ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਨੇ ਧਾਰਕਾਂ ਨੂੰ ਦਿੱਤਾ ਝਟਕਾ

ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ ਖਾਤਾਧਾਰਕਾਂ ਨੂੰ ਝਟਕਾ ਦਿੱਤਾ ਹੈ। ਬੈਂਕ ਨੇ ਬਚਤ ਖਾਤੇ ‘ਤੇ ਵਿਆਜ ਦਰਾਂ ‘ਚ ਕਟੌਤੀ ਕਰ ਦਿੱਤੀ ਹੈ।

ਬੈਂਕ ਨੇ ਬਚਤ ਖਾਤੇ ਦੀਆਂ ਵਿਆਜ ਦਰਾਂ ਨੂੰ 2.80 ਤੋਂ ਘਟਾ ਕੇ 2.75% ਪ੍ਰਤੀ ਸਾਲ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ 3 ਫ਼ਰਵਰੀ ਤੋਂ ਲਾਗੂ ਹੋ ਗਈਆਂ ਹਨ। ਬੱਚਤ ਖਾਤੇ ਵਿੱਚ 10 ਲੱਖ ਰੁਪਏ ਤੋਂ ਘੱਟ ਬੈਲੇਂਸ ਲਈ ਸਾਲਾਨਾ ਵਿਆਜ ਦਰ 2.75 ਫੀਸਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ 10 ਲੱਖ ਰੁਪਏ ਅਤੇ ਇਸ ਤੋਂ ਵੱਧ ਲਈ ਸਾਲਾਨਾ ਵਿਆਜ ਦਰ 2.80 ਫ਼ੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ ਜਮ੍ਹਾ ‘ਤੇ 2.85 ਫੀਸਦੀ ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 1 ਦਸੰਬਰ ਨੂੰ ਬੈਂਕ ਨੇ ਬਚਤ ਖਾਤੇ ‘ਤੇ ਵਿਆਜ ਦਰਾਂ ‘ਚ ਕਟੌਤੀ ਕੀਤੀ ਸੀ।

PNB ਅਤੇ ਪਤੰਜਲੀ ਆਯੁਰਵੇਦ ਨੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ-NPCI ਦੇ ਸਹਿਯੋਗ ਨਾਲ ਕੋ-ਬ੍ਰਾਂਡਡ ਸੰਪਰਕ ਰਹਿਤ ਕ੍ਰੈਡਿਟ ਕਾਰਡ ਲਾਂਚ ਕੀਤੇ ਹਨ। ਇਹ ਕ੍ਰੈਡਿਟ ਕਾਰਡ NCPI ਦੇ ਰੁਪੇ ਪਲੇਟਫਾਰਮ ‘ਤੇ ਉਪਲਬਧ ਹਨ। ਇੱਥੇ ਤੁਹਾਨੂੰ ਕ੍ਰੈਡਿਟ ਕਾਰਡ ਦੇ ਦੋ ਵੇਰੀਐਂਟ PNB ਰੁਪੇ ਪਲੇਟਿਨਮ ਅਤੇ PNB ਰਪੇ ਸਿਲੇਕਟ ਮਿਲਣਗੇ। ਪਲੇਟਿਨਮ ਦੀ ਲਿਮਟ 25,000 ਰੁਪਏ ਤੋਂ 5 ਲੱਖ ਰੁਪਏ ਤੱਕ, ਜਦੋਂਕਿ ਸਿਲੈਕਟ ਕਾਰਡ ਲਈ ਸੀਮਾ 50,000 ਤੋਂ 10 ਲੱਖ ਰੁਪਏ ਹੈ।

ਇਸ ਤੋਂ ਪਹਿਲਾਂ ਬੈਂਕ ਨੇ 1 ਫਰਵਰੀ ਤੋਂ ਕੁਝ ਨਿਯਮ ਬਦਲੇ ਸਨ। ਦਰਅਸਲ, ਹੁਣ ਜੇ ਤੁਹਾਡੇ ਖਾਤੇ ਵਿੱਚ ਪੈਸੇ ਦੀ ਕਮੀ ਕਾਰਨ ਕਿਸ਼ਤ ਜਾਂ ਨਿਵੇਸ਼ ਫੇਲ੍ਹ ਹੋ ਜਾਂਦਾ ਹੈ, ਤਾਂ ਤੁਹਾਨੂੰ 250 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਹੁਣ ਤੱਕ ਇਹ ਜੁਰਮਾਨਾ 100 ਰੁਪਏ ਸੀ ਯਾਨੀ ਅੱਜ ਤੋਂ ਤੁਹਾਨੂੰ ਇਸ ਦੇ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।

Leave a Reply

Your email address will not be published. Required fields are marked *