ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਘੇਰੇ ‘ਚ ਲਿਆਉਣ ਸਬੰਧੀ ਕੀਤੀ ਜਾਵੇਗਾ ਕਲੱਬ ਵੱਲੋਂ ਜਨ ਅੰਦੋਲਨ—ਕਾਕਾ

Home » Blog » ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਘੇਰੇ ‘ਚ ਲਿਆਉਣ ਸਬੰਧੀ ਕੀਤੀ ਜਾਵੇਗਾ ਕਲੱਬ ਵੱਲੋਂ ਜਨ ਅੰਦੋਲਨ—ਕਾਕਾ
ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਘੇਰੇ ‘ਚ ਲਿਆਉਣ ਸਬੰਧੀ ਕੀਤੀ ਜਾਵੇਗਾ ਕਲੱਬ ਵੱਲੋਂ ਜਨ ਅੰਦੋਲਨ—ਕਾਕਾ

ਚੋਣਾਂ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਦੀਆਂ ਵੋਟਾਂ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ—ਆਪਣੇ ਹੱਕ *ਚ ਭੁਗਤਾਉਣ ਲਈ ਅਤੇ ਆਪਣੀ ਜਿੱਤ ਪ੍ਰਾਪਤ ਕਰਨ ਲਈ ਵੱਖ—ਵੱਖ ਤਰ੍ਹਾਂ ਹੱਥਕੰਡੇ ਵਰਤੇ ਜਾਂਦੇ ਹਨ।

ਇਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਸਿਆਸੀ ਪਾਰਟੀਆਂ ਖਿਲਾਫ ਮੋਰਚਾ ਖੋਲਿ੍ਹਆ ਤੇ ਨਾਅਰੇਬਾਜੀ ਕਰ ਭਾਰੀ ਰੋਸ ਜਤਾਇਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਗਹਿਰੀ ਚਿੰਤਾ ਬਿਆਨ ਕਰਦਿਆਂ ਕਿਹਾ ਕਿ ਚੋਣ ਘੋਸ਼ਣਾ ਪੱਤਰ ਵਿੱਚ ਵਾਅਦਿਆਂ ਦੇ ਪਲੰਦਿਆਂ ਦੀ ਪੰਡ ਬਣਾਕੇ ਇਨ੍ਹਾਂ ਸਿਆਸੀ ਪਾਰਟੀਆਂ ਨੇ ਪੰਜਾਬ ਦੀ ਅੰਦਰੂਨੀ ਆਰਥਿਕਤਾ ਨੂੰ ਕਮਜੋਰ ਕੀਤਾ ਹੈ। ਅਜਿਹੀ ਸਥਿਤੀ ਵਿੱਚ ਲੋਕ ਖੁਸ਼ਹਾਲ ਜੀਵਨ ਕਿਵੇਂ ਜਿਉਣਗੇ ਜਦੋਂ ਕਿ ਛੋਟਾ ਜਿਹਾ ਪੰਜਾਬ ਕਰਜਾ ਬਹੁਤ ਵੱਡਾ ਹੈ। ਜਿਸ ਦਾ ਖਮਿਆਜਾ ਪੰਜਾਬ ਦੀ ਜਨਤਾ ਨੂੰ ਪਹਿਲਾਂ ਹੀ ਭੁਗਤਣਾ ਪੈ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਚੋਣ ਘੋਸ਼ਣਾ ਪੱਤਰ ਵਿੱਚ ਵੱਡੇ—ਵੱਡੇ ਵਾਅਦਿਆਂ ਦੀ ਝੜੀ ਲਾਈ ਜਾ ਰਹੀ ਹੈ। ਘੋਸ਼ਣਾ ਪੱਤਰ ਵਿੱਚ ਮੁਫਤ ਸੁਵਿਧਾਵਾ ਤੇ ਨਗਦ ਰਾਸ਼ੀ ਅਤੇ ਵੱਖ—ਵੱਖ ਯੋਜਨਾਵਾਂ ਆਦਿ ਦਾ ਲੋਕਾਂ ਨੂੰ ਲਾਲਚ ਦੇ ਕੇ ਸੱਤਾ ਹਾਸਲ ਕਰਨ ਲਈ ਵਾਅਦੇ ਕੀਤੇ ਜਾ ਰਹੇ ਹਨ।

ਅਨੇਕਾ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਵੱਲੋਂ ਇਨ੍ਹਾਂ ਸਿਆਸੀ ਪਾਰਟੀਆਂ ਦੇ ਵਾਅਦਿਆਂ ਤੇ ਭਰੋਸਾ ਕਰ ਕਿਸੇ ਇੱਕ ਪਾਰਟੀ ਨੂੰ ਸੱਤਾ ਤੇ ਕਾਬਜ ਕਰਵਾ ਦੇਣਗੇ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕੋਈ ਪਾਰਟੀ ਅੱਜ ਤੱਕ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ ਵਾਅਦੇ ਪੂਰੇ ਨਾ ਹੁੰਦੇ ਵੇਖ ਲੋਕ ਖੁੱਦ ਨੂੰ ਗੁੰਮਰਾਹ ਤੇ ਠੱਗੇ ਮਹਿਸੂਸ ਕਰਦੇ ਹਨ। ਜਿਸ ਕਾਰਨ ਖੱਜਲ ਖੁਆਰੀ ਤੇ ਅਨੇਕਾ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕ ਸੰਘਰਸ਼ ਦੇ ਰਾਹ ਤੁਰ ਪੈਂਦੇ ਹਨ, ਰੋਸ ਵਜੋਂ ਧਰਨੇ ਪ੍ਰਦਰਸ਼ਨ ਤੇ ਹੜਤਾਲਾ ਵੱਖ—ਵੱਖ ਸਰਕਾਰੀ ਗੈਰ ਸਰਕਾਰੀ ਸੰਗਠਨਾਂ ਵੱਲੋਂ ਸੜਕਾਂ ਤੇ ਕੀਤੇ ਜਾਂਦੇ ਹਨ। ਇਸ ਕਾਰਨ ਆਵਾਜਾਈ ਵਿੱਚ ਆਮ ਲੋਕਾਂ ਤੇ ਪ੍ਰਸ਼ਾਸ਼ਨ ਨੁੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਚੋਣ ਘੋਸ਼ਣਾ ਪੱਤਰ ਨੂੰ ਕਾਨੂੰਨੀ ਘੇਰੇ *ਚ ਲਿਆਉਣ ਦੀ ਮੰਗ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਭਾਰਤ ਦੇ ਚੋਣ ਕਮਿਸ਼ਨਰ ਜੀ ਤੋਂ ਪਿਛਲੇ ਲੰਮੇ ਸਮੇਂ ਤੋਂ ਵਾਰ—ਵਾਰ ਕੀਤੀ ਜਾ ਰਹੀ ਹੈ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ।

ਹੁਣ ਕਲੱਬ ਨੇ ਘੋਸ਼ਣਾ ਪੱਤਰ ਨੂੰ ਕਾਨੂੰਨੀ ਦਾਇਰੇ *ਚ ਲਿਆਣ ਸਬੰਧੀ ਜਨ ਅੰਦੋਲਨ ਦਾ ਕੀਤਾ ਐਲਾਨ ਇਸ ਮੌਕੇ ਰਾਮ ਸਿੰਘ, ਜਗਤਾਰ ਸਿੰਘ, ਨਰਿੰਦਰ ਪਾਲ ਸਿੰਘ, ਪਰਮਿੰਦਰ ਸਿੰਘ ਗੋਨਾ, ਜੋਰਾ ਸਿੰਘ, ਅਵਤਾਰ ਸਿੰਘ, ਰਵੀ ਕੁਮਾਰ, ਜਗਮੀਤ ਸਿੰਘ, ਹੁਕਮ ਚੰਦ, ਵਿਨੋਦ ਕੁਮਾਰ, ਜਮੀਲ ਖਾਨ, ਯਸ਼ਪਾਲ, ਜਸਪਾਲ ਸਿੰਘ, ਧਰਮਪਾਲ, ਮਨੋਜ ਕੁਮਾਰ, ਤਰਸੇਮ ਕੁਮਾਰ ਗੁਪਤਾ ਆਦਿ ਹਾਜਰ ਸਨ।

Leave a Reply

Your email address will not be published.