• Contact
  • Media Kit
  • E-Paper
  • Weekly Voice
Friday, March 31, 2023
ਪੰਜਾਬੀ ਆਵਾਜ਼ - Awaaz Punjabi
  • ਪੰਜਾਬ
  • ਦੁਨੀਆ
  • ਭਾਰਤ
  • ਕੈਨੇਡਾ
  • ਮਨੋਰੰਜਨ
  • ਖੇਡਾਂ
  • ਟੈਕਨੋਲੋਜੀ
  • ਇਮੀਗ੍ਰੇਸ਼ਨ
  • ਕਹਾਣੀ
No Result
View All Result
ਪੰਜਾਬੀ ਆਵਾਜ਼ - Awaaz Punjabi
No Result
View All Result

ਚਿੰਤਾ ਦਾ ਵਿਸ਼ਾ ਹੈ ਕੈਨੇਡਾ ਦੇ ਅਪਰਾਧ ਜਗਤ ’ਚ ਪੰਜਾਬੀਆਂ ਦੀਆਂ ਹੁੰਦੀਆਂ ਹੱਦਾਂ ਪਾਰ

January 13, 2023
in Uncategorized
Share on FacebookShare on Twitter

ਪੰਜਾਬ ’ਚੋਂ ਪਰਵਾਸ ਦਾ ਰੁਝਾਨ ਕਾਫ਼ੀ ਪੁਰਾਣਾ ਹੈ। ਵਿਦੇਸ਼ਾਂ ਵਿਚ ਕਾਨੂੰਨੀ ਢੰਗ ਅਪਣਾ ਕੇ ਪੰਜਾਬੀਆਂ ਨੇ ਸਖ਼ਤ ਮਿਹਨਤ ਸਦਕਾ ਆਪਣੀ ਪਛਾਣ ਬਣਾਈ ਹੈ।

ਪੰਜਾਬ ਤੋਂ ਕਾਨੂੰਨੀ ਢੰਗ ਨਾਲ ਪਰਵਾਸ ਵਿਚ ਉਸ ਵਕਤ ਤੇਜ਼ੀ ਨਾਲ ਵਾਧਾ ਹੋਇਆ ਜਦੋਂ ਕੁਝ ਵਿਕਸਤ ਦੇਸ਼ਾਂ ਵੱਲੋਂ ਸਟੱਡੀ ਵੀਜ਼ੇ ਦੀ ਸ਼ੁਰੂਆਤ ਕੀਤੀ ਗਈ।

ਇਨ੍ਹਾਂ ਦੇਸ਼ਾਂ ’ਚੋਂ ਇਕ ਹੈ ਕੈਨੇਡਾ ਜੋ ਹਰ ਸਾਲ ਵੱਡੀ ਗਿਣਤੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ। ਵਿਦਿਆਰਥੀਆਂ ਨੂੰ ਕੈਨੇਡਾ ਵਿਚ ਉੱਚ ਪੱਧਰ ਦੀ ਜੀਵਨ-ਸ਼ੈਲੀ ਮਿਲਦੀ ਹੈ।

ਉੱਥੇ ਮਨੁੱਖੀ ਅਧਿਕਾਰਾਂ ਅਤੇ ਸਮਾਨਤਾ ਦਾ ਬੋਲਬਾਲਾ ਹੈ ਅਤੇ ਉਹ ਇਕ ਸਥਿਰ ਸ਼ਾਂਤੀਪੂਰਨ ਦੇਸ਼ ਹੈ। ਕੈਨੇਡਾ ਨਸਲੀ ਨਫ਼ਰਤ ਤੋਂ ਵੀ ਰਹਿਤ ਮੰਨਿਆ ਜਾਂਦਾ ਹੈ।

ਕੈਨੇਡਾ ਜੀਵਨ ਦੀ ਸਭ ਤੋਂ ਵਧੀਆ ਗੁਣਵੱਤਾ ਲਈ ਵਿਸ਼ਵ ਵਿਚ ਤੀਜਾ ਸਥਾਨ ਰੱਖਦਾ ਹੈ। ਉੱਥੇ ਪੜ੍ਹਾਈ ਦੇ ਨਾਲ-ਨਾਲ ਹਫ਼ਤੇ ’ਚ 20 ਘੰਟੇ ਕੰਮ ਕਰਨ ਦੀ ਆਗਿਆ ਹੈ ਅਤੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਤੇ ਪੀਆਰ ਦੀ ਲੰਬੀ ਉਡੀਕ ਕਰਨੀ ਨਹੀਂ ਪੈਂਦੀ।

ਪੰਜਾਬ ਦੀ ਜਵਾਨੀ ਦੇ ਬਹੁਤ ਹੀ ਤੇਜ਼ੀ ਨਾਲ ਪਰਵਾਸ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਵੱਡੀ ਗਿਣਤੀ ਵਿਚ ਘਰ ਬੁਢਾਪਾ ਘਰ ਬਣਾ ਦਿੱਤੇ ਹਨ। ਵਧੀਆ ਘਰ ਹਨ ਪਰ ਘਰਾਂ ਵਿਚ ਰਹਿਣ ਵਾਲੇ ਸਿਰਫ਼ ਬਜ਼ੁਰਗ ਹੀ ਹਨ ਪਰ ਉਨ੍ਹਾਂ ਦੇ ਮਨ ਨੂੰ ਇਹੀ ਤਸੱਲੀ ਹੈ ਕਿ ਉਨ੍ਹਾਂ ਦੇ ਆਪਣੇ ਪੁੱਤਰ-ਧੀਆਂ ਕੈਨੇਡਾ ਵਿਚ ਆਪਣਾ ਭਵਿੱਖ ਉਜਵਲ ਬਣਾ ਰਹੇ ਹਨ।

ਉਹ ਇਸ ਚਿੰਤਾ ਤੋਂ ਵੀ ਮੁਕਤ ਹੋ ਜਾਂਦੇ ਹਨ ਕਿ ਸਾਡਾ ਬੱਚਾ ਨਸ਼ੀਲੇ ਪਦਾਰਥਾਂ ਅਤੇ ਗੈਂਗਸਟਰਾਂ ਦੇ ਖ਼ਤਰੇ ਤੋਂ ਮੁਕਤ ਰਹੇਗਾ। ਦੋ ਦਹਾਕੇ ਪਹਿਲਾਂ ਇੰਜੀਨੀਰਿੰਗ ਅਤੇ ਪੈਰਾ ਮੈਡੀਕਲ ਕਾਲਜ ਵੱਡੀ ਗਿਣਤੀ ਵਿਚ ਖੁੱਲ੍ਹ ਗਏ ਸਨ।

ਨੌਜਵਾਨਾਂ ਨੇ ਡਿਗਰੀਆਂ ਪ੍ਰਾਪਤ ਕਰ ਕੇ ਪੰਜਾਬ ਤੋਂ ਦੂਰ ਦੂਜੇ ਸੂਬਿਆਂ ਵਿਚ ਰੁਜ਼ਗਾਰ ਪ੍ਰਾਪਤ ਕੀਤਾ ਕਿਉਂਕਿ ਪੰਜਾਬ ਵਿਚ ਵੱਡੀ ਸਨਅਤ ਅਤੇ ਆਈਟੀ ਦਾ ਕੋਈ ਵੱਡਾ ਹੱਬ ਨਹੀਂ ਹੈ।

ਬਾਹਰਲੇ ਸੂਬਿਆਂ ਵਿਚ ਨੌਕਰੀ ਕਰਦੇ ਨੌਜਵਾਨਾਂ ਨੂੰ ਰੋਜ਼-ਮੱਰਾ ਦੇ ਖ਼ਰਚੇ ਕੱਢ ਕੇ ਬਾਕੀ ਬਚੀ ਮਾਮੂਲੀ ਰਕਮ ਦੇਖ ਕੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ।

ਉਹ ਵਿਦੇਸ਼ ਜਾਣ ਦੀਆਂ ਸ਼ਰਤਾਂ ਪੂਰੀਆਂ ਕਰ ਕੇ ਦੇਸ਼ ਤੋਂ ਉਡਾਰੀ ਮਾਰ ਗਏ ਪਰ ਹੁਣ ਪੰਜਾਬੀ ਨੌਜਵਾਨਾਂ ਨੇ ਡਿਗਰੀ ਕਰਨ ਦੀ ਬਜਾਏ ਟੈਨ ਪਲੱਸ ਟੂ ਨੂੰ ਆਧਾਰ ਬਣਾ ਲਿਆ ਹੈ ਅਤੇ +2 ਤਕ ਦੀ ਪੜ੍ਹਾਈ ਨੂੰ ਤਰਜੀਹ ਦੇਣ ਲੱਗ ਪਏ ਹਨ।

ਵਿਦੇਸ਼ ’ਚ ਸੈਟਲ ਹੋਣਾ ਪੰਜਾਬ ਵਿਚ ਚੇਨ ਰਿਐਕਸ਼ਨ ਬਣ ਗਿਆ ਹੈ। ਜ਼ਿਆਦਾਤਰ ਨੌਜਵਾਨ ਚਾਹੁੰਦੇ ਹਨ ਕਿ ਜਦ ਉਹ ਵੀ ਵਿਦੇਸ਼ ਚਲਾ ਗਿਆ ਤਾਂ ਮੈਂ ਵੀ ਜਾਵਾਂਗਾ।

ਅੱਜ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਕਾਨੂੰਨੀ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਸੈਟਲ ਹੋਣਾ ਚਹੁੰਦੇ ਹਨ। ਪਰ ਅਚਾਨਕ ਪੰਜਾਬੀਆਂ ਦੇ ਸੁਪਨਦੇਸ਼ ਕੈਨੇਡਾ ਸਰਕਾਰ ਨੇ ਪੰਜਾਬੀਆ ਨੂੰ ਵੀਜ਼ੇ ਦੇਣ ਵਿਚ ਵੱਡੀ ਪੱਧਰ ’ਤੇ ਰਫਿਊਜ਼ਲ ਦੇਣੀ ਸ਼ੁਰੂ ਕਰ ਦਿੱਤੀ ਹੈ।

ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਸਣ ਦੇ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ ਹੈ। ਵੱਡੇ ਪੱਧਰ ’ਤੇ ਪੰਜਾਬੀ ਨੌਜਵਾਨਾਂ ਜਿਨ੍ਹਾਂ ਦਾ ਅਕਾਦਮਿਕ ਰਿਕਾਰਤ ਵੀ ਵਧੀਆ ਹੈ,

ਆਈਲੈਟਸ, ਬੈਂਡ ਵੀ ਚੰਗੇ ਹਨ ਅਤੇ ਵਿੱਤੀ ਹਾਲਤ ਵੀ ਵਧੀਆ ਹੋਣ ਦੇ ਬਾਵਜੂਦ ਵੀਜ਼ੇ ਰੱਦ ਹੋਣ ਦਾ ਕਾਰਨ ਵਿੱਦਿਅਕ ਮਾਹਿਰ ਕੈਨੇਡਾ ਵਿਚ ਵਧ ਰਹੇ ਗੈਂਗਸਟਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਨੂੰ ਸਮਝਦੇ ਹਨ।

ਪੰਜ ਅਗਸਤ 2022 ਨੂੰ ਕੈਨੇਡਾ ਦੇ ਸੂਬੇ ਬੀਸੀ ਨੇ ਗਿਆਰਾਂ ਖ਼ਤਰਨਾਕ ਅਪਰਾਧੀਆਂ ਦੇ ਨਾਵਾਂ ਅਤੇ ਤਸਵੀਰਾਂ ਵਾਲਾ ਪੋਸਟਰ ਜਾਰੀ ਕੀਤਾ ਸੀ ਅਤੇ ਇਕ ਡਰਾਉਣਾ ਸੱਚ ਸਾਹਮਣੇ ਆਇਆ ਕਿ ਗਿਆਰਾਂ ਖ਼ਤਰਨਾਕ ਗੈਂਗਸਟਰਾਂ ’ਚੋਂ 9 ਪੰਜਾਬੀ ਮੂਲ ਦੇ ਹਨ ਜੋ 28 ਤੋਂ 40 ਸਾਲਾਂ ਦੇ ਨੌਜਵਾਨ ਹਨ।

ਤਿੰਨ ਜਨਵਰੀ 2023 ਨੂੰ ਕੈਨੇਡਾ ਪੁਲਿਸ ਨੇ ਦੋ ਖ਼ਤਰਨਾਕ ਗੈਂਗਸਟਰਾਂ ਦਾ ਪੋਸਟਰ ਜਾਰੀ ਕੀਤਾ ਹੈ। ਉਹ ਦੋਵੇਂ ਪੰਜਾਬੀ ਮੂਲ ਦੇ ਹਨ। ਪੰਜਾਬੀ ਮੂਲ ਦੇ ਨੌਜਵਾਨਾਂ ਦਾ ਗੈਂਗਸਟਰ ਅਪਰਾਧਕ ਗਤੀਵਿਧੀਆਂ ਦਾ ਨੈੱਟਵਰਕ ਬੀਸੀ ਤੋਂ ਇਲਾਵਾ ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਂਟਾਰੀਓ, ਕਿਊਬਿਕ, ਬਰੈਂਪਟਨ ਸਮੇਤ ਸਮੁੱਚੇ ਕੈਨੇਡਾ ਵਿਚ ਫੈਲਿਆ ਹੋਇਆ ਹੈ।

ਕੁਝ ਗੈਂਗਸਟਰ ਉਹ ਵੀ ਹਨ ਜੋ ਕੈਨੇਡਾ ਤੋਂ ਇਲਾਵਾ ਪੰਜਾਬ ਵਿਚ ਆਪਣਾ ਨੈੱਟਵਰਕ ਚਲਾ ਰਹੇ ਹਨ ਜਿਵੇਂ ਗੋਲਡੀ ਬਰਾੜ, ਲਖਵੀਰ ਲੰਡਾ, ਅਰਸ਼ ਡਾਲਾ, ਰਮਨਾ ਜੱਜ, ਰਿੰਕੂ ਰੰਧਾਵਾ, ਬਾਬਾ ਡੱਲਾ ਅਤੇ ਸੁੱਖਾ ਦੋਨਕੇ ਸ਼ਾਮਲ ਹਨ। ਇਹ ਨਾਮ ਨੇ ਜੋ ਕੈਨੇਡਾ ਪੁਲਿਸ ਦੇ ਸਾਹਮਣੇ ਆਏ ਹਨ।

ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦਾ ਗੈਂਗ ਰੂਪੀ ਪਰਿਵਾਰ ਕਿੰਨਾ ਵੱਡਾ ਹੈ ਇਹ ਵਕਤ ਦੇ ਗਰਭ ਵਿਚ ਹੈ। ਕੈਨੇਡਾ ਸਰਕਾਰ ਦੀ ਇਕ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਤੋਂ ਪੰਜਾਬੀ ਮੂਲ ਦੇ ਗੈਂਗਸਟਰਾਂ ਦਾ ਇੰਨਾ ਪ੍ਰਭਾਵ ਵਧ ਗਿਆ ਹੈ ਕਿ ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿਚ ਚੱਲ ਰਹੇ ਡਰੱਗ ਕਾਰਟੈਲ ’ਤੇ ਮੁਕੰਮਲ ਕਬਜ਼ਾ ਕਰ ਲਿਆ ਹੈ।

ਦੁਖਦਾਈ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਸਟੱਡੀ ਵੀਜ਼ੇ ਵਾਲੇ ਜ਼ਿਆਦਾਤਰ ਲੋਕ, ਵਰਕ ਪਰਮਿਟ ਵਾਲੇ ਅਤੇ ਟਰੱਕ ਡਰਾਈਵਰ ਜਲਦੀ ਅਮੀਰ ਹੋਣ ਦੀ ਚਾਹਤ ਵਿਚ ਗੈਂਗਸਟਰਾਂ ਅਤੇ ਡਰੱਗ ਮਾਫ਼ੀਆ ਵੱਲ ਖਿੱਚੇ ਜਾ ਰਹੇ ਹਨ।

ਦੂਜੇ ਪਾਸੇ ਪੰਜਾਬੀ ਮੂਲ ਦੇ ਨੌਜਵਾਨਾ ਦੇ ਨਾਮ ਡਰੱਗ ਤਸਕਰੀ ਵਿਚ ਵੀ ਵੱਡੇ ਪੱਧਰ ’ਤੇ ਸਾਹਮਣੇ ਆ ਰਹੇ ਹਨ। ਕੈਲਗਰੀ ਦੇ ਇਕ ਟਰੱਕ ਡਰਾਈਵਰ ਸੰਧੂ ਕੋਲੋਂ 28.5 ਮਿਲੀਅਨ ਡਾਲਰ ਦੀ 288.14 ਕਿੱਲੋ ਮੈਥਾਮਫੇਟਾਮਾਈਨ ਪਕੜੀ ਗਈ।

ਮਿਸੀਗਾਸਾ ਪੁਲਿਸ ਨੇ 2.5 ਲੱਖ ਡਾਲਰ ਦੀ ਨਸ਼ੀਲੇ ਪਦਾਰਥਾਂ ਦੀ ਫੜੀ ਖੇਪ ਨਾਲ 5 ਤਸਕਰ ਫੜੇ ਜਿਨ੍ਹਾਂ ਵਿੱਚੋਂ ਤਿੰਨ ਪੰਜਾਬੀ ਮੂਲ ਦੇ ਤਸਕਰ ਪਾਏ ਗਏ। ਬਰੈਂਪਟਨ ਦੇ 46 ਸਾਲਾ ਮਾਂਗਟ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਗਿ੍ਰਫ਼ਤਾਰ ਕੀਤਾ ਗਿਆ।

ਕਿਊਬਕ ਦੇ ਰਹਿਣ ਵਾਲੇ ਪਰਦੀਪ ਸਿੰਘ ਕੋਲੋਂ 112.50 ਕਿੱਲੋ ਕੋਕੀਨ ਫੜੀ ਗਈ। ਬੀਤੇ ਸਾਲ ਜੂਨ ਵਿਚ ਟੋਰਾਂਟੋ ਤੋਂ 9 ਪੰਜਾਬੀ ਮੂਲ ਦੇ ਨੌਜਵਾਨ ਗਿ੍ਰਫ਼ਤਾਰ ਕੀਤੇ ਗਏ।

ਉਨ੍ਹਾਂ ਕੋਲੋਂ 61 ਮਿਲੀਅਨ ਡਾਲਰ ਤੋਂ ਵੱਧ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। ਬਰੈਂਪਟਨ ਪੁਲਿਸ ਅਨੁਸਾਰ ਅਪ੍ਰੈਲ ਵਿਚ 25 ਪੰਜਾਬੀ ਮੂਲ ਦੇ ਲੋਕ ਡਰੱਗ ਗਿਰੋਹ ਦੇ ਹਿੱਸੇ ਵਜੋਂ ਗਿ੍ਰਫ਼ਤਾਰ ਕੀਤੇ ਗਏ ਜੋ ਕੈਨੇਡਾ ਵਿਚ ਆਪਣੇ ਭੂਮੀਗਤ ਨੈੱਟਵਰਕ ਰਾਹੀਂ ਪੂਰੇ ਕੈਨੇਡਾ ਵਿਚ ਕੋਕੀਨ ਦੀ ਤਸਕਰੀ ਦਾ ਕਾਰੋਬਾਰ ਕਰ ਰਹੇ ਸਨ।

ਬਰੈਂਪਟਨ ਤੋਂ 25 ਸਾਲਾ ਦਰਨਪ੍ਰੀਤ ਸਿੰਘ ਕੋਕੀਨ ਦੀਆਂ 84 ਇੱਟਾਂ ਸਮੇਤ ਗਿ੍ਰਫ਼ਤਾਰ ਕੀਤਾ ਗਿਆ। ਸੰਨ 2021 ਦੇ ਪੂਰੇ ਸਾਲ ਕੈਨੇਡੀਅਨ ਪੁਲਿਸ ਨੇ ਨਸ਼ੀਲੇ ਪਦਾਰਥਾਂ ਖ਼ਿਲਾਫ਼ ਇਕ ਆਪ੍ਰੇਸ਼ਨ ਚਲਾਇਆ ਜਿਸ ਤਹਿਤ 31 ਨਸ਼ਾ ਤਸਕਰ ਕਾਬੂ ਕੀਤੇ ਗਏ ਜਿਨ੍ਹਾਂ ਵਿਚ 25 ਪੰਜਾਬੀ ਮੂਲ ਦੇ ਸਨ।

ਉਨ੍ਹਾਂ ਕੋਲੋਂ 444 ਕਿੱਲੋ ਕੋਕੀਨ, 182 ਕਿੱਲੋ ਕਿ੍ਰਸਟਲਮੇਥ, 427 ਕਿੱਲੋ ਭੰਗ, 300 ਆਕਸੀਕੋਡੇਨ ਗੋਲ਼ੀਆਂ, 996020 ਡਾਲਰ ਤਸਕਰੀ ਦੀ ਕਮਾਈ ਦੀ ਨਕਦੀ ਜ਼ਬਤ ਕੀਤੀ ਗਈ। 

ਉਨ੍ਹਾਂ ਕੋਲ 61 ਮਿਲੀਅਨ ਡਾਲਰ ਤੋਂ ਵੱਧ ਹੋਣ ਦਾ ਅਨੁਮਾਨ ਹੈ। ਸਤਾਈ ਸਤੰਬਰ ਨੂੰ ਕੈਨੇਡਾ ਪੁਲਿਸ ਨੇ ਢਾਈ ਕੁਇੰਟਲ ਅਫੀਮ ਪੰਜਾਬੀ ਮੂਲ ਦੇ ਤਸਕਰਾਂ ਕੋਲੋਂ ਬਰਾਮਦ ਕੀਤੀ ਸੀ।

ਬਿ੍ਰਟਿਸ਼ ਕੋਲੰਬੀਆ ਦੇ ਸਰਵੇ ਅਨੁਸਾਰ ਇਸ ਸੂਬੇ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਫੀਮ ਦੇ ਆਦੀ ਹਨ। ਕੈਨੇਡਾ ਵਿਚ ਆਬਾਦੀ ਦਾ 2.6% ਹਿੱਸਾ ਪੰਜਾਬੀ ਆਬਾਦੀ ਬਣਦੀ ਹੈ।

ਜੇ ਕੁੱਲ ਆਬਾਦੀ ਦਾ 26% ਹਿੱਸਾ ਗੈਂਗਸਟਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਮੋਹਰੀ ਰੋਲ ਅਦਾ ਕਰਦਾ ਸਾਹਮਣੇ ਆਵੇ ਤਾਂ ਇਹ ਕੁਦਰਤੀ ਹੈ ਕਿ ਚੰਗੇ ਭਵਿੱਖ ਲਈ ਅਤੇ ਪੰਜਾਬ ਦੇ ਨਸ਼ੇ ਅਤੇ ਗੈਂਗਸਟਰਾਂ ਤੋਂ ਡਰ ਕੇ ਹਜ਼ਾਰਾਂ ਮੀਲ ਦੂਰ ਭੇਜੇ ਬੱਚਿਆਂ ਬਾਰੇ ਮਾਪਿਆਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋਣਾ ਕੁਦਰਤੀ ਹੈ।

ਨਿੱਤ ਵੱਖ-ਵੱਖ ਕਾਰਨਾਂ ਕਰ ਕੇ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਨੂੰ ਅਸੀਂ ਕੀ ਨਾਮ ਦੇਈਏ। ਭਰ ਜਵਾਨੀ ’ਚ ਹਾਰਟ ਅਟੈਕ ਨਾਲ ਮੌਤਾਂ ਹੋ ਰਹੀਆਂ ਹਨ।

ਇਕ ਰਿਪੋਰਟ ਮੁਤਾਬਕ ਅਫੀਮ ਦੇ ਨਸ਼ੇ ਨੂੰ ਤੇਜ਼ ਕਰਨ ਲਈ ਉਸ ’ਚ ਫੈਂਟਾਨਿਲ ਕਿਸਮ ਦਾ ਖ਼ਤਰਨਾਕ ਨਸ਼ੀਲਾ ਪਦਾਰਥ ਮਿਲਾਇਆ ਜਾ ਰਿਹਾ ਹੈ। ਇਹ ਨਸ਼ੀਲਾ ਪਦਾਰਥ ਹੈਰੋਇਨ ਤੋਂ 100 ਗੁਣਾ ਤੇਜ਼ ਹੈ।

ਇਸ ਦੀ 2 ਐੱਮਜੀ ਡੋਜ਼ ਮਾਰਨ ਲਈ ਬਹੁਤ ਹੈ। ਕੈਨੇਡਾ ’ਚ ਵਧ ਰਹੇ ਗੈਂਗਸਟਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਸ਼ਮੂਲੀਅਤ ਦੇਖਦੇ ਹੋਏ ਹਰ ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਹਜ਼ਾਰਾਂ ਮੀਲ ਦੂਰ ਭੇਜੇ ਆਪਣੇ ਬੱਚਿਆਂ ’ਤੇ ਸਖ਼ਤ ਨਜ਼ਰ ਰੱਖਣ।

ਇਹ ਵੀ ਵੇਖਣ ਕਿ ਬੱਚਾ ਘੱਟ ਮਿਹਨਤ ਕਰ ਕੇ ਅਮੀਰਾਂ ਵਾਲਾ ਜੀਵਨ ਕਿਵੇਂ ਮਾਣ ਰਿਹਾ ਹੈ ਤੇ ਜਾਇਦਾਦ ਕਿਵੇਂ ਵਧਾ ਰਿਹਾ ਹੈ। ਅਖ਼ੀਰ ਸਾਨੂੰ ਇਹ ਦਿਨ ਵੇਖਣਾ ਨਾ ਪੈ ਜਾਵੇ ਕਿ ‘ਮੂਸਾ ਭੱਜਾ ਮੌਤ ਤੋਂ, ਅੱਗੇ ਮੌਤ ਖੜ੍ਹੀ’। 

-ਰਣਜੀਤ ਸਿੰਘ ਧਾਲੀਵਾਲ

Related

Share198Tweet124Share50
ਫ਼ਰਜ਼ੀ ਵੀਜ਼ਾ ਮਾਮਲਾ : ਕੈਨੇਡਾ ‘ਚ ਨਵੇਂ ਨਿਯਮ 2024 ਤੱਕ ਲਾਗੂ ਹੋਣ ਦੀ ਸੰਭਾਵਨਾ

ਫ਼ਰਜ਼ੀ ਵੀਜ਼ਾ ਮਾਮਲਾ : ਕੈਨੇਡਾ ‘ਚ ਨਵੇਂ ਨਿਯਮ 2024 ਤੱਕ ਲਾਗੂ ਹੋਣ ਦੀ ਸੰਭਾਵਨਾ

March 29, 2023
ਜਲੰਧਰ ਲੋਕ ਸਭਾ ਜ਼ਿਮਨੀ ਚੋਣ 10 ਮਈ ਨੂੰ 

ਜਲੰਧਰ ਲੋਕ ਸਭਾ ਜ਼ਿਮਨੀ ਚੋਣ 10 ਮਈ ਨੂੰ 

March 29, 2023

ਬਿਲਕੀਸ ਦੀ ਅਰਜ਼ੀ `ਤੇ ਕੇਂਦਰ ਤੇ ਗੁਜਰਾਤ ਸਰਕਾਰ ਨੂੰ ਨੋਟਿਸ

March 29, 2023

ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹਾਦਤ ਨੂੰ ਸਿਜਦਾ

March 29, 2023

ਅਦਾਲਤ `ਚ ਬਾਦਲਾਂ ਦੀ ਪੇਸ਼ੀ ਮੌਕੇ ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ

March 29, 2023

ਨਾਭਾ ਜੇਲ੍ਹ ਬਰੇਕ ਕਾਂਡ ਦੇ 20 ਦੋਸ਼ੀਆਂ ਨੂੰ ਦਸ-ਦਸ ਸਾਲ ਕੈਦ

March 29, 2023
ADVERTISEMENT
ਪੰਜਾਬੀ ਆਵਾਜ਼ - Awaaz Punjabi

Copyright © 2023 Awaaz Punjabi

Reach Out

  • Contact
  • Media Kit
  • E-Paper
  • Weekly Voice

Follow Us

No Result
View All Result
  • ਪੰਜਾਬ
  • ਦੁਨੀਆ
  • ਭਾਰਤ
  • ਕੈਨੇਡਾ
  • ਮਨੋਰੰਜਨ
  • ਖੇਡਾਂ
  • ਟੈਕਨੋਲੋਜੀ
  • ਇਮੀਗ੍ਰੇਸ਼ਨ
  • ਕਹਾਣੀ

Copyright © 2023 Awaaz Punjabi

We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Cookie SettingsAccept All
Manage consent

Privacy Overview

This website uses cookies to improve your experience while you navigate through the website. Out of these, the cookies that are categorized as necessary are stored on your browser as they are essential for the working of basic functionalities of the website. We also use third-party cookies that help us analyze and understand how you use this website. These cookies will be stored in your browser only with your consent. You also have the option to opt-out of these cookies. But opting out of some of these cookies may affect your browsing experience.
Necessary
Always Enabled
Necessary cookies are absolutely essential for the website to function properly. These cookies ensure basic functionalities and security features of the website, anonymously.
Functional
Functional cookies help to perform certain functionalities like sharing the content of the website on social media platforms, collect feedbacks, and other third-party features.
Performance
Performance cookies are used to understand and analyze the key performance indexes of the website which helps in delivering a better user experience for the visitors.
Analytics
Analytical cookies are used to understand how visitors interact with the website. These cookies help provide information on metrics the number of visitors, bounce rate, traffic source, etc.
Advertisement
Advertisement cookies are used to provide visitors with relevant ads and marketing campaigns. These cookies track visitors across websites and collect information to provide customized ads.
Others
Other uncategorized cookies are those that are being analyzed and have not been classified into a category as yet.
SAVE & ACCEPT