ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ

Home » Blog » ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ
ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ

ਜਲੰਧਰ— ਜਲੰਧਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਨੇ ਕੈਨੇਡਾ ’ਚ ਵੱਡੇ ਝੰਡੇ ਗੱਡਦੇ ਹੋਏ ਵੱਡਾ ਮੁਕਾਮ ਹਾਸਲ ਕੀਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਬਿਲਗਾ ਪਿੰਡ ਦੀ ਰਹਿਣ ਵਾਲੀ ਨੀਨਾ ਤਾਂਗੜੀ ਨੇ ਕੈਨੇਡਾ ’ਚ ਸਮਾਲ ਬਿਜ਼ਨੈੱਸ ਅਤੇ ਰੈੱਡ ਟੋਪ ਰਿਡਕਸ਼ਨ ਐਸੋਸੀਏਟ ਦੀ ਮੰਤਰੀ ਬਣਨ ਦਾ ਖ਼ਿਤਾਬ ਹਾਸਲ ਕੀਤਾ ਹੈ। ਦਰਅਸਲ ਨੀਨਾ ਤਾਂਗੜੀ ਨੇ ਕੈਨੇਡਾ ਦੇ ਉਨਟਾਰੀਉ ਸੂਬੇ ਵਿਚ ਮੰਤਰੀ ਬਣ ਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਥੇ ਦੱਸ ਦੇਈਏ ਕਿ ਨੀਨਾ ਮੂਲ ਰੂਪ ਨਾਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ। ਹੁਣ ਉਸ ਦਾ ਪੂਰਾ ਪਰਿਵਾਰ ਕੈਨੇਡਾ ’ਚ ਸੈਟਲ ਹੋ ਚੁੱਕਾ ਹੈ। ਇੰਨਾ ਹੀ ਨਹੀਂ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਕਈ ਸਕਰਾਤਮਕ ਕਦਮ ਚੁੱਕੇ ਜਾ ਚੁੱਕੇ ਹਨ। ਤਾਂਗੜੀ ਪਰਿਵਾਰ ’ਚ ਸਿੱਖਿਆ ਦੇ ਪ੍ਰਚਾਰ ਲਈ ਆਪਣੀ 2 ਏਕੜ ਜ਼ਮੀਨ ਨੂੰ ਦਾਨ ’ਚ ਦਿੱਤਾ ਸੀ ਅਤੇ ਉਸੇ ਸਥਾਨ ’ਤੇ ਡੀ. ਏ. ਵੀ. ਸਕੂਲ ਬਣਵਾਇਆ ਗਿਆ ਸੀ। ਇਲਾਕੇ ਦੀ ਨੂੰਹ ਨੀਨਾ ਤਾਂਗੜੀ ਦੀ ਇਸ ਵੱਡੀ ਉਪਲੱਬਧੀ ਤੋਂ ਬਾਅਦ ਪੂਰੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ। ਭਾਰਤੀ ਮੂਲ ਦੇ 2 ਹੋਰ ਕੈਨੇਡੀਅਨ ਨੇਤਾਵਾਂ ਨੂੰ ਕੈਨੇਡਾ ਦੇ ਉਨਟਾਰੀਉ ਸੂਬੇ ਦੇ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ ਅਤੇ ਇਸ ਦੇ ਨਾਲ ਹੀ ਕਾਰਜਕਾਰੀ ਪਰਿਸ਼ਦ ਵਿਚ ਇਸ ਭਾਈਚਾਰੇ ਦੇ ਮੈਂਬਰਾਂ ਦੀ ਸੰਖਿਆ ਵੱਧ ਕੇ 3 ਹੋ ਗਈ।

ਉਨਟਾਰੀਉ ਦੇ ਪ੍ਰੀਮੀਅਰ ਡੱਗ ਫੋਰਗ ਨੇ ਸ਼ੁੱਕਰਵਾਰ ਨੂੰ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ। ਕੋਵਿਡ-19 ਮਹਾਮਾਰੀ ਦੌਰਾਨ ਕੈਰੇਬੀਆਈ ਦੇਸ਼ ਵਿਚ ਛੁੱਟੀ ਮਨਾਉਣ ਦੀ ਵਜ੍ਹਾ ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਵਿੱਤ ਮੰਤਰੀ ਦੀ ਵਾਪਸੀ ਲੰਬੇ ਸਮੇਂ ਦੇ ਦੇਖ਼ਭਾਲ ਮੰਤਰੀ ਦੇ ਤੌਰ ’ਤੇ ਹੋ ਰਹੀ ਹੈ। ਸੂਬੇ ਵਿਚ ਅਗਲੇ ਸਾਲ ਜੂਨ ਵਿਚ ਚੋਣਾਂ ਹੋਣ ਵਾਲੀਆਂ ਹਨ ਅਤੇ ਉਸ ਤੋਂ ਠੀਕ ਇਕ ਸਾਲ ਪਹਿਲਾਂ ਮੰਤਰੀ ਮੰਡਲ ਵਿਚ ਬਦਲਾਅ ਕੀਤੇ ਗਏ ਹਨ। ਪਿਛਲੇ ਮੰਤਰੀ ਮੰਡਲ ਵਿਚ ਭਾਰਤੀ-ਕੈਨੇਡੀਅਨ ਮੰਤਰੀ ਪ੍ਰਭਮੀਤ ਸਰਕਾਰੀਆ (30) ਸਨ, ਜੋ ਛੋਟੇ ਕਾਰੋਬਾਰ ਅਤੇ ਰੈੱਡ ਟੋਪ ਰਿਡਕਸ਼ਨ ਮਾਮਲਿਆਂ ਦੇ ਸਹਾਇਕ ਮੰਤਰੀ ਸਨ। ਹੁਣ ਉਨ੍ਹਾਂ ਨੂੰ ਖਜ਼ਾਨਾ ਬੋਰਡ ਦੇ ਚੇਅਰਮੈਨ ਵਜੋਂ ਤਰੱਕੀ ਦਿੱਤੀ ਗਈ ਹੈ। EਨਟਾਰੀE ਵਿਚ ਉਹ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਹਨ। ਉਨ੍ਹਾਂ ਦੇ ਇਲਾਵਾ ਪਰਮ ਗਿੱਲ ਅਤੇ ਨੀਨਾ ਟਾਂਗਰੀ ਨੂੰ ਮੰਤਰੀ ਮੰਡਲ ਵਿਚ ਜਗ੍ਹਾ ਮਿਲੀ ਹੈ। ਗਿੱਲ ਨੂੰ ਨਾਗਰਿਕਤਾ ਅਤੇ ਬਹੁਸਭਿਆਚਾਰਕ ਵਿਭਾਗ ਮਿਲਿਆ ਹੈ, ਜਦੋਂਕਿ ਨੀਨਾ ਨੂੰ ਛੋਟੇ ਕਾਰੋਬਾਰ ਅਤੇ ਰੈੱਡ ਟੋਪ ਰਿਡਕਸ਼ਨ ਵਿਭਾਗ ਵਿਚ ਸਹਾਇਕ ਮੰਤਰੀ ਬਣਾਇਆ ਗਿਆ ਹੈ।

Leave a Reply

Your email address will not be published.