ਧਮਾਕਿਆਂ ਨਾਲ ਦਹਿਲਿਆ ਕਾਬੁਲ, 25 ਵਿਦਿਆਰਥੀਆਂ ਦੀ ਮੌਤ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇੱਕ ਵਾਰ ਫਿਰ ਧਮਾਕਿਆਂ ਨਾਲ ਦਹਿਲ ਗਈ ਹੈ।

ਰਾਜਧਾਨੀ ਕਾਬੁਲ ਦੇ ਪੱਛਮੀ ਹਿੱਸੇ ਵਿੱਚ ਇੱਕ ਸਕੂਲ ਨੇੜੇ ਤਿੰਨ ਜ਼ਬਰਦਸਤ ਧਮਾਕੇ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਪਹਿਲਾ ਧਮਾਕਾ ਮੁਮਤਾਜ਼ ਐਜੂਕੇਸ਼ਨਲ ਸੈਂਟਰ ਨੇੜੇ ਹੋਇਆ, ਜਦਕਿ ਦੂਜਾ ਅਬਦੁਲ ਰਹੀਮ ਸ਼ਹੀਦ ਹਾਈ ਸਕੂਲ ਦੇ ਸਾਹਮਣੇ ਹੋਇਆ। ਜਦੋਂ ਇਹ ਧਮਾਕਾ ਹੋਇਆ ਤਾਂ ਵਿਦਿਆਰਥੀ ਸਕੂਲ ਤੋਂ ਬਾਹਰ ਨਿਕਲ ਰਹੇ ਸਨ। ਇਸ ਘਟਨਾ ਦੌਰਾਨ ਮੌਜੂਦ ਇੱਕ ਅਧਿਆਪਕ ਨੇ ਦੱਸਿਆ ਕਿ ਇਨ੍ਹਾਂ ਧਮਾਕਿਆਂ ਵਿੱਚ 25 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ ਵਿਦਿਆਰਥੀ ਘਟਨਾ ਦੇ ਸਮੇਂ ਘਰ ਜਾਣ ਲਈ ਬਾਹਰ ਸਕੂਲ ਤੋਂ ਬਾਹਰ ਨਿਕਲ ਰਹੇ ਸਨ। ਫਿਲਹਾਲ ਕਿਸੇ ਵੱਲੋਂ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ।ਅਫਗਾਨਿਸਤਾਨ ਵਿਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਇਸਲਾਮਿਕ ਸਟੇਟ ਸਰਗਰਮ ਹੋ ਗਿਆ ਹੈ।

ਅੱਤਵਾਦੀ ਸੰਗਠਨ ਜ਼ਿਆਦਾਤਰ ਦੇਸ਼ ਦੀ ਸ਼ੀਆ ਆਬਾਦੀ ਨੂੰ ਨਿਸ਼ਾਨਾ ਬਣਾਉਂਦਾ ਰਿਹਾ ਹੈ। ਸ਼ੀਆ ਮੁਸਲਮਾਨਾਂ ਦੀਆਂ ਮਸਜਿਦਾਂ ‘ਤੇ ਹਮਲੇ ਕੀਤੇ ਜਾਂਦੇ ਹਨ। ਹਾਲਾਂਕਿ, ਤਾਲਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਵਿੱਚ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਮਜ਼ਬੂਤੀ ਨਾਲ ਕੰਮ ਕੀਤਾ ਹੈ। ਇਸ ਕਾਰਨ ਹੁਣ ਦੇਸ਼ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਕਮੀ ਆ ਰਹੀ ਹੈ। ਪਰ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੁੰਦੇ ਰਹੇ ਹਨ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਦੀ ਸ਼ੁਰੂਆਤ ਵਿੱਚ ਕਾਬੁਲ ਦੀ ਸਭ ਤੋਂ ਵੱਡੀ ਮਸਜਿਦ ਵਿੱਚ ਦੁਪਹਿਰ ਦੀ ਨਮਾਜ਼ ਦੌਰਾਨ ਹੱਥਗੋਲੇ ਨਾਲ ਧਮਾਕਾ ਹੋਣ ‘ਤੇ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ ਸਨ। ਇਹ ਹਮਲਾ ਪੁਰਾਣੇ ਕਾਬੁਲ ਸ਼ਹਿਰ ਦੇ ਮੱਧ ਵਿੱਚ ਸਥਿਤ ਅਠਾਰਵੀਂ ਸਦੀ ਦੀ ਪੁਲ-ਏ-ਖਿਸ਼ਤੀ ਮਸਜਿਦ ‘ਤੇ ਕੀਤਾ ਗਿਆ ਸੀ।

Leave a Reply

Your email address will not be published. Required fields are marked *