ਜਜ਼ਬੇ ਨੂੰ ਸਲਾਮ ! ਪਾਕਿਸਤਾਨ ‘ਚ ਪਹਿਲੀ ਹਿੰਦੂ ਮਹਿਲਾ ਡੀਐਸਪੀ

ਜਜ਼ਬੇ ਨੂੰ ਸਲਾਮ ! ਪਾਕਿਸਤਾਨ ‘ਚ ਪਹਿਲੀ ਹਿੰਦੂ ਮਹਿਲਾ ਡੀਐਸਪੀ

ਪਾਕਿਸਤਾਨ ‘ਚ ਮਨੀਸ਼ਾ ਰੋਪੇਟਾ ਨੂੰ ਪਹਿਲੀ ਹਿੰਦੂ ਮਹਿਲਾ  ਡੀਐਸਪੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ।

ਸਿੰਧ ਲੋਕ ਸੇਵਾ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਉਪਲਬਧੀ ਹਾਸਿਲ ਕੀਤੀ ਹੈ। ਪਾਕਿਸਤਾਨ ਵਿੱਚ ਆਮ ਤੌਰ ‘ਤੇ ਮਹਿਲਾਵਾਂ ਪੁਲਿਸ ਸਟੇਸ਼ਨ ਤੇ ਅਦਾਲਤਾਂ ਦੇ ਅੰਦਰ ਨਹੀਂ ਜਾਂਦੀਆਂ। ਇਨ੍ਹਾਂ ਥਾਵਾਂ ਨੂੰ ਮਹਿਲਾਵਾਂ ਲਈ ਸਹੀ ਨਹੀਂ ਮੰਨਿਆ ਜਾਂਦਾ, ਇਸ ਲਈ ਲੋੜ ਪੈਣ ‘ਤੇ ਇੱਥੇ ਆਉਣ ਵਾਲੀਆਂ ਮਹਿਲਾਵਾਂ ਪੁਰਸ਼ਾਂ ਦੇ ਨਾਲ ਆਉਂਦੀਆਂ ਹਨ। ਅਜਿਹੇ ਮਾਹੌਲ ਵਿੱਚ ਮਨੀਸ਼ਾ ਨੇ ਪੁਲਿਸ ਫੋਰਸ ਜੁਆਇਨ ਕਰਨ ਦਾ ਫੈਂਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਧਾਰਨਾ ਨੂੰ ਬਦਲਣਾ ਚਾਹੁੰਦੀ ਸੀ ਕਿ ਚੰਗੇ ਪਰਿਵਾਰ ਦੀਆਂ ਕੁੜੀਆਂ ਪੁਲਿਸ ਵਿੱਚ ਨਹੀਂ ਜਾਂਦੀਆਂ ਹਨ। ਸਿੰਧ ਜ਼ਿਲ੍ਹੇ ਦੇ ਪਿਛੜੇ ਤੇ ਛੋਟੇ ਜਿਹੇ ਜ਼ਿਲ੍ਹੇ ਜਾਕੂਬਾਬਾਦ ਦੀ ਮਨੀਸ਼ਾ ਨੇ ਇੱਥੋਂ ਹੀ ਆਪਣੀ ਮੁੱਢਲੀ ਤੇ ਦਰਮਿਆਨੀ ਸਿੱਖਿਆ ਹਾਸਿਲ ਕੀਤੀ। ਮਨੀਸ਼ਾ ਨੇ ਡਾਕਟਰ ਬਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਮਹਿਜ਼ ਇੱਕ ਨੰਬਰ ਘੱਟ ਹੋਣ ਕਾਰਨ ਉਨ੍ਹਾਂ ਨੂੰ ਐਮਬੀਬੀਐਸ ਵਿੱਚ ਦਾਖਲਾ ਨਹੀਂ ਮਿਲਿਆ ਸੀ। ਇਸਦੇ ਬਾਅਦ ਉਨ੍ਹਾਂ ਨੇ ਡਾਕਟਰ ਆਫ਼ ਫਿਜ਼ੀਕਲ ਥੈਰੇਪੀ ਦੀ ਡਿਗਰੀ ਲਈ। ਇਸ ਦੌਰਾਨ ਬਿਨ੍ਹਾਂ ਕਿਸੇ ਨੂੰ ਦੱਸੇ ਉਹ ਸਿੰਧ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦੀ ਤਿਆਰੀ ਕਰਦੀ ਰਹੀ। ਉਨ੍ਹਾਂ ਨੇ ਨਾ ਸਿਰਫ਼ ਇਸ ਪ੍ਰੀਖਿਆ ਵਿੱਚ ਕਾਮਯਾਬੀ ਹਾਸਿਲ ਕੀਤੀ ਬਲਕਿ 438 ਸਫਲ ਉਮੀਦਵਾਰਾਂ ਵਿੱਚ 16ਵੇਂ ਸਥਾਨ ‘ਤੇ ਰਹੀ। ਉਨ੍ਹਾਂ ਦੱਸਿਆ ਕਿ ਸਾਨੂੰ ਇਹ ਸਪੱਸ਼ਟ ਤੌਰ ‘ਤੇ ਪਤਾ ਹੈ ਕਿ ਕਿਹੜਾ ਪੇਸ਼ਾ ਮਹਿਲਾਵਾਂ ਦੇ ਲਈ ਹੈ ਤੇ ਕਿਹੜਾ ਸੀ। ਪਰ ਮੈਨੂੰ ਹਮੇਸ਼ਾਂ ਪੁਲਿਸ ਦਾ ਪੇਸ਼ਾ ਆਕਰਸ਼ਿਤ ਕਰਦਾ ਰਿਹਾ ਅਤੇ ਪ੍ਰੇਰਿਤ ਵੀ ਕਰਦਾ ਰਿਹਾ। ਮੈਨੂੰ ਲੱਗਦਾ ਇਹ ਪੇਸ਼ਾ ਮਹਿਲਾਵਾਂ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੁੱਖ ਟੀਚਾ ਪੁਲਿਸ ਦੇ ਪੇਸ਼ੇ ਨੂੰ ਮਹਿਲਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਸੀ। ਇਸ ਤੋਂ ਅੱਗੇ ਮਨੀਸ਼ਾ ਨੇ ਕਿਹਾ ਕਿ ਪੀੜਤਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਹਨ, ਅਜਿਹੇ ਵਿੱਚ ਉਨ੍ਹਾਂ ਦੀ ਸੁਰੱਖਿਆ ਕਰਨ ਵਾਲੀਆਂ ਵੀ ਮਹਿਲਾਵਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਇਸੇ ਪ੍ਰੇਰਨਾ ਨਾਲ ਹਮੇਸ਼ਾਂ ਪੁਲਿਸ ਬਲ ਦਾ ਹਿੱਸਾ ਬਣਨਾ ਚਾਹੁੰਦੀ ਸੀ। DSP ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਮਨੀਸ਼ਾ ਨੇ ਕਰਾਚੀ ਦੇ ਸਭ ਤੋਂ ਮੁਸ਼ਕਿਲ ਇਲਾਕੇ ਤਯਾਰੀ ਵਿੱਚ ਟ੍ਰੇਨਿੰਗ ਲਈ ਹੈ। ਦੱਸ ਦੇਈਏ ਕਿ ਇਸ ਇਲਾਕੇ ਵਿੱਚ ਪੁਲਿਸ ਵਿਭਾਗ ਵਿੱਚ ਅਫ਼ਸਰ ਬਣਨ ਵਾਲੀ ਮਨੀਸ਼ਾ ਪਹਿਲੀ ਮਹਿਲਾ ਹੈ। ਮਨੀਸ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਦਾ ਮੰਨਣਾ ਹੈ ਕਿ ਉਹ ਲੰਬੇ ਸਮੇਂ ਤੱਕ ਇਸ ਨੌਕਰੀ ਵਿੱਚ ਨਹੀਂ ਤੀਕ ਸਕੇਗੀ।

Leave a Reply

Your email address will not be published.