ਨੀਦਰਲੈਂਡ ‘ਚ ਕਿਸਾਨਾਂ ਨੇ ਟਰੈਕਟਰਾਂ ਨਾਲ ਹਾਈਵੇ ਕੀਤਾ ਜਾਮ

ਨੀਦਰਲੈਂਡ ‘ਚ ਕਿਸਾਨਾਂ ਨੇ ਟਰੈਕਟਰਾਂ ਨਾਲ ਹਾਈਵੇ ਕੀਤਾ ਜਾਮ

ਨੀਦਰਲੈਂਡ ਦੇ ਕਿਸਾਨਾਂ ਨੇ ਹਾਈਵੇਅ ਨੂੰ ਰੋਕਣ, ਸਰਕਾਰੀ ਇਮਾਰਤਾਂ ਦੇ ਸਾਹਮਣੇ ਹੜਤਾਲਾਂ ਕਰਨ ਅਤੇ ਸੁਪਰਮਾਰਕੀਟਾਂ ਨੂੰ ਘੇਰਨ ਲਈ ਟਰੈਕਟਰਾਂ ਦੀ ਵਰਤੋਂ ਕੀਤੀ ਹੈ। ਕਿਸਾਨਾਂ ਨੇ ਨੀਦਰਲੈਂਡ-ਜਰਮਨੀ ਹਾਈਵੇ ਨੂੰ ਜਾਮ ਕਰ ਦਿੱਤਾ ਹੈ। ਨੀਦਰਲੈਂਡ ਦੀ ਸਰਕਾਰ 2030 ਤੱਕ ਅਮੋਨੀਆ ਤੇ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ 50 ਫੀਸਦੀ ਤੱਕ ਘਟਾਉਣਾ ਚਾਹੁੰਦੀ ਹੈ। ਕਿਸਾਨਾਂ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਤਹਿਤ ਪਸ਼ੂ ਰੱਖਣ ‘ਤੇ ਪਾਬੰਦੀ, ਖੇਤੀ ਵਿਚ ਖਾਦਾਂ ਦੀ ਵਰਤੋਂ ‘ਤੇ ਪਾਬੰਦੀ ਆਦਿ ਸ਼ਾਮਲ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਵਾਈ ਆਵਾਜਾਈ, ਬਿਲਡਿੰਗ ਕੰਸਟ੍ਰਕਸ਼ਨ ਤੇ ਉਦਯੋਗਾਂ ਤੋਂ ਵੱਡੀ ਮਾਤਰਾ ਵਿਚ ਖਤਰਨਾਕ ਗੈਸਾਂ ਨਿਕਲਦੀਆਂ ਹੋਣਗੀਆਂ ਪਰ ਉਨ੍ਹਾਂ ‘ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ ਹੈ।ਕਿਸਾਨਾਂ ਨੇ ਇਕ ਨਵਾਂ ਨਾਅਰਾ ‘ਸਾਡੇ ਕਿਸਾਨ, ਸਾਡਾ ਭਵਿੱਖ’ ਦਿੱਤਾ ਹੈ ਜਿਵੇਂ ਕਿ ਭਾਰਤ ਵਿਚ ਕਿਸਾਨ ਅੰਦੋਲਨ ਦੌਰਾਨ ਨਾਅਰਾ ਸੀ ‘No farmer, No food.’ ਭਾਰਤ ਦੇ ਕਿਸਾਨ ਅੰਦੋਲਨ ਨੇ ਦੁਨੀਆ ਭਰ ਦੇ ਕਿਸਾਨਾਂ ‘ਤੇ ਡੂੰਘਾ ਪ੍ਰਭਾਵ ਪਾਇਆ ਹੈ ਤੇ ਟਰੈਕਟਰਾਂ ਲਈ ਸ਼ਾਂਤਮਈ ਪ੍ਰਦਰਸ਼ਨ ਦੀ ਭਾਵਨਾ ਪੈਦਾ ਕੀਤੀ ਹੈ ਜਿਸ ਦੇ ਭਵਿੱਖ ਵਿਚ ਸਾਰਥਕ ਨਤੀਜੇ ਸਾਹਮਣੇ ਆਉਣਗੇ।

Leave a Reply

Your email address will not be published.