ਉਨਟਾਰੀਓ : ਉਨਟਾਰੀਓ ਦੀ ਠੰਡਰ ਬੇਅ ਪੁਲਸ ਵੱਲੋਂ ਲੰਘੇ ਭਾਰਤੀ ਮੂਲ ਦੇ ਇਕ ਡਰਾਈਵਰ ਨੂੰ ਨਸ਼ੇ ਦੀ ਹਾਲਤ ਚ ਟਰੱਕ ਟਰੈਲਰ ਚਲਾਉਣ ਅਤੇ ਹਾਦਸਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਡਰਾਈਵਰ ਦੀ ਪਹਿਚਾਣ ਸਚਿਨ ਵਰਮਾ ਵਜੋਂ ਹੋਈ ਹੈ। ਇਹ ਗ੍ਰਿਫ਼ਤਾਰੀ ਠੰਡਰ ਬੇਅ ਪੁਲਸ ਵੱਲੋ ਡਾਸਨ ਰੋਡ ਨੇੜੇ ਮੈਪਲਵਾਰਡ ਰੋਡ ‘ਤੇ ਕੀਤੀ ਗਈ ਹੈ। ਸਚਿਤ ਵਰਮਾ ਕੋਲੋਂ ਪੁਲਸ ਨੂੰ ਕ੍ਰਿਸਟਲ ਮਿਥ ਅਤੇ ਫੈਨਾਟਿਲ ਵੀ ਬਰਾਮਦ ਹੋਈ ਹੈ। ਕਥਿਤ ਦੋਸ਼ੀ ਦੀ ਅਦਾਲਤ ‘ਪੇਸ਼ ਕੀਤਾ ਗਿਆ। ਪੁਲਸ ਵੱਲੋਂ ਦੋਸ਼ੀ ਦਾ ਲਾਇਸੈਂਸ 90 ਦਿਨ ਲਈ ਅਤੇ ਟਰੱਕ 2 ਹਫ਼ਤਿਆ ਤੱਕ ਲਈ ਠਾਣੇ ਵਿਚ ਰੱਖ ਲਿਆ ਗਿਆ ਹੈ। ਸਚਿਤ ਵਰਮਾ ਨੂੰ ਹੁਣ ਅਦਾਲਤਾ ਦੀ ਲੰਮੀ ਖੱਜਲ ਖੁਆਰੀਆਂ ‘ਚੋਂ ਲੰਘਣਾ ਪਵੇਗਾ।