ਤਿੰਨ ਮਹੀਨਿਆਂ ਬਾਅਦ ਨੇਹਾ ਧੂਪੀਆ ਨੇ ਦੱਸਿਆ ਬੇਟੇ ਦਾ ਨਾਂ

Home » Blog » ਤਿੰਨ ਮਹੀਨਿਆਂ ਬਾਅਦ ਨੇਹਾ ਧੂਪੀਆ ਨੇ ਦੱਸਿਆ ਬੇਟੇ ਦਾ ਨਾਂ
ਤਿੰਨ ਮਹੀਨਿਆਂ ਬਾਅਦ  ਨੇਹਾ ਧੂਪੀਆ ਨੇ ਦੱਸਿਆ ਬੇਟੇ ਦਾ ਨਾਂ

ਅਦਾਕਾਰਾ ਨੇਹਾ ਧੂਪੀਆ ਨੇ ਪਿਛਲੇ ਸਾਲ 3 ਅਕਤੂਬਰ ਨੂੰ ਬੇਟੇ ਨੂੰ ਜਨਮ ਦਿੱਤਾ ਸੀ।

ਇਸ ਤੋਂ ਹਿਲਾਵਾ ਉਸ ਦੀ ਪਹਿਲਾਂ ਤੋਂ ਇਕ ਤਿੰਨ ਸਾਲ ਦੀ ਬੇਟੀ ਵੀ ਹੈ, ਜਿਸ ਦਾ ਨਾਂ ‘ਮੇਹਰ’ ਹੈ। ਉਂਜ ਤਾਂ ਨੇਹਾ ਆਪਣੇ ਬੱਚਿਆਂ ਨੂੰ ਲਾਈਮਲਾਈਟ ਤੋਂ ਦੂਰ ਹੀ ਰੱਖਦੀ ਹੈ। ਇੱਥੋਂ ਤਕ ਕਿ ਨੇਹਾ ਨੇ ਅਜੇ ਤਕ ਆਪਣੇ ਬੇਟੇ ਦਾ ਚਿਹਰਾ ਤਕ ਵੀ ਰਿਵੀਲ ਨਹੀਂ ਕੀਤਾ, ਪਰ ਨੇਹਾ ਨੇ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਆਖਰ 3 ਮਹੀਨਿਆਂ ਬਾਅਦ ਆਪਣੇ ਬੇਟੇ ਦਾ ਨਾਂ ਦੱਸ ਹੀ ਦਿੱਤਾ ਹੈ।

ਨੇਹਾ ਧੂਪੀਆ ਨੇ ਪੋਸਟ ’ਚ ਲਿਖਿਆ, ‘ਸਾਡਾ ਬੇਟਾ ਗੁਰੀਕ ਸਿੰਘ ਧੂਪੀਆ ਬੇਦੀ।’ ਪੋਸਟ ’ਚ ਨੇਹਾ ਨੇ ਇਕ ਪਿਕਚਰ ਵੀ ਸ਼ੇਅਰ ਕੀਤੀ ਹੈ, ਜਿਸ ’ਚ ਨੇਹਾ, ਉਸ ਦੇ ਪਤੀ ਅੰਗਦ ਬੇਦੀ, ਉਸ ਦੀ ਬੇਟੀ ਮੇਹਰ ਅਤੇ ਬੇਟਾ ਗੁਰੀਕ ਸਵਿਮਿੰਗ ਪੂਲ ’ਚ ਕੁਆਲਟੀ ਟਾਈਮ ਸਪੈਂਡ ਕਰਦੇ ਦਿਖਾਈ ਦੇ ਰਹੇ ਹਨ। 

Leave a Reply

Your email address will not be published.