ਗੂਗਲ ਪੇਅ  ਨੇ ਲਾਂਚ ਕੀਤਾ ਟੈਪ ਟੂ ਪੇਅ ਫੀਚਰ, ਆਟੋਮੈਟਿਕ ਹੀ ਹੋ ਜਾਵੇਗਾ ਭੁਗਤਾਨ

ਨਵੀਂ ਦਿੱਲੀ : ਗੂਗਲ ਪੇਅ ਨੇ ਟੈਪ ਟੂ ਪੇਅ ਫੀਚਰ ਲਾਂਚ ਕੀਤਾ ਹੈ।

ਇਹ ਵਿਸ਼ੇਸ਼ਤਾ ਪਾਈਨ ਲੈਬਜ਼ ਦੇ ਨਾਲ ਸਾਂਝੇਦਾਰੀ ਵਿੱਚ ਲਾਂਚ ਕੀਤੀ ਗਈ ਹੈ। ਇਹ ਇੱਕ ਯੂਪੀਆਈ ਆਧਾਰਿਤ ਪ੍ਰਕਿਰਿਆ ਹੈ। ਇਸ ਵਿਸ਼ੇਸ਼ਤਾ ਦੀ ਮਦਦ ਨਾਲ, ਯੂਪੀਆਈ ਭੁਗਤਾਨ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਵਿਧਾਜਨਕ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਟੈਪ ਟੂ ਪੇਅ ਫੀਚਰ ਸਿਰਫ਼ ਕਾਰਡਾਂ ਲਈ ਹੀ ਉਪਲਬਧ ਸੀ।

ਕੀ ਕਰਨਾ ਹੋਵੇਗਾ

ਟੈਪ ਟੂ ਪੇਅ ਵਿਸ਼ੇਸ਼ਤਾ ਰਾਹੀਂ ਭੁਗਤਾਨ ਨੂੰ ਪੂਰਾ ਕਰਨ ਲਈ ਸਾਰੇ ਉਪਭੋਗਤਾਵਾਂ ਨੂੰ ਪੁਆਇੰਟ ਆਫ਼ ਸੇਲਜ਼ (ਪੀਓਐਸ) ਟਰਮੀਨਲ ‘ਤੇ ਫ਼ੋਨ ਨੂੰ ਟੈਪ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਪੇਮੈਂਟ ਨੂੰ ਫੋਨ ਤੋਂ ਪ੍ਰਮਾਣਿਤ ਕਰਨਾ ਹੋਵੇਗਾ। ਇਸ ਦੇ ਲਈ ਯੂਜ਼ਰ ਨੂੰ ਯੂਪੀਆਈ ਪਿੰਨ ਐਂਟਰ ਕਰਨਾ ਹੋਵੇਗਾ। ਇਸ ਤਰ੍ਹਾਂ ਗੂਗਲ ਪੇ ਯੂਜ਼ਰਜ਼ ਵਰਚੁਅਲ ਪੇਮੈਂਟ ਕਰ ਸਕਣਗੇ। ਕੰਪਨੀ ਦਾ ਦਾਅਵਾ ਹੈ ਕਿ ਟੈਪ ਟੂ ਪੇਅ ਫੀਚਰ ਕੇਊਆਰ ਕੋਡ ਨੂੰ ਸਕੈਨ ਕਰਨ ਅਤੇ ਯੂਪੀਈ-ਲਿੰਕਡ ਮੋਬਾਈਲ ਨੰਬਰ ਦਰਜ ਕਰਨ ਨਾਲੋਂ ਕਿਤੇ ਜ਼ਿਆਦਾ ਸੁਵਿਧਾਜਨਕ ਹੋਵੇਗਾ।

ਟੈਪ ਟੂ ਪੇਅ ਵਿਸ਼ੇਸ਼ਤਾ ਸਿਰਫ਼ ਯੂਪੀਆਈ ਉਪਭੋਗਤਾਵਾਂ ਲਈ ਉਪਲਬਧ ਹੋਵੇਗੀ, ਜੋ ਪਾਈਨ ਲੈਬਜ਼ ਐਂਡਰਾਇਡ ਪੀਓਐਸ ਟਰਮੀਨਲ ‘ਤੇ ਦੇਸ਼ ਭਰ ਵਿੱਚ ਕਿਤੇ ਵੀ ਆਪਣੇ ਐਨਐੱਫਸੀ- ਸਮਰਥਿਤ ਐਂਡਰਾਇਡ ਸਮਾਰਟਫ਼ੋਨ ਦੀ ਵਰਤੋਂ ਕਰਕੇ ਭੁਗਤਾਨ ਕਰਨ ਦੇ ਯੋਗ ਹੋਣਗੇ। ਇਹ ਸਹੂਲਤ ਰਿਲਾਇੰਸ ਰਿਟੇਲ ਅਤੇ ਫਿਊਚਰ ਰਿਟੇਲ ਅਤੇ ਸਟਾਰਬਕਸ ਵਪਾਰੀਆਂ ‘ਤੇ ਉਪਲਬਧ ਹੈ।

Leave a Reply

Your email address will not be published. Required fields are marked *