ਦਿਗਵਿਜੇ ਸਿੰਘ ਨੇ ਸਰਜੀਕਲ ਸਟ੍ਰਾਈਕ ‘ਤੇ ਚੁੱਕੇ ਸਵਾਲ

ਨਵੀਂ ਦਿੱਲੀ : ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ 2016 ਵਿਚ ਹੋਏ ਸਰਜੀਕਲ ਸਟ੍ਰਾਈਕ ‘ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਸਰਜੀਕਲ ਸਟ੍ਰਾਈਕ ਦਾ ਸਬੂਤ ਨਹੀਂ ਦਿੱਤਾ ਹੈ। ਕੇਂਦਰ ਸਰਕਾਰ ਸਰਜੀਕਲ ਸਟ੍ਰਾਈਕ ਬਾਰੇ ਗੱਲ ਕਰਦੀ ਹੈ ਕਿ ਅਸੀਂ ਇੰਨੇ ਲੋਕ ਮਾਰੇ ਪਰ ਸਬੂਤ ਕੁਝ ਨਹੀਂ ਹੈ। ਦਿਗਵਿਜੇ ਸਿੰਘ ਨੇ 2019 ਵਿਚ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਘੇਰਿਆ। ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਪੁਲਵਾਮਾ ਹਮਲੇ ਸਮੇਂ ਸੀਆਰਪੀਐੱਫ ਅਫਸਰਾਂ ਨੇ ਕਿਹਾ ਸੀ ਕਿ ਜਵਾਨਾਂ ਨੂੰ ਏਅਰਕ੍ਰਾਫਟ ਤੋਂ ਮੂਵਮੈਂਟ ਕਰਾਇਆ ਜਾਵੇ ਪਰ ਪ੍ਰਧਾਨ ਮੰਤਰੀ ਨਹੀਂ ਮੰਨੇ। ਇਸ ਕਾਰਨ ਵੱਡਾ ਹਾਦਸਾ ਹੋ ਗਿਆ। ਦੱਸ ਦੇਈਏ ਕਿ 2019 ਵਿਚ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋਏ ਸਨ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਦਿਗਵਿਜੇ ਸਿੰਘ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਦੀ ਕੋਈ ਰਿਪੋਰਟ ਸੰਸਦ ਵਿਚ ਨਹੀਂ ਰੱਖੀ ਗਈ। ਉਨ੍ਹਾਂ ਕਿਹਾ ਕਿਪੀਐਮ ਮੋਦੀ ਕਹਿੰਦੇ ਸਨ ਕਿ ਅੱਤਵਾਦ ਖਤਮ ਹੋ ਗਿਆ। ਹਿੰਦੂਆਂ ਦਾ ਬੋਲਬਾਲਾ ਹੋ ਜਾਵੇਗਾ ਪਰ ਜਦੋਂ ਤੋਂ 370 ਹਟੀ ਹੈ, ਅੱਤਵਾਦ ਵਧਿਆ ਹੈ। ਉਨ੍ਹਾਂ ਕਿਹਾ ਕਿ ਹਕੂਮਤ ਇਥੋਂ ਦਾ ਫੈਸਲਾ ਨਹੀਂ ਕਰਾਉਣਾ ਚਾਹੁੰਦੀ। ਇਥੋਂ ਦੀ ਸਮੱਸਿਆ ਦਾ ਹੱਲ ਨਹੀਂ ਕਰਨਾ ਚਾਹੁੰਦੀ। ਇਹ ਸਮੱਸਿਆ ਕਾਇਮ ਰੱਖਣਾ ਚਾਹੁੰਦੀ ਹੈ ਤਾਂ ਕਿ ਕਸ਼ਮੀਰ ਫਾਈਲਸ ਵਰਗੀਆਂ ਫਿਲਮ ਬਣਦੀ ਰੇਹੀ ਤੇ ਲੋਕਾਂ ਵਿਚ ਹਿੰਦੂ-ਮੁਸਲਮਾਨ ਨਫਰਤ ਫੈਲਾਉਂਦੇ ਰਹਿਣ। ਸੀਆਰਪੀਐਫ ਦੇ ਡਾਇਰੈਕਟਰ ਨੇ ਮੰਗ ਕੀਤੀ ਸੀ ਕਿ ਇਹ ਸੰਵੇਦਨਸ਼ੀਲ ਜ਼ੋਨ ਹੈ। ਜਵਾਨਾਂ ਨੂੰ ਹਵਾਈ ਮਾਰਗ ਤੋਂ ਸ਼੍ਰੀਨਗਰ ਭੇਜਿਆ ਜਾਵੇ ਪਰ ਮੋਦੀ ਜੀ ਨੇ ਮਨ੍ਹਾ ਕਰ ਦਿੱਤਾ। ਪੁਲਵਾਮਾ ਜੋ ਪੂਰੀ ਤਰ੍ਹਾਂ ਤੋਂ ਅੱਤਵਾਦ ਦਾ ਇਕ ਕੇਂਦਰ ਬਣ ਚੁੱਕਾ ਹੈ। ਉਥੇ ਹਰ ਗੱਡੀ ਦੀ ਚੈਕਿੰਗ ਹੁੰਦੀ ਹੈ। ਉਥੇ ਇਕ ਸਕਾਰਪੀਓ ਗੱਡੀ ਉਲਟੀ ਦਿਸ਼ਾ ਤੋਂ ਆਉਂਦੀ ਹੈ। ਉਸ ਦੀ ਜਾਂਚ ਕਿਉਂ ਨਹੀਂ ਹੋਈ? ਉਹ ਆਕੇ ਟਕਰਾਉਂਦੀ ਹੈ ਤੇ ਸਾਡੇ 40 ਜਵਾਨ ਸ਼ਹੀਦ ਹੋ ਜਾਂਦੇ ਹਨ।

Leave a Reply

Your email address will not be published. Required fields are marked *