ਟਰੂਡੋ ਦਾ ਵੱਡਾ ਬਿਆਨ, ਪਤਨੀਆਂ ਵੱਲੋਂ ਠੱਗੀ ਮਾਰਨ ਦੇ ਮਾਮਲੇ ‘ਚ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ

Home » Blog » ਟਰੂਡੋ ਦਾ ਵੱਡਾ ਬਿਆਨ, ਪਤਨੀਆਂ ਵੱਲੋਂ ਠੱਗੀ ਮਾਰਨ ਦੇ ਮਾਮਲੇ ‘ਚ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ
ਟਰੂਡੋ ਦਾ ਵੱਡਾ ਬਿਆਨ, ਪਤਨੀਆਂ ਵੱਲੋਂ ਠੱਗੀ ਮਾਰਨ ਦੇ ਮਾਮਲੇ ‘ਚ ਸਰਕਾਰ ਨਹੀਂ ਬਦਲੇਗੀ ਇਮੀਗ੍ਰੇਸ਼ਨ ਨਿਯਮ

ਇੰਟਰਨੈਸ਼ਨਲ ਡੈਸਕ / ਸਹੁਰਾ ਪਰਿਵਾਰ ਦੇ ਖਰਚੇ ‘ਤੇ ਕੈਨੈਡਾ ਪਹੁੰਚਣ ਵਾਲੀਆਂ ਪਤਨੀਆਂ ਵੱਲੋਂ ਕੀਤੀ ਜਾ ਰਹੀ ਠੱਗੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਸ ਸਬੰਧੀ ਇਕ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਪੱਸ਼ਟ ਜਵਾਬ ਦਿੱਤਾ ਹੈ। ਟਰੂਡੋ ਮੁਤਾਬਕ ਠੱਗੀ ਦੇ ਅਜਿਹੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ਵਿਚ ਤਬਦੀਲੀ ਨਹੀਂ ਕਰੇਗੀ। ਪ੍ਰੈੱਸ ਵਾਰਤਾ ਵਿਚ ਲਵਪ੍ਰੀਤ ਖੁਦਕੁਸ਼ੀ ਮਾਮਲੇ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਟਰੂਡੋ ਨੇ ਇਹ ਜਾਣਕਾਰੀ ਦਿੱਤੀ। ਕੈਨੇਡੀਅਨ ਪੀ.ਐੱਮ. ਟਰੂਡੋ ਦਾ ਇਹ ਬਿਆਨ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਵੱਡੀ ਰਾਹਤ ਲਿਆਇਆ ਹੈ। ਕਿਉਂਕਿ ਕੈਨੈਡਾ ਵਿਚ ਬੈਠੀਆਂ ਪਤਨੀਆਂ ਵੱਲੋਂ ਆਪਣੇ ਪਤੀ ਨਾਲ ਕੀਤੀ ਜਾ ਰਹੀ ਠੱਗੀ ਦੇ ਮਾਮਲੇ ਅਚਾਨਕ ਵਧਣ ਕਾਰਨ ਇਹ ਚਰਚਾ ਛਿੜ ਗਈ ਸੀ ਕਿ ਹੁਣ ਕੈਨੇਡਾ ਸਰਕਾਰ ਨਿਯਮਾਂ ਵਿਚ ਸਖ਼ਤ ਤਬਦੀਲੀ ਕਰ ਦੇਵੇਗੀ, ਜਿਸ ਨਾਲ ਕੈਨੇਡਾ ਜਾਣਾ ਇੰਨਾ ਆਸਾਨ ਨਹੀਂ ਰਹੇਗਾ। ਗੌਰਤਲਬ ਹੈ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੋਠੇ ਗੋਵਿੰਦਪੁਰਾ ਦੇ ਹਰਪ੍ਰੀਤ ਦੇ ਪਰਿਵਾਰ ਨੇ ਉਸ ਦੀ ਮੌਤ ਲਈ ਕੈਨੇਡਾ ਵਿਚ ਪੜ੍ਹਾਈ ਦੇ ਆਧਾਰ ‘ਤੇ ਗਈ ਹਰਪ੍ਰੀਤ ਦੀ ਪਤਨੀ ਬੇਅੰਤ ਕੌਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰ ਪਰਸਨ ਮਨੀਸ਼ਾ ਗੁਲਾਟੀ ਜਦੋਂ ਉਹਨਾਂ ਦੇ ਪਰਿਵਾਰ ਨਾਲ ਮਿਲਣ ਆਈ ਤਾਂ ਕਰੀਬ 42 ਮੁੰਡੇ ਅਤੇ ਉਹਨਾਂ ਦੇ ਪਰਿਵਾਰ ਵਾਲੇ ਮਨੀਸ਼ਾ ਗੁਲਾਟੀ ਨੂੰ ਮਿਲਣ ਲਈ ਪਹੁੰਚੇ ਜੋ ਕੈਨੇਡਾ ਵਿਚ ਰਹਿ ਰਹੀਆਂ ਪਤਨੀਆਂ ਦੇ ਸਤਾਏ ਹੋਏ ਸਨ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਤੋਂ ਜਦੋਂ ਪੁੱਛਿਆ ਗਿਆ ਕਿ ਐੱਨ.ਆਰ.ਆਈ. ਧੋਖਾਧੜੀ ਵਿਆਹਾਂ ਦੇ ਕੇਸ ਲਗਾਤਾਰ ਵੱਧ ਰਹੇ ਹਨ ਤਾਂ ਕੀ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਦੇ ਨਿਯਮਾਂ ਵਿਚ ਸਖ਼ਤੀ ਕਰੇਗੀ। ਇਸ ਸਵਾਲ ਦੇ ਜਵਾਬ ਵਿਚ ਟਰੂਡੋ ਨੇ ਸਪੱਸ਼ਟ ਕੀਤਾ ਕਿ ਕੈਨੇਡਾ ਪਹਿਲਾਂ ਵਾਂਗ ਹੀ ਸਾਰਿਆਂ ਲਈ ਖੁੱਲ੍ਹਾ ਰਹੇਗਾ। ਅਸੀਂ ਨਿਯਮਾਂ ਵਿਚ ਕਾਫੀ ਤਬਦੀਲੀਆਂ ਕੀਤੀਆਂ ਹਨ ਅਤੇ ਅੱਗੇ ਵੀ ਨਿਯਮਾਂ ਨੂੰ ਹੋਰ ਮਜ਼ਬੂਤ ਅਤੇ ਚੰਗੇ ਬਣਾਵਾਂਗੇ। ਜਿਸ ਨਾਲ ਕੈਨੇਡਾ ਵਿਚ ਆਪਣਾ ਭਵਿੱਖ ਦੇਖ ਰਹੇ ਲੋਕ ਇੱਥੇ ਆ ਕੇ ਰਹਿ ਸਕਣ। ਉਹਨਾਂ ਨੇ ਕਿਹਾ ਕਿ ਨਿਯਮਾਂ ਮੁਤਾਬਕ ਕੈਨੇਡਾ ਆਉਣ ਦੇ ਨਿਯਮ ਦੇਖਣ ਲਈ ਲੋਕ ਕੈਨੇਡਾ ਦੀ ਸਰਕਾਰੀ ਵੈਬਸਾਈਟ ਨੂੰ ਦੇਖਣ, ਜਿਸ ਨਾਲ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ।

Leave a Reply

Your email address will not be published.