕੰਮ ਨੂੰ ਚਲਾਉਣ ਲਈ ਬਕਾਇਦਾ ਰੂਪ ਵਿੱਚ ਇੱਕ ਹਜ਼ਾਰ ਮੈਂਬਰ ਵਾਲਾ ਇੱਕ ਸੋਸ਼ਲ ਮੀਡੀਆ ਗਰੁੱਪ(swapping wife) ਵੀ ਬਣਾਇਆ ਗਿਆ ਸੀ। ਇਹ ਇੱਕ ਚਾਂਗਨਾਸੇਰੀ ਮੂਲ ਦੀ ਔਰਤ ਦੀ ਸ਼ਿਕਾਇਤ ਨੇ ਕੇਰਲ ਵਿੱਚ ਸਰਗਰਮ ‘ਕਪਲ ਸ਼ੇਅਰਿੰਗ’ ਗਰੁੱਪ ਨੂੰ ਤੋੜਨ ਵਿੱਚ ਪੁਲਿਸ ਦੀ ਮਦਦ ਕੀਤੀ ਸੀ। ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨਾਲ ਸਮੂਹ ਦੇ ਮੈਂਬਰ ਨੇ ਬਲਾਤਕਾਰ(raped ) ਕੀਤਾ ਹੈ। ਉਸ ਦੇ ਪਤੀ ਨੇ ਉਸ ਦੀ ਇੱਛਾ ਦੇ ਵਿਰੁੱਧ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਚਾਰ ਹੋਰਾਂ ਨਾਲ ਸਰੀਰਕ ਸਬੰਧ ਬਣਾਉਣ ਅਤੇ ਗੈਰ-ਕੁਦਰਤੀ ਸੈਕਸ(unnatural sex) ਕਰਨ ਲਈ ਮਜਬੂਰ ਕੀਤਾ। 

ਕੇਰਲ ਪੁਲਿਸ ਨੇ ਕੋਟਾਯਮ ਜ਼ਿਲੇ ਦੀ ਕਰੂਕਾਚਲ ਪੁਲਿਸ ਕੋਲ ਇੱਕ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਸੈਕਸ ਲਈ ਸਾਥੀਆਂ ਦੇ ਅਦਲਾ-ਬਦਲੀ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਕਿ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 25 ਤੋਂ ਵੱਧ ਲੋਕ ਨਿਗਰਾਨੀ ਹੇਠ ਹਨ ਅਤੇ ਇੱਕ ਦੋ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।ਪੁਲਿਸ ਅਨੁਸਾਰ ਇਨ੍ਹਾਂ ਸਮੂਹਾਂ ਵਿੱਚ 1,000 ਤੋਂ ਵੱਧ ਜੋੜੇ ਹਨ ਅਤੇ ਉਹ ਔਰਤਾਂ ਦੀ ਅਦਲਾ-ਬਦਲੀ ਕਰ ਰਹੇ ਸਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸੂਬੇ ਦੇ ਤਿੰਨ ਜ਼ਿਲ੍ਹਿਆਂ ਨਾਲ ਸਬੰਧਤ ਹਨ, ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਲੋਕ ਇਸ ਰੈਕੇਟ ਦਾ ਹਿੱਸਾ ਹਨ।

Leave a Reply

Your email address will not be published.