ਧਰਮਿੰਦਰ ਦੀ ਸਿਹਤ ਖ਼ਰਾਬ ਹੋਣ ਕਾਰਨ ਪੋਤੇ ਕਰਨ ਦਿਓਲ ਦੀ ਹੋਈ ਮੰਗਣੀ!

ਧਰਮਿੰਦਰ ਦੀ ਸਿਹਤ ਖ਼ਰਾਬ ਹੋਣ ਕਾਰਨ ਪੋਤੇ ਕਰਨ ਦਿਓਲ ਦੀ ਹੋਈ ਮੰਗਣੀ!

ਮੁੰਬਈ : ਦਿਓਲ ਪਰਿਵਾਰ ‘ਚ ਜਲਦ ਹੀ ਗੂੰਜਣਗੀਆਂ ਸ਼ਹਿਨਾਈਆਂ।

ਇਸ ਲਈ ਕਿਉਂਕਿ ਅਜਿਹੀਆਂ ਖਬਰਾਂ ਹਨ ਕਿ ਧਰਮਿੰਦਰ ਦਾ ਪੋਤਾ ਤੇ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਦਿੱਗਜ ਅਦਾਕਾਰ ਧਰਮਿੰਦਰ ਦੀ ਸਿਹਤ ਵਿਗੜਨ ਤੋਂ ਬਾਅਦ ਪਰਿਵਾਰ ਨੇ ਜਲਦਬਾਜ਼ੀ ‘ਚ ਕਰਨ ਨਾਲ ਮੰਗਣੀ ਕਰ ਲਈ। ਕਰਨ ਜਲਦੀ ਹੀ ਆਪਣੀ ਪ੍ਰੇਮਿਕਾ ਦ੍ਰੀਸ਼ਾ ਨੂੰ ਦਿਓਲ ਪਰਿਵਾਰ ਦੀ ਨੂੰਹ ਦੇ ਰੂਪ ਵਿੱਚ ਲਿਆਉਣ ਜਾ ਰਿਹਾ ਹੈ। ਫਿਲਮ ‘ਆਪਨੇ 2’ ਨੂੰ ਲੈ ਕੇ ਚਰਚਾ ‘ਚ ਰਹੇ ਕਰਨ ਦਿਓਲ ਆਪਣੀ ਨਿੱਜੀ ਜ਼ਿੰਦਗੀ ਕਾਰਨ ਅਚਾਨਕ ਸੁਰਖੀਆਂ ‘ਚ ਆ ਗਏ ਹਨ। ਫਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਡੈਬਿਊ ਕਰਨ ਤੋਂ ਬਾਅਦ ਉਹ ਜਲਦ ਹੀ ਆਪਣੇ ਪਿਤਾ ਸੰਨੀ ਦਿਓਲ ਨਾਲ ਆਉਣ ਵਾਲੀ ਫੈਮਿਲੀ ਡਰਾਮਾ ਫਿਲਮ ‘ਚ ਨਜ਼ਰ ਆਵੇਗਾ।

ਪਰ ਇਸ ਦੌਰਾਨ, ਖਬਰ ਹੈ ਕਿ ਉਸਨੇ ਆਪਣੀ ਪ੍ਰੇਮਿਕਾ ਦ੍ਰੀਸ਼ਾ ਨਾਲ ਮੰਗਣੀ ਕਰ ਲਈ ਹੈ ਅਤੇ ਜਲਦੀ ਹੀ ਵਿਆਹ ਕਰਨ ਜਾ ਰਿਹਾ ਹੈ।ਰਿਪੋਰਟਾਂ ਮੁਤਾਬਕ ਕਰਨ ਦਿਓਲ ਨੇ ਦ੍ਰੀਸ਼ਾ ਨਾਂ ਦੀ ਲੜਕੀ ਨਾਲ ਮੰਗਣੀ ਕਰ ਲਈ ਹੈ। ਦ੍ਰੀਸ਼ਾ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਹੈ। ਦੋਵੇਂ ਚੰਗੇ ਦੋਸਤ ਹਨ ਅਤੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੇ ਰਿਸ਼ਤੇ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਨੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ। ਰਿਲੇਸ਼ਨਸ਼ਿਪ ‘ਚ ਰਹਿੰਦੇ ਹੋਏ ਕਰਨ ਅਤੇ ਦ੍ਰਿਸ਼ਾ ਦੋਹਾਂ ਦੀ ਮੰਗਣੀ ਹੋ ਗਈ ਸੀ ਅਤੇ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਦੀ ਸਿਹਤ ਖਰਾਬ ਹੋਣ ਕਾਰਨ ਦੋਹਾਂ ਪਰਿਵਾਰਾਂ ਨੇ ਜਲਦਬਾਜ਼ੀ ‘ਚ ਇਹ ਫੈਸਲਾ ਲਿਆ ਹੈ। ਰਿਪੋਰਟ ਮੁਤਾਬਕ ਕਰਨ ਦਿਓਲ ਦੀ ਟੀਮ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਇਨ੍ਹਾਂ ਨੂੰ ਸਿਰਫ ਅਫਵਾਹਾਂ ਦੱਸਿਆ ਹੈ। ਕਰਨ ਦਿਓਲ ਦੀ ਟੀਮ ਨੇ ਕਿਹਾ ਹੈ ਕਿ ਜੋ ਖਬਰ ਆ ਰਹੀ ਹੈ ਉਹ ਝੂਠੀ ਹੈ। ਇਨ੍ਹਾਂ ਵਿੱਚ ਇੱਕ ਫੀਸਦੀ ਵੀ ਸੱਚਾਈ ਨਹੀਂ ਹੈ। ਕਰਨ ਅਤੇ ਦ੍ਰਿਸ਼ਾ ਬਚਪਨ ਦੇ ਦੋਸਤ ਹਨ ਪਰ ਮੰਗਣੀ ਦੀਆਂ ਖਬਰਾਂ ਝੂਠੀਆਂ ਹਨ।

Leave a Reply

Your email address will not be published.