ਬਰੈਂਪਟਨ / ਤਰਕਸ਼ੀਲ ਸੋਸਾਇਟੀ ਕਨੇਡਾ ਦੀ ਓਨਟਾਰੀਓ ਇਕਾਈ ਦੇ ਬੀਤੇ ਐਤਵਾਰ ਹੋਏ ਜਨਰਲ ਇਜਲਾਸ ਵਿਚ ਨਵੀਂ ਕਾਰਜਕਰਨੀ ਦੀ ਚੋਣ ਕਰਨ ਉਪਰੰਤ ਸਰਭਸੰਮਤੀ ਨਾਲ ਨਵੇਂ ਆਹੁਦੇਦਾਰ ਚੁਣੇ ਗਏ।
ਇਸ ਵਿਚ ਬਲਰਾਜ ਸ਼ੌਕਰ ਪ੍ਰਧਾਨ, ਜਸਵੀਰ ਚਾਹਲ ਮੀਤ ਪ੍ਰਧਾਨ, ਅਮਨਦੀਪ ਮੰਡੇਰ ਸਕੱਤਰ, ਨਛੱਤਰ ਬਦੇਸ਼ਾ ਸਹਾਇਕ ਸਕੱਤਰ ਅਤੇ ਪਰਮਜੀਤ ਸੰਧੂ ਖਜ਼ਾਨਚੀ ਚੁਣੇ ਗਏ। ਕਨੇਡਾ ਪੱਧਰ ਤੇ ਗਠਿਤ ਹੋਈ ਸੋਸਾਇਟੀ ਵਿਚ, ਇਕਾਈ ਵਲੋਂ, ਬਲਦੇਵ ਰਹਿਪਾ ਅਤੇ ਬਲਵਿੰਦਰ ਬਰਨਾਲਾ ਪਹਿਲਾਂ ਹੀ ਡੈਲੀਗੇਟ ਦੇ ਤੌਰ ਤੇ ਨਾਮਜ਼ਦ ਹੋ ਚੁੱਕੇ ਹਨ। ਇਜਲਾਸ ਦੀ ਸਮੁੱਚੀ ਕਾਰਵਾਈ ਡਾ ਬਲਜਿੰਦਰ ਸੇਖੋਂ, ਅਮ੍ਰਿਤ ਢਿਲੋਂ ਅਤੇ ਬਲਵਿੰਦਰ ਬਰਨਾਲਾ ਦੀ ਪ੍ਰਧਾਨਗੀ ਤਹਿਤ ਬਹੁਤ ਸੁਹਾਵਣੇ ਮਾਹੌਲ ਵਿਚ ਹੋਈ। ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਅਤੇ ਕਨੇਡਾ ਦੇ ਰਹਾਇਸ਼ੀ ਸਕੂਲਾਂ ਵਿਚ ਮਾੜੇ ਵਿਵਹਾਰ ਕਾਰਨ ਮਾਰੇ ਗਏ ਮੂਲ ਨਿਵਾਸੀ ਬੱਚਿਆਂ ਨੂੰ ਸ਼ਰਧਾਂਜਲੇ ਭੇਂਟ ਕੀਤੀ ਗਈ। ਸਰਗਰਮੀਆਂ ਦੀ ਰਿਪੋਰਟ ਕੋਆਰਡੀਨੇਟਰ ਬਲਦੇਵ ਰਹਿਪਾ ਵਲੋ, ਆਮਦਨ ਖਰਚ ਦੀ ਵਿੱਤ ਕੋਆਰਡੀਨੇਟਰ ਨਛੱਤਰ ਬਦੇਸ਼ਾ ਵਲੋਂ, ਅਤੇ ਕਿਤਾਬਾਂ ਸਬੰਧੀ ਰਿਪੋਰਟ ਇਨਚਾਰਜ ਅਮਨਦੀਪ ਮੰਡੇਰ ਵਲੋਂ ਪੇਸ਼ ਕੀਤੀ ਗਈ। ਸਾਰੀਆਂ ਰਿਪੋਰਟਾਂ ਸਰਭਸੰਮਤੀ ਨਾਲ ਪ੍ਰਵਾਨ ਕਰ ਲਈਆਂ ਗਈਆਂ। ਕਰੋਨਾ ਕਾਰਨ ਪਿਛਲੇ ਸਾਲ ਹੋਣ ਵਾਲੀ ਚੋਣ ਨਹੀਂ ਹੋ ਸਕੀ ਸੀ ਅਤੇ ਨਾ ਹੀ ਇਨ੍ਹਾਂ ਦੋ ਸਾਲਾਂ ਵਿਚ ਕੋਈ ਵੱਡੇ ਜਨਤੱਕ ਪ੍ਰੋਗਰਮ ਕੀਤੇ ਜਾ ਸਕੇ।
ਪਰ ਆਹੁਦੇਦਾਰਾਂ ਦੀ ਟੀਮ ਵਲੋਂ 2018 ਵਿਚ ਕੀਤੇ ਕਈ ਜਨਤਕ ਪ੍ਰੋਗਰਾਮਾ ਦੀ ਸਰਾਹਣਾ ਕੀਤੀ ਗਈ। ਕਰੋਨਾ ਕਾਲ ਦੌਰਾਨ, ਕਿਸਾਨੀ ਸੰਘਰਸ਼ ਦੇ ਸਮਰਥਣ ਵਿਚ ਕੀਤੇ ਜੂਮ ਅਤੇ ਬਾਅਦ ਵਿਚ ਜਨਤਕ ਪ੍ਰੋਗਰਾਮ ਵੀ ਸਰਾਹੇ ਗਏ। ਸੁਸਾਇਟੀ ਵਲੋਂ ਕੌਮੀ ਪੱਧਰ ਤੇ ਤਾਲਮੇਲ ਕਰਕੇ ਤਰਕਸ਼ੀਲ ਸੁਸਾਇਟੀ ਕਨੇਡਾ ਦੇ ਗੱਠਨ ਕਰਨ ਨੂੰ ਇੱਕ ਇਤਿਹਾਸਕ ਕਾਰਜ ਦੱਸਿਆ ਗਿਆ ਅਤੇ ਇਸ ਕੋਸਿ਼ਸ਼ ਨੂੰ ਅੱਗੇ ਤੋਰਦੇ ਹੋਏ ਇੱਕ ਅੰਤਰਰਾਸ਼ਟਰੀ ਸੰਸਥਾ ਬਣਾਉਣ ਵੱਲ ਯਤਨ ਕਰਨ ਦਾ ਵੀ ਫੈਸਲਾ ਕੀਤਾ ਗਿਆ। ਫੈਸਲਾ ਕੀਤਾ ਗਿਆ ਕਿ ਜਿਥੇ ਵਹਿਮਾਂ ਭਰਮਾਂ ਦੇ ਕੂੜ ਪ੍ਰਚਾਰ ਨੂੰ ਰੋਕਣ ਲਈ ਸੋਸ਼ਲ ਮੀਡੀਆ ਕਾਰਗਰ ਢੰਗ ਨਾਲ ਵਰਤਣਾ ਚਾਹੀਦਾ ਹੈ, ਇਸ ਦੇ ਨਾਲ ਹੀ ਨੌਜਵਾਨਾ, ਵਿਦਆਰਥੀਆਂ ਅਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਵੀ ਹੋਰ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਅਗਲੇ ਸਾਲ ਕੀਤੇ ਜਾਣ ਵਾਲੇ ਪ੍ਰਗਰਮਾ ਵਿਚ ਮੁੱਖ ਤੌਰ ਤੇ ਅਪਰੈਲ ਮਹੀਂਨੇ ਦੇ ਦੂਜੇ ਹਫਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਨਾਟਕ ਮੇਲਾ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ। ਇਜਲਾਸ ਦੀ ਸਮੁੱਚੀ ਕਾਰਵਾਈ ਧੰਨਵਾਦ ਮਤੇ ਨਾਲ ਸਮਾਪਤ ਹੋਈ। ਸੁਸਾਇਟੀ ਬਾਰੇ ਹੋਰ ਜਾਣਕਾਰੀ ਲਈ, ਬਲਰਾਜ ਸ਼ੌਕਰ (647 679 4398) ਜਾਂ ਅਮਨਦੀਪ ਮੰਡੇਰ (647 782 8334) ਨਾਲ ਸੰਪਰਕ ਕੀਤਾ ਜਾ ਸਕਦਾ ਹੈ।