ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਮਲ ਖਿਲਾਫ ਮੁੰਬਈ ਦੇ ਅੰਬੋਲੀ ਪੁਲਿਸ ਸਟੇਸ਼ਨ ‘ਚ ਧਾਰਾ 279 ਅਤੇ 338 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦਰਅਸਲ ਕਮਲ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਯਾਸਮੀਨ ਨੂੰ ਕਾਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਯਾਸਮੀਨ ਨੇ ਉਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ। ਕਮਲ ਕਿਸ਼ੋਰ ਮਿਸ਼ਰਾ ਦੀ ਪਤਨੀ ਯਾਸਮੀਨ ਨੇ ਆਪਣੇ ਦੋਸ਼ ‘ਚ ਕਿਹਾ, ‘ਜਦੋਂ ਮੈਂ 19 ਅਕਤੂਬਰ ਨੂੰ ਘਰ ਪਹੁੰਚੀ ਤਾਂ ਉਹ (ਪਤੀ) ਆਪਣੀ ਕਾਰ ‘ਚ ਬੈਠੀ ਮਾਡਲ ਆਇਸ਼ਾ ਸੁਪ੍ਰਿਆ ਮੇਮਨ ਨਾਲ ਸੀ। ਉਹ ਦੋਵੇਂ ਬਹੁਤ ਨੇੜੇ ਸਨ। ਦੋਹਾਂ ਨੂੰ ਇਕੱਠੇ ਦੇਖ ਕੇ ਮੈਂ ਕਾਰ ਦਾ ਸ਼ੀਸ਼ਾ ਖੜਕਾਇਆ ਅਤੇ ਸ਼ੀਸ਼ਾ ਨੀਵਾਂ ਕਰਨ ਲਈ ਕਿਹਾ ਕਿ ਮੈਂ ਕੁਝ ਗੱਲ ਕਰਨੀ ਹੈ, ਪਰ ਕਮਲ ਨੇ ਮੇਰੀ ਇਕ ਨਾ ਸੁਣੀ ਅਤੇ ਕਾਰ ਮੋੜ ਕੇ ਦੌੜਨ ਲੱਗਾ।ਯਾਸਮੀਨ ਨੇ ਅੱਗੇ ਕਿਹਾ, ‘ਮੈਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ ‘ਤੇ ਕਾਰ ਚੜਾ ਦਿੱਤੀ। ਕਮਲ ਨੇ ਥੋੜੀ ਜਿਹੀ ਇਨਸਾਨੀਅਤ ਨਹੀਂ ਦਿਖਾਈ। ਉਹ ਕਾਰ ਤੋਂ ਹੇਠਾਂ ਉਤਰਿਆ ਅਤੇ ਇਹ ਵੀ ਨਹੀਂ ਦੇਖਿਆ ਕਿ ਮੈਂ ਜ਼ਿੰਦਾ ਹਾਂ ਜਾਂ ਮਰ ਗਈ ਹਾਂ। ਸਾਡਾ ਰਿਸ਼ਤਾ 9 ਸਾਲ ਦਾ ਹੈ ਪਰ ਉਸ ਵਿਅਕਤੀ ਨੇ 9 ਸੈਕਿੰਡ ਲਈ ਵੀ ਮੇਰੇ ਬਾਰੇ ਨਹੀਂ ਸੋਚਿਆ। ਕਮਲ ਕਿਸ਼ੋਰ ਮਿਸ਼ਰਾ ਇੰਡਸਟਰੀ ਦੇ ਜਾਣੇ-ਪਛਾਣੇ ਨਿਰਮਾਤਾ ਹਨ। ਉਹ ਯੂਪੀ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ 2019 ਵਿੱਚ ਇੱਕ ਨਿਰਮਾਤਾ ਦੇ ਰੂਪ ਵਿੱਚ ਆਪਣਾ ਬਾਲੀਵੁੱਡ ਡੈਬਿਊ ਕੀਤਾ। ਕਮਲ ਵਨ ਐਂਟਰਟੇਨਮੈਂਟ ਫਿਲਮ ਪ੍ਰੋਡਕਸ਼ਨ ਨਾਂ ਦਾ ਪ੍ਰੋਡਕਸ਼ਨ ਹਾਊਸ ਚਲਾਉਂਦਾ ਹੈ। ਉਨ੍ਹਾਂ ਨੇ ‘ਖਲੀ ਬਲੀ’, ‘ਦੇਹਤੀ ਡਿਸਕੋ’, ‘ਫਲੈਟ ਨੰਬਰ 420’, ‘ਸ਼ਰਮਾ ਜੀ ਕੀ ਲੱਗ ਗਈ’ ਵਰਗੀਆਂ ਕਈ ਫਿਲਮਾਂ ਦਾ ਨਿਰਮਾਣ ਕੀਤਾ ਹੈ।

Leave a Reply

Your email address will not be published. Required fields are marked *