ਤਾਲਿਬਾਨ ਅੱਗੇ ਝੁਕਿਆ ਅਮਰੀਕਾ

ਨਵੀਂ ਦਿੱਲੀ :- ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੀਆਂ ਸਾਰੀਆਂ ਸੁਰੱਖਿਆ ਅਤੇ ਜਾਂਚ ਏਜੰਸੀਆਂ ਇਸ ਸਮੇਂ ਇੱਕ ਖਬਰ ਤੋਂ ਪਰੇਸ਼ਾਨ ਹਨ। ਹਾਲ ਹੀ ‘ਚ ਦੁਨੀਆ ਦਾ ਸਭ ਤੋਂ ਵੱਡਾ ਡਰੱਗ ਮਾਫੀਆ ਅਮਰੀਕਾ ਦੀ ਜੇਲ ‘ਚੋਂ ਰਿਹਾਅ ਹੋਇਆ ਹੈ। ਇਸ ਡਰੱਗ ਮਾਫੀਆ ਨੂੰ ਤਾਲਿਬਾਨ ਦਾ ਸਭ ਤੋਂ ਖਤਰਨਾਕ ਅਤੇ ਪੂਰੀ ਦੁਨੀਆ ਦਾ ਸਭ ਤੋਂ ਅਮੀਰ ਡਰੱਗ ਮਾਫੀਆ ਕਿਹਾ ਜਾਂਦਾ ਹੈ। ਜਿਸ ਨੂੰ ਅਫਗਾਨਿਸਤਾਨ ਇੱਕ ਸੌਦੇ ਤਹਿਤ ਅਮਰੀਕੀ ਜੇਲ੍ਹ ਤੋਂ ਰਿਹਾਅ ਕਰਵਾਉਣ ਵਿੱਚ ਕਾਮਯਾਬ ਹੋਇਆ ਹੈ। ਉਸ ਦੀ ਰਿਹਾਈ ਨਾ ਸਿਰਫ਼ ਭਾਰਤ ਲਈ ਸਗੋਂ ਸਾਰੇ ਮੁਲਕਾਂ ਲਈ ਖ਼ਤਰੇ ਦੀ ਘੰਟੀ ਹੈ। ਡਰੱਗ ਮਾਫੀਆ ਦਾ ਨਾਂ ਬਸ਼ੀਰ ਨੂਰਜ਼ਈ ਹੈ। ਤਾਲਿਬਾਨ ਦੇ ਨੂਰਜ਼ਈ ਨੂੰ ਸਾਲ 2020 ਵਿੱਚ ਬੰਧਕ ਬਣਾਏ ਗਏ ਇੱਕ ਅਮਰੀਕੀ ਇੰਜੀਨੀਅਰ ਮਾਰਕ ਫਰੈਰਿਚ ਦੀ ਰਿਹਾਈ ਦੇ ਬਦਲੇ ਰਿਹਾਅ ਕੀਤਾ ਗਿਆ ਹੈ। ਨੂਰਜ਼ਈ 2005 ਤੋਂ ਅਮਰੀਕਾ ਵਿੱਚ ਕੈਦ ਸੀ। ਅਮਰੀਕਾ ਨੇ ਅਫੀਮ ਅਤੇ ਹੈਰੋਇਨ ਦੀ ਤਸਕਰੀ ਲਈ 2009 ਵਿੱਚ ਬਸ਼ੀਰ ਨੂਰਜ਼ਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਜੀ ਬਸ਼ੀਰ ਅਫਗਾਨਿਸਤਾਨ ਦੇ ਕੰਧਾਰ ਸੂਬੇ ਦੇ ਨੂਰਜ਼ਈ ਭਾਈਚਾਰੇ ਨਾਲ ਸਬੰਧਤ ਹਨ। ਗ੍ਰਿਫਤਾਰੀ ਤੋਂ ਪਹਿਲਾਂ ਬਸ਼ੀਰ ਨੂਰਜ਼ਈ ਨੂੰ ਏਸ਼ੀਆ ਦੇ ਪਾਬਲੋ ਐਸਕੋਬਾਰ ਵਜੋਂ ਵੀ ਜਾਣਿਆ ਜਾਂਦਾ ਸੀ। ਦੱਸ ਦੇਈਏ ਕਿ ਬਸ਼ੀਰ ਨੂੰ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ 80 ਦੇ ਦਹਾਕੇ ਵਿੱਚ ਅਫਗਾਨਿਸਤਾਨ ਵਿੱਚ ਸੋਵੀਅਤ ਫੌਜਾਂ ਵਿਰੁੱਧ ਵੀ ਲੜ ਚੁੱਕਾ ਹੈ। ਬਸ਼ੀਰ ਦੀ ਰਿਹਾਈ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਦੁਨੀਆ ਭਰ ਵਿੱਚ ਨਸ਼ਿਆਂ ਦੇ ਕਾਰੋਬਾਰ ਲਈ ਬਦਨਾਮ ਤਾਲਿਬਾਨ ਨੂੰ ਬਸ਼ੀਰ ਦੀ ਰਿਹਾਈ ਨਾਲ ਹੋਰ ਬਲ ਮਿਲੇਗਾ। ਤਾਲਿਬਾਨ ਅੰਤਰਰਾਸ਼ਟਰੀ ਪੱਧਰ ‘ਤੇ ਨਸ਼ਿਆਂ ਦੇ ਕਾਰੋਬਾਰ ‘ਚ ਹੋਰ ਤੇਜ਼ੀ ਨਾਲ ਪੂਰੀ ਦੁਨੀਆ ‘ਚ ਪੈਰ ਪਸਾਰੇਗਾ।

Leave a Reply

Your email address will not be published.