ਚੀਨ ’ਚ ਆਇਆ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ

Home » Blog » ਚੀਨ ’ਚ ਆਇਆ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ
ਚੀਨ ’ਚ ਆਇਆ ਭਿਆਨਕ ਹੜ੍ਹ, ਦਰਜਨਾਂ ਲੋਕਾਂ ਦੀ ਮੌਤ

ਪੇਈਚਿੰਗ / ਚੀਨ ਦੇ ਮੱਧ ਹੇਨਾਨ ਸੂਬੇ ’ਚ 1000 ਸਾਲਾਂ ’ਚ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਸਬਵੇ’, ਹੋਟਲਾਂ ਅਤੇ ਜਨਤਕ ਸਥਾਨਾਂ ’ਤੇ ਫਸੇ ਲੋਕਾਂ ਨੂੰ ਕੱਢਣ ਲਈ ਫ਼ੌਜ ਨੂੰ ਤਾਇਨਾਤ ਕਰਨਾ ਪਿਆ।

ਮੀਂਹ ਅਤੇ ਹੜ੍ਹ ਸਬੰਧੀ ਘਟਨਾਵਾਂ ਵਿਚ ਘੱਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਲਾਪਤਾ ਹੋ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬਾਈ ਸੰਕਟਕਾਲੀਨ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਨਾਲ ਹੇਨਾਨ ਸੂਬੇ ਵਿਚ ਤਕਰੀਬਨ 30 ਲੱਖ ਲੋਕ ਪ੍ਰਭਾਵਤ ਹੋਏ ਹਨ ਅਤੇ ਕੁੱਲ 3,76,000 ਸਥਾਨਕ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਸਰਕਾਰੀ ਏਜੰਸੀ ਦੀ ਰਿਪੋਰਟ ਅਨੁਸਾਰ ਮੀਂਹ ਕਾਰਨ 2,15,200 ਹੈਕਟੇਅਰ ਤੋਂ ਵੱਧ ਰਕਬੇ ਵਿਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਇੱਥੇ ਤਕਰੀਬਨ 1.22 ਅਰਬ ਯੂਆਨ (ਲਗਭਗ 1886 ਮਿਲੀਅਨ ਅਮਰੀਕੀ ਡਾਲਰ) ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਹੈ। ਮੋਹਲੇਧਾਰ ਮੀਂਹ ਕਾਰਨ ਪੈਦਾ ਹੋਈ ਸਥਿਤੀ ਨਾਲ 1.26 ਕਰੋੜ ਦੀ ਆਬਾਦੀ ਵਾਲੀ ਸੂਬਾਈ ਰਾਜਧਾਨੀ ਝੇਂਗਝੋਊ ਵਿਚ ਜਨਤਕ ਸਥਾਨਾਂ ਅਤੇ ‘ਸਬਵੇ ਹੋਟਲ’ ਵਿਚ ਪਾਣੀ ਭਰ ਗਿਆ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿਚ, ‘ਸਬਵੇ ‘ਵਿਚ ਫਸੇ ਯਾਤਰੀ ਡਰੇ ਹੋਏ ਦਿਖਾਈ ਦੇ ਰਹੇ ਹਨ, ਕਿਉਂਕਿ ਪਾਣੀ ਉਨ੍ਹਾਂ ਦੀ ਗਰਦਨ ਤਕ ਪਹੁੰਚ ਗਿਆ ਹੈ। ਮੌਸਮ ਵਿਗਿਆਨ ਦਾ ਕਹਿਣਾ ਹੈ ਕਿ ਮੀਂਹ ਦਾ ਅਜਿਹਾ ਕਹਿਰ ਦੁਰਲੱਭ ਹੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਦੱਸਿਆ ਕਿ 1000 ਸਾਲਾਂ ਵਿਚ ਅਜਿਹਾ ਮੀਂਹ ਪਿਆ ਹੈ। ਸਰਕਾਰੀ ਏਜੰਸੀ ਮੁਤਾਬਕ ਸ਼ੀ ਨੇ ਪੀਪੁਲਸ ਲਿਬਰੇਸ਼ਨ ਆਰਮੀ ਦੀ ਤਾਇਨਾਤੀ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਹਰੇਕ ਪੱਧਰ ਦੇ ਅਧਿਕਾਰੀ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਕਿਉਂਕਿ ਝੇਂਗਝੋਊ ਸ਼ਹਿਰ ਵਿਚ ਹੜ੍ਹ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹੇਨਾਨ ਸੂਬੇ ਦੇ ਯਿਚੁਆਨ ਸੂਬੇ ਵਿਚ ਬੰਨ੍ਹ ਵਿਚ 20 ਮੀਟਰ ਲੰਬੀ ਦਰਾਰ ਦਿਖਾਈ ਦਿੱਤੀ ਹੈ ਅਤੇ ਉਹ ਕਦੇ ਵੀ ਡਿੱਗ ਸਕਦਾ ਹੈ।

Leave a Reply

Your email address will not be published.