ਨੋਰਥ-ਵੇਸ੍ਟ ‘ਚ ਸੈਰ-ਸਪਾਟਾ ਉਦਯੋਗ ਨੂੰ ਤਰਜ਼ੀਹ ਦੇ ਰਹੀ ਸਰਕਾਰ, ਵਜ੍ਹਾ ਹੈ ਖਾਸ

ਓਨਟਾਰੀਓ ਸਰਕਾਰ ਨੋਰਥ-ਵੇਸ੍ਟ ਹਿੱਸੇ ‘ਚ ਸੈਰ-ਸਪਾਟਾ ਉਦਯੋਗ ਨੂੰ ਤਰਜ਼ੀਹ ਦੇ ਰਹੀ ਹੈ।

ਇਸ ਦੀ ਵਜ੍ਹਾ ਕੁਛ ਖ਼ਾਸ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹਨਾਂ ਕੋਸ਼ਿਸਾਂ ਨਾਲ ਲੋਕਾਂ ਨੂੰ ਘੁੰਮਣ-ਫਿਰਨ ਲਈ ਨਵੀਂ ਜਗ੍ਹਾ ਮਿਲ ਜਾਵੇਗੀ ਅਤੇ ਆਮਦਨੀ ਹੋਣ ਨਾਲ ਸਥਾਨਕ ਆਰਥਿਕ ਪੱਖ ਵੀ ਮਜਬੂਤ ਹੋਵੇਗਾ। ਇਸ ਖ਼ਾਸ ਪ੍ਰੋਜੈਕਟ ਲਈ ਸਰਕਾਰ ਨੇ ਨਿਵੇਸ਼ ਕਰਨ ਲਈ ਵੱਡੇ ਪੈਕੇਜ ਦੀ ਘੋਸ਼ਣਾ ਕਰ ਦਿੱਤੀ ਹੈ।ਪ੍ਰਸਤਾਵਿਤ ਯੋਜਨਾ ਅਨੁਸਾਰ ਲੇਕ ਆਫ਼ ਦ ਵੁਡਸ ‘ਤੇ ਟਰਟਲ ਪੋਰਟੇਜ ਮਰੀਨ ਰੇਲਵੇ ਨੂੰ ਮੁੜ ਸੁਰਜੀਤ ਕੀਤਾ ਜਾਣਾ ਹੈ। ਇਹ ਜੰਗਲ ਦੇ ਵਾਂਗ ਹੈ, ਜਿਸ ਨੂੰ ਸਰਕਾਰ ਵਲੋਂ ਆਕਰਸ਼ਕ ਲੁੱਕ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਝੀਲ ‘ਤੇ ਵ੍ਹਾਈਟਫਿਸ਼-ਬੇ ਅਤੇ ਸਬਸਕੋਂਗ-ਬੇ ਦੇ ਵਿਚਕਾਰ ਕਿਸ਼ਤੀਆਂ ਚਲਾਇਆ ਜਾਊਂਗੀਆਂ। ਖਾਸ ਤੌਰ ਤੇ ਨੋਰਥ-ਵੇਸ੍ਟ ਨੂੰ ਜੋੜਦੇ 145 ਕਿ.ਮੀ. ਰੇਲ ਮਾਰਗ ਯਾਤਰੀਆਂ ਲਈ ਵ੍ਹਾਈਟਫਿਸ਼-ਬੇ ਅਤੇ ਸਬਸਕੋਂਗ-ਬੇ ਸ਼ਾਰਟਕੱਟ ਦੀ ਸਹੂਲਤ ਵੀ ਪ੍ਰਦਾਨ ਕਰ ਸਕਦਾ ਹੈ।

ਮੰਤਰੀ ਗ੍ਰੇਗ ਰਿਕਫੋਰਡ ਦਾ ਕਹਿਣਾ ਹ “ਵੁੱਡਸ ਦੀ ਝੀਲ ਨੋਰਥ-ਵੇਸ੍ਟ ਵਿੱਚ ਸੈਰ-ਸਪਾਟੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜਿੱਥੇ ਦੀਆਂ ਝੌਂਪੜੀਆਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ ਅਤੇ  ਮਨੋਰੰਜਨ ਦਾ ਆਨੰਦ ਲੈਣ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕੱਛੂ ਪੋਰਟੇਜ ਲੇਕ ਆਫ ਦ ਵੁਡਸ ‘ਤੇ ਇਕ ਸ਼ਾਨਦਾਰ ਮੀਲ ਪੱਥਰ ਹੈ ਅਤੇ ਇਸ ਲਈ ਸਾਡੇ ਸਰਕਾਰ ਨੂੰ ਇਹ ਯਕੀਨੀ ਬਣਾਉਣ ‘ਤੇ ਮਾਣ ਹੈ ਕਿ ਕਿਸ਼ਤੀ ਚਲਾਉਣ ਵਾਲੇ ਇਸ ਧਰਤੀ ਨੂੰ ਸੁਰੱਖਿਅਤ ਢੰਗ ਨਾਲ ਵਰਤ ਸਕਦੇ ਹਨ। ਟਰਟਲ ਪੋਰਟੇਜ ਮਰੀਨ ਰੇਲਵੇ ਨੂੰ ਇਸ ਦੇ ਸੁਧਾਰ ਲਈ ਅਪਗ੍ਰੇਡ ਕੀਤਾ ਜਾਵੇਗਾ। ਬਸੰਤ ਵਿੱਚ ਹਾਲਾਤ ਸੁਧਰਦੇ ਹੀ ਉਸਾਰੀ ਸ਼ੁਰੂ ਹੋ ਜਾਵੇਗੀ। ਉਮੀਦ ਕੀਤੀ ਜਾਂਦੀ ਹੈ ਕਿ ਗਰਮੀਆਂ, 2022 ਤੱਕ ਬੋਟ ਚਲਾਉਣ ਦੀ ਮਨਜ਼ੂਰੀ ਮਿਲ ਸਕਦੀ ਹੈ। ਸਰਕਾਰ ਦਾ ਮੰਨਣਾ ਹੈ ਸੈਰ-ਸਪਾਟਾ ਉਦਯੋਗ ਨੂੰ ਪ੍ਰਮੋਟ ਕਰਨ ਨਾਲ ਇਸ ਕਾਰੋਬਾਰ ਦੇ ਨਾਲ ਜੁੜੇ ਲੋਕਾਂ ਨੂੰ ਫਾਇਦਾ ਹੋਵੇਗਾ। ਸੈਲਾਨੀਆਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮਿਲਣ ਤੇ ਕੈਨਡਾ ਦੇ ਟੂਰਿਜ਼ਮ ਊਧਯੋਗ ਨੂੰ ਗਲੋਬਲ ਪੱਧਰ ਤੇ ਪ੍ਰਸਿੱਧੀ ਮਿਲਣ ਨਾਲ ਸਥਾਨਕ ਸਰਕਾਰ ਦਾ ਮਾਣ ਵਧੇਗਾ।

Leave a Reply

Your email address will not be published. Required fields are marked *