ਚੀਨ ਦੀ ਨਵੀਂ ਸਾਜ਼ਿਸ਼, ਦੱਖਣੀ ਚੀਨ ਸਾਗਰ ਵਿੱਚ ਫੈਲਾ ਰਿਹਾ ਹੈ ਟਰੈਕਿੰਗ ਸਰਵਰ

Home » Blog » ਚੀਨ ਦੀ ਨਵੀਂ ਸਾਜ਼ਿਸ਼, ਦੱਖਣੀ ਚੀਨ ਸਾਗਰ ਵਿੱਚ ਫੈਲਾ ਰਿਹਾ ਹੈ ਟਰੈਕਿੰਗ ਸਰਵਰ
ਚੀਨ ਦੀ ਨਵੀਂ ਸਾਜ਼ਿਸ਼, ਦੱਖਣੀ ਚੀਨ ਸਾਗਰ ਵਿੱਚ ਫੈਲਾ ਰਿਹਾ ਹੈ ਟਰੈਕਿੰਗ ਸਰਵਰ

ਇੰਟਰਨੈਸ਼ਨਲ ਡੈਸਕ : ਦੁਨੀਆ ’ਤੇ ਕਬਜ਼ੇ ਦੀ ਮਹੱਤਤਾ ਰੱਖਣ ਵਾਲਾ ਚੀਨ ਤੇਜ਼ੀ ਨਾਲ ਜਲ-ਥਲ ਅਤੇ ਵਾਯੂਮੰਡਲ ਦੇ ਖੇਤਰਾਂ ’ਤੇ ਕਬਜ਼ਾ ਕਰਨ ਦਾ ਚਾਹਵਾਨ ਹੈ।

ਤਾਈਵਾਨ ਅਤੇ ਜਾਪਾਨ ਦੇ ਜਲ ਅਤੇ ਹਵਾਈ ਰੱਖਿਆ ਖੇਤਰਾਂ ਵਿੱਚ ਚੀਨੀ ਘੁਸਪੈਠ ਆਮ ਗੱਲ ਹੈ। ਖ਼ਾਸ ਤੌਰ ’ਤੇ ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਦਾ ਰਵੱਈਆ ਸ਼ੁਰੂ ਤੋਂ ਹੀ ਹਮਲਾਵਰ ਵਾਲਾ ਰਿਹਾ ਹੈ, ਜਿਸਦਾ ਕਵਾਡ ਸਮੂਹ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਇਹ ਖ਼ਬਰ ਹੈ ਕਿ ਚੀਨ ਨੇ ਦੱਖਣੀ ਚੀਨ ਸਾਗਰ ‘ਤੇ ਪਾਣੀ ਦੇ ਅੰਦਰ ਨਿਗਰਾਨੀ ਪ੍ਰਣਾਲੀ ਨਾਲ ਨਜ਼ਰ ਰੱਖੀ ਹੋਈ ਹੈ। ਇਸ ਦੇ ਲਈ ਚੀਨ ਨੇ ਸਰਵਰਾਂ ਨੂੰ ਅੰਤਰਰਾਸ਼ਟਰੀ ਜਲ ਦੇ ਖੇਤਰਾਂ ਵਿੱਚ ਫੈਲਾ ਦਿੱਤਾ ਹੈ। ਬਹੁਤ ਸਾਰੇ ਰਾਡਾਰ ਚੀਨੀ ਜਲ ਖੇਤਰ ’ਚ ਤੈਰ ਰਹੇ ਹਨ ਪਰ ਕੁਝ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਹਨ। ਚੈਥਮ ਹਾਉਸ ’ਚ ਏਸ਼ੀਆ-ਪ੍ਰਸ਼ਾਂਤ ਪ੍ਰੋਗਰਾਮ ਦੇ ਐਸੋਸੀਏਟ ਫੈਲੋ ਬਿਲ ਹੀਟਨ ਨੇ ਐਕਸਪ੍ਰੈਸ ਯੂ.ਕੇ. ਨੂੰ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ, ਚੀਨ ਨੇ ਰਾਡਾਰ ਪ੍ਰਣਾਲੀ ਨਾਲ ਦੱਖਣੀ ਚੀਨ ਸਾਗਰ ਵਿੱਚ ਹੋ ਰਹੀ ਹਰੇਕ ਗਤੀਵਿਧੀ ’ਤੇ ਨਜ਼ਰ ਰੱਖੀ ਹੋਈ ਹੈ। ਜਾਣਕਾਰੀ ਅਨੁਸਾਰ ਚੀਨ ਨੇ ਸਪ੍ਰੈਟਲੀ ਦੀਪ ਸਮੂਹ ’ਚ ਸੱਤ ਨਵੇਂ ਨਕਲੀ ਟਾਪੂ ਬਣਾਏ ਹਨ ਅਤੇ ਉਸ ਦੇ ਰਾਡਾਰ ਸਿਸਟਮ ਨੂੰ ਚਲਾਉਣ ਵਿੱਚ ਮਦਦ ਕਰ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਅਤੇ ਹੋਰਾਂ ਥਾਵਾਂ ‘ਤੇ ਕੀ ਹੋ ਰਿਹਾ, ਦੇ ਬਾਰੇ ਵਧੀਆ ਦ੍ਰਿਸ਼ਟੀਕੋਣ ਮਿਲਦਾ ਹੈ। ਇਹ ਉਨ੍ਹਾਂ ਨੂੰ ਸਮੁੰਦਰੀ ਜਹਾਜ਼ ਭੇਜਣ ਦੀ ਆਗਿਆ ਦਿੰਦਾ ਹੈ ਭਾਵੇਂ ਉਹ ਜਲ ਸੈਨਾ ਹੋਵੇ ਜਾਂ ਤੱਟ ਰੱਖਿਅਕ ਜਹਾਜ਼ ਹੋਣ ਜਾਂ ਮਿਲਿਸ਼ੀਆ, ਉਨ੍ਹਾਂ ਚੀਜ਼ਾਂ ਨੂੰ ਰੋਕਣ ਲਈ ਜੋ ਉਨ੍ਹਾਂ ਨੂੰ ਪਸੰਦ ਨਹੀਂ। ਉਦਾਹਰਨ ਦੇ ਤੌਰ ’ਤੇ ਦੂਜੇ ਦੇਸ਼ਾਂ ਨੂੰ ਮੱਛੀਆਂ ਫੜਨ ਜਾਂ ਹੋਰ ਦੇਸ਼ਾਂ ’ਚੋਂ ਲੰਘਣ ਵਾਲੇ ਜੰਗੀ ਜਹਾਜ਼ਾਂ ਦੀ ਨਿਗਰਾਨੀ ਕਰਨ ਤੋਂ ਰੋਕਣ ਲਈ ਵੀ ਚੀਨ ਇਸ ਸਿਸਟਮ ਦਾ ਇਸਤੇਮਾਲ ਕਰ ਰਿਹਾ ਹੈ

Leave a Reply

Your email address will not be published.