ਦਿਲਜੀਤ ਦੁਸਾਂਝ ਦੇ ਸ਼ੋਅ ਨੂੰ ਲੈ ਕੇ ਵਿਵਾਦ, ਫਗਵਾੜਾ ਚ ਮਾਮਲਾ ਦਰਜ

ਫਗਵਾੜਾ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਇੱਕ ਪ੍ਰੋਗਰਾਮ ਵਿਵਾਦਾਂ ਵਿੱਚ ਘਿਰ ਗਿਆ ਹੈ।

ਫਗਵਾੜਾ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪ੍ਰੋਗਰਾਮ ਨੂੰ ਲੈ ਕੇ ਪੁਲਿਸ ਨੇ ਉਨ੍ਹਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ ਬੀਤੇ ਦਿਨ ਪਹਿਲਾਂ ਕਰਵਾਏ ਗਏ ਪ੍ਰੋਗਰਾਮ ਨੂੰ ਲੈ ਕੇ ਦਰਜ ਕੀਤਾ ਗਿਆ ਹੈ।ਦਰਅਸਲ ਸਾਰੇਗਾਮਾ ਕੰਪਨੀ ਵਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਗਾਇਕ ਦਿਲਜੀਤ ਦਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ। ਇਹ ਪ੍ਰੋਗਰਾਮ ਕੰਪਨੀ  ਵਲੋਂ ਤੈਅ ਸਮੇਂ ਦੀ ਲਈ ਗਈ ਮਨਜ਼ੂਰੀ ਨਾਲੋਂ ਅੱਧਾ ਘੰਟਾ ਵੱਧ ਚੱਲਿਆ।

ਇਸ ਦੌਰਾਨ ਦਿਲਜੀਤ ਦੁਸਾਂਝ ਨੇ ਹੈਲੀਕਾਪਟਰ ਰਾਹੀਂ ਉਥੇ ਪਹੁੰਚਣਾ ਸੀ ਤੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ ਦੀ ਥਾਂ ‘ਤੇ ਕਿਸੇ ਹੋਰ ਥਾਂ ਚੌਪਰ ਉਤਾਰਿਆ, ਜਦਕਿ ਐੱਸ.ਡੀ.ਐੱਮ. ਫਗਵਾੜਾ ਵਲੋਂ ਦੂਜੀ ਥਾਂ ਦੀ ਮਨਜ਼ੂਰੀ ਲਈ ਗਈ ਸੀ।ਇਸ ਨੂੰ ਲੈ ਕੇ ਪੁਲਸ ਨੇ 336, 188 ਆਈ.ਪੀ.ਸੀ. ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ ਕਿ ਸਾਰੇਗਾਮਾ ਕੰਪਨੀ ਅਤੇ ਹੈਲੀਕਾਪਟਰ ਦੇ ਪਾਇਲਟ ਨੇ ਅਜਿਹਾ ਕਰਕੇ ਐੱਸ.ਡੀ.ਐੱਮ. ਫਗਵਾੜਾ ਦੇ ਹੁਕਮਾਂ ਦੀ ਉਲੰਘਣਾ ਕੀਤੀ।

ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੀਆਂ ਕਾਮੇਡੀ ਫਿਲਮਾਂ ਤੇ ਸੁਪਰਹਿੱਟ ਗੀਤਾਂ ਕਰਕੇ ਚੰਗੀ ਫ਼ੈਨ ਫਾਲੋਇੰਗ ਹੈ। ਦਿਲਜੀਤ ਦੁਸਾਂਝ ਜਲਦੀ ਹੀ ਅੰਤਰਰਾਸ਼ਟਰੀ ਗਾਇਕਾ ਐਨ-ਮੈਰੀ ਨਾਲ ਕੰਮ ਕਰਨ ਵਾਲੇ ਹਨ। ਗਾਇਕ ਨੇ ਹਾਲ ਹੀ ਵਿੱਚ ਐਨ-ਮੈਰੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਲਿਖਿਆ ਕਿ ‘ਇਸ ‘ਤੇ ਗਾਣਾ ਬਨ ਰਿਹਾ ਪੱਕਾ’।

Leave a Reply

Your email address will not be published. Required fields are marked *