ਨੇਹਾ ਕੱਕੜ ਬਣੀ ਯੂਬੋਨ  ਦੀ ਬ੍ਰਾਂਡ ਅੰਬੈਸਡਰ

ਨੇਹਾ ਕੱਕੜ ਬਣੀ ਯੂਬੋਨ  ਦੀ ਬ੍ਰਾਂਡ ਅੰਬੈਸਡਰ

 ਗਾਇਕਾ ਨੇਹਾ ਕੱਕੜ ਅੱਜ ਕਿਸੀ ਪਹਿਚਾਣ ਦੀ ਮੋਹਤਾਜ ਨਹੀ ਹੈ।

ਉਨ੍ਹਾਂ ਨੇ ਆਪਣੀ ਗਾਇਕੀ ਦੇ ਦਮ ‘ਤੇ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਸਫਲ ਮੁਕਾਮ ਹਾਸਿਲ ਕੀਤਾ ਹੈ। ਨੇਹਾ ਕੱਕੜ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਗਾਇਕਾ ਹੈ। ਇਹ ਗੱਲ ਨੇਹਾ ਦੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਤੋਂ ਸਾਫ ਹੁੰਦੀ ਹੈ। ਜਿਸ ਤੇ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕਾਂ ਨੇ ਫੋਲੋ ਕੀਤਾ ਹੋਇਆ। ਦੱਸ ਦੇਈਏ ਕਿ ਸਭ ਦੀ ਪਿਆਰੀ ਨੇਹਾ ਨੇਹਾ ਕੱਕੜ ਯੂਬੋਨ ਕੰਪਨੀ ਦੀ ਬ੍ਰਾਂਡ ਅੰਬੈਸਡਰ ਬਣ ਚੁੱਕੀ ਹੈ। ਇਸਦੀ ਜਾਣਕਾਰੀ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ਤੇ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਬੇਹੱਦ ਖੂਬਸੂਰਤ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ।ਨੇਹਾ ਕੱਕੜ ਨੇ ਤਸਵੀਰਾ ਸਾਂਝੀਆਂ ਕਰਦਿਆਂ ਲਿਖਿਆ, ਸੰਗੀਤ ਦੀ ਧੁਨੀ ਹੋਰ ਬਿਹਤਰ ਨਹੀਂ ਹੋ ਸਕਦੀ।

ਆਪਣੇ ਨਵੇਂ ਬ੍ਰਾਂਡ ਅੰਬੈਸਡਰ ਦਾ ਸੁਆਗਤ ਕਰਨ ਲਈ #Ubon ਦਾ ਧੰਨਵਾਦ. ਮੈਂ ਉਨ੍ਹਾਂ ਦੇ ਪਰਿਵਾਰ ਵਿੱਚ ਗਰਮਜੋਸ਼ੀ ਨਾਲ ਹਾਂ! ਨੇਹਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਤੇ ਨੇਹਾ ਦੇ ਪਤੀ ਅਤੇ ਮਸ਼ਹੂਰ ਗਾਇਕ ਰੋਹਨਪ੍ਰੀਤ ਨੇ ਕਮੈਂਟ ਕੀਤਾ ਹੈ। ਉਨ੍ਹਾਂ ਨੇ ਕਮੈਂਟ ਕਰ ਕਿਹਾ- ਵਾਹ .. ਮੈਨੂੰ ਤੁਹਾਡੇ ਤੇ ਮਾਣ ਹੈ ਮੇਰੇ ਪਿਆਰ !! ਇਹ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਸੁੰਦਰ ਹੋ.. ਟੱਚਵੁੱਡ !! . ਇਸ ਤੋਂ ਇਲਾਵਾ ਨੇਹਾ ਦੇ ਭਰਾ ਟੋਨੀ ਕੱਕੜ ਨੇ ਵੀ ਕਮੈਂਟ ਕਰ ਲਿਖਿਆ- ਮੈਨੂੰ ਆਪਣੀ ਰਾਣੀ ‘ਤੇ ਮਾਣ ਹੈ। ਕਈ ਸਿਤਾਰੇ ਨੇਹਾ ਨੂੰ ਵਧਾਈ ਦੇ ਰਹੇ ਹਨ।

ਗੱਲ ਜੇਕਰ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਕਰਿਏ ਤਾ ਇਹ ਬਹੁਤ ਹੀ ਚਰਚਿਤ ਕੱਪਲ ਹੈ। ਜਿਨ੍ਹਾਂ ਬਾਰੇ ਫੈਨਸ ਹਰ ਖ਼ਬਰ ਜਾਣਨਾ ਚਾਹੁੰਦੇ ਹਨ। ਦੋਨੋਂ ਹੀ ਇੱਕ-ਦੂਜੇ ਨਾਲ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਜਿਨ੍ਹਾਂ ਨੂੰ ਫੈਨਜ਼ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ।

ਵਰਕ ਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ‘ਚ ਨੇਹਾ ਆਪਣੇ ਨਵੇ ਗੀਤ ‘ਮੁੜ ਮੁੜ ਕੇ’ ਤੋਂ ਚਰਚਾ ਵਿੱਚ ਰਹੀ। ਇਸ ਗਾਣੇ ਨੂੰ ਨੇਹਾ ਅਤੇ ਟੋਨੀ ਨੇ ਗਾਇਆ ਹੈ। ਦੱਸ ਦਈਏ ਕਿ ਨੇਹਾ ਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਦੇ ਇਸ ਗੀਤ ਵਿੱਚ ਬਾਲੀਵੁੱਡ ਅਦਾਕਾਰਾ ਜੈਕਲੀਨ ਫ਼ਰਨਾਂਡਿਸ ਤੇ ਇਟਾਲੀਅਨ ਐਕਟਰ ਮਾਈਕਲ ਮੋਰੋਨ ਨਜ਼ਰ ਆ ਰਹੇ ਹਨ। ਇਸ ਗੀਤ ਵਿੱਚ ਰੋਮਾਂਸ ਤੇ ਹੌਟਨੈੱਸ ਦਾ ਭਰਪੂਰ ਤੜਕਾ ਲੱਗਾ ਹੈ।

Leave a Reply

Your email address will not be published.