ਗੈਸੋਲੀਨ ਦੀਆਂ ਵਧਦੀਆਂ ਕੀਮਤਾਂ ਨੇ ਲਗਾਇਆ ਮਹਿੰਗਾਈ ਨੂੰ ਤੜਕਾ

ਅਲਬਰਟਾ:-ਗੈਸੋਲੀਨ ਦੀਆਂ ਵਧਦੀਆਂ ਕੀਮਤਾਂ ਮਹਿੰਗਾਈ ਨੂੰ ਤੜਕਾ ਲਗਾ ਰਹਿਆ ਹਨ। ਸਟੈਟੇਸਟਿਕਸ ਕੈਨੇਡਾ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਗੈਸੋਲੀਨ ਦੀਆਂ ਕੀਮਤਾਂ ਪਿਛਲੇ ਮਹੀਨੇ ਨਾਲੋਂ 6·9 ਫੀ ਸਦੀ ਵੱਧ ਚੁੱਕੀਆਂ ਹਨ ਤੇ ਇੱਕ ਸਾਲ ਪਹਿਲਾਂ ਨਾਲੋਂ ਇਹ 40 ਫੀਸਦੀ ਵੱਧ ਚੁੱਕੀਆਂ ਹਨ।

ਇਹ ਮਹਿੰਗਾਈ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਹਮਲੇ ਦੀ ਬਦੌਲਤ ਵੱਧ ਰਹੀ ਹੈ। ਇਸ ਹਮਲੇ ਕਾਰਨ ਹੀ ਕੈਨੇਡਾ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਮਹਿੰਗਾਈ ਵਿੱਚ ਵਾਧਾ ਦਰਜ ਕੀਤਾ ਗਿਆ ਹੈ।ਇਸ ਮਹਿੰਗਾਈ ਦਾ ਅਸਰ ਕਈ ਸੈਕਟਰਜ਼ ਉੱਤੇ ਸਾਫ ਵੇਖਣ ਨੂੰ ਮਿਲ ਰਿਹਾ ਹੈ। ਜਹਾਜ਼ਾਂ ਦੀਆਂ ਟਿਕਟਾਂ, ਫਰਨੀਚਰ, ਗਰੌਸਰੀ ਦੀਆਂ ਕੀਮਤਾਂ, ਗੱਲ ਕੀ ਸੱਭ ਕੁੱਝ ਮਹਿੰਗਾ ਹੋ ਚੁੱਕਿਆ ਹੈ। 1983 ਤੋਂ ਬਾਅਦ ਹੁਣ ਕੈਨੇਡੀਅਨਜ਼ ਨੂੰ ਡੇਅਰੀ ਪਦਾਰਥਾਂ ਤੇ ਆਂਡਿਆਂ ਤੱਕ ਦੀਆਂ ਕੀਮਤਾਂ ਵੱਧ ਦੇਣੀਆਂ ਪੈ ਰਹੀਆਂ ਹਨ।
ਇਸ ਮਹਿੰਗਾਈ ਕਾਰਨ ਨਿੱਕੇ ਕਾਰੋਬਾਰੀਆਂ ਦਾ ਲੱਕ ਟੁੱਟ ਚੁੱਕਿਆ ਹੈ। ਕੁੱਝ ਮਾਹਿਰਾਂ ਦਾ ਕਹਿਣਾ ਹੈ ਕਿ ਪਰਿਵਾਰਾਂ ਨੂੰ ਆਪਣੇ ਖਰਚ ਕਰਨ ਦੀਆਂ ਆਦਤਾਂ ਬਦਲਣ ਲਈ ਸੋਚ ਵਿਚਾਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *