ਐਡਮਿੰਟਨ : ਬੀਤੇ ਦਿਨ ਕੈਨੇਡੀਅਨ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਖੇ 40 ਤੋਂ ਵੱਧ ਐੱਫ-150 ਟਰੱਕ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਸ ਨੇ ਓਂਟਾਰੀਓ ਨਾਲ ਸਬੰਧਤ 3 ਸ਼ਕੀ ਚੋਰ ਗ੍ਰਿਫ਼ਤਾਰ ਕੀਤੇ ਹਨ।
ਗ੍ਰਿਫ਼ਤਾਰ ਅਤੇ ਚਾਰਜ ਹੋਣ ਵਾਲਿਆਂ ਵਿਚ ਹਰਸ਼ਦੀਪ ਬਿੰਨਰ (23), ਰਿਯਾਸਦ ਸਿੰਘ (22) ਅਤੇ ਮਾਈਕਲ ਪੋਹੋਲਡ (34) ਦਾ ਨਾਅ ਸ਼ਾਮਲ ਹੈ। ਦੱਸਣਯੋਗ ਹੈ ਕਿ ਫੋਰਡ ਦੇ ਐਫ-150 ਦੀ ਕਾਫੀ ਜ਼ਿਆਦਾ ਮੰਗ ਹੋਣ ਕਾਰਨ ਚੋਰਾਂ ਵੱਲੋਂ ਇਸ ਟਰੱਕ ਦੀ ਕਾਫੀ ਚੋਰੀ ਕੀਤੀ ਜਾਂਦੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਗੱਡੀਆ ਦੀ ਚੋਰੀ ਨੂੰ ਇਸ ਸਮੇਂ ਕੈਨੇਡਾ ਚ ਬਹੁਤ ਵੱਡੀ ਸਮੱਸਿਆ ਵਜੋਂ ਵੇਖਿਆ ਜਾ ਰਿਹਾ ਹੈ।