ਜਾਸੂਸੀ ਲਈ ਆਪਣੇ ਸੈਟੇਲਾਈਟ ਦੀ ਵਰਤੋਂਂ ਕਰਨ ਦੀ ਵੱਡੀ ਯੋਜਨਾ ਬਣਾ ਰਿਹਾ ਚੀਨ!

ਕੀ ਚੀਨ ਹੁਣ ਦੁਨੀਆ ’ਚ ਆਪਣੀ ਤਾਕਤ ਵਧਾਉਣ ਲਈ ਜਾਸੂਸੀ ਦਾ ਸਹਾਰਾ ਲੈ ਰਿਹਾ ਹੈ?

ਕੀ ਚੀਨ ਕੋਲ ਜਾਸੂਸੀ ਲਈ ਆਪਣੇ ਸੈਟੇਲਾਈਟ ਦੀ ਵਰਤੋਂਂ ਕਰਨ ਦੀ ਵੱਡੀ ਯੋਜਨਾ ਹੈ? ਇਹ ਸਵਾਲ ਮੀਡੀਆ ਰਿਪੋਰਟ ਤੋਂਂ ਬਾਅਦ ਉੱਠੇ ਹਨ, ਜਿਸ ’ਚ ਕਿਹਾ ਗਿਆ ਹੈ ਕਿ ਚੀਨ ਨੇ Megaconstellation ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਇਕ-ਦੋ ਜਾਂ 10-12 ਨਹੀਂ, ਪੂਰੇ 13 ਹਜ਼ਾਰ ਉਪਗ੍ਰਹਿ ਪੁਲਾੜ ’ਚ ਛੱਡੇ ਜਾਣਗੇ। ਚੀਨ ਸਰਕਾਰ ਨੇ ਇਸ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਹੈ। ਕੰਪਨੀ ਕਹਿ ਰਹੀ ਹੈ ਕਿ ਇਹ ਪੁਲਾੜ ਯਾਨ 5ਜੀ ਸੇਵਾਵਾਂ ਲਈ ਜਾਰੀ ਕੀਤੇ ਜਾਣਗੇ ਪਰ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ ਇਸ ਨੂੰ ਜਾਸੂਸੀ ਦਾ ਹਥਿਆਰ ਦੱਸ ਰਹੇ ਹਨ। ਇਕ ਰਿਪੋਰਟ ਮੁਤਾਬਕ, ਚੀਨ ਦੇ ਸਟੇਟ ਐਡਮਿਨਿਸਟ੍ਰੇਸ਼ਨ ਆਫ ਸਾਇੰਸ, ਟੈਕਨਾਲੋਜੀ ਐਂਡ ਇੰਡਸਟਰੀ ਫਾਰ ਨੈਸ਼ਨਲ ਡਿਫੈਂਸ (SASTIND) ਨੇ ਛੋਟੇ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾਈ ਹੈ।

ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਸੈਟੇਲਾਈਟਾਂ ਦੀ ਮਦਦ ਨਾਲ ਚੀਨ ਧਰਤੀ ਦੇ ਜ਼ਿਆਦਾਤਰ ਹਿੱਸੇ ’ਤੇ ਨਜ਼ਰ ਰੱਖ ਸਕੇਗਾ। ਹਾਲਾਂਕਿ ਚੀਨ ਸਰਕਾਰ ਇਸ ਦੇ ਪਿੱਛੇ ਇੰਟਰਨੈੱਟ ਸੁਵਿਧਾਵਾਂ ਨੂੰ ਮਜ਼ਬੂਤ ​​ਕਰਨਾ ਦੱਸ ਰਹੀ ਹੈ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਇਹ ਕਿਸ ਨੈੱਟਵਰਕ ਦੀ ਕਵਰ ਕਰੇਗਾ ਤੇ ਇਹ ਕਿਵੇਂਂਕੰਮ ਕਰੇਗਾ, ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਹਾਲਾਂਕਿ, ਇਸਦਾ ਸ਼ੁਰੂਆਤੀ ਉਦੇਸ਼ ਪੇਂਡੂ ਖੇਤਰਾਂ ’ਚ 57 ਨੈੱਟਵਰਕ ਸੇਵਾਵਾਂ ਨੂੰ ਮਜ਼ਬੂਤ ​​ਕਰਨਾ ਹੈ।

ਕੀ ਹੈ ਚੀਨ ਦੀ ‘Megaconstellation’ ਯੋਜਨਾ

ਚੀਨ ਦੀ ਯੋਜਨਾ ਮੁਤਾਬਕ 12992 ਉਪਗ੍ਰਹਿ ਸਪੇਸਐਕਸ-ਸਟਾਰਲਿੰਕ ਕੰਪਨੀ ਦੇ ਸੈਟੇਲਾਈਟਾਂ ਵਾਂਗ ਲੋਅ-ਅਰਥ ਆਰਬਿਟ ’ਚ ਚੱਕਰ ਲਗਾਉਣਗੇ। ਇਸ ਨੂੰ ‘’Megaconstellation’’ ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਦੀ ਰੇਂਜ ਧਰਤੀ ਦੀ ਸਤ੍ਹਾ ਤੋਂ 498.89 ਕਿਮੀ. ਤੋਂਂ 1144.24 ਕਿਮੀ. ਦੇ ਵਿਚਕਾਰ ਹੋਵੇਗੀ। ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਚੋਂਗਕਿੰਗ ’ਚ ਵਿਕਾਸ ਕਾਰਜ ਸ਼ੁਰੂ ਕਰਨ ਲਈ ਕੁਝ ਫਰਮਾਂ ਨੂੰ ਠੇਕੇ ਦਿੱਤੇ ਗਏ ਹਨ। ਇੱਕ ‘ਮੈਗਾਕਾਂਸਟਲੇਸ਼ਨ’ ਹਜ਼ਾਰਾਂ ਸੈਟੇਲਾਈਟਾਂ ਦਾ ਇੱਕ ਨੈਟਵਰਕ ਹੈ ਜੋ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਲਈ ਧਰਤੀ ਦੀ ਲੰਬਾਈ ਤੇ ਚੌੜਾਈ ਨੂੰ ਕਵਰ ਕਰਦਾ ਹੈ।

Leave a Reply

Your email address will not be published. Required fields are marked *