ਗਲੋਬਲ ਬਾਜ਼ਾਰ ਬੋਲ ਰਹੀ ਟਾਟਾ ਮੋਟਰਸ ਦੀ ਤੂਤੀ

ਨਵੀਂ ਦਿੱਲੀ– ਟਾਟਾ ਮੋਟਰਸ ਸਮੂਹ ਨੇ ਵਿੱਤੀ ਸਾਲ 2022 ਦੀ ਮਾਰਚ ਤਿਮਾਹੀ ’ਚ ਜੈਗੁਆਰ ਲੈਂਡ ਰੋਵਰ ਸਮੇਤ ਗਲੋਬਲ ਥੋਕ ਵਿਕਰੀ ’ਚ ਸਾਲਾਨਾ ਆਧਾਰ ’ਤੇ 2 ਫੀਸਦੀ ਦਾ ਵਾਧਾ ਦਰਜ ਕੀਤਾ ਹੈ।

ਟਾਟਾ ਮੋਟਰਸ ਨੇ ਇਸ ਦੌਰਾਨ ਕੁੱਲ 3,34,884 ਇਕਾਈਆਂ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਟਾਟਾ ਮੋਟਰਸ ਦੇ ਸਾਰੇ ਕਮਰਸ਼ੀਅਲ ਵਾਹਨਾਂ ਅਤੇ ਟਾਟਾ ਦੈਵੂ ਰੇਂਜ ਦੀ ਗਲੋਬਲ ਥੋਕ ਵਿਕਰੀ ਕੇਊ4 ਐੱਫ.ਵਾਈ22 ’ਚ 1,22,147 ਇਕਾਈ ਸੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 12 ਫੀਸਦੀ ਜ਼ਿਆਦਾ ਸੀ। ਟਾਟਾ ਮੋਟਰਸ ਨੇ ਕਿਹਾ ਕਿ ਸਾਰੇ ਯਾਤਰੀ ਵਾਹਨਾਂ ਲਈ ਗਲੋਬਲ ਥੋਕ ਵਿਕਰੀ ਵਿਤੀ ਸਾਲ 2022 ਦੀ ਚੌਥੀ ਤਿਮਾਹੀ ਦੇ ਮੁਕਾਬਲੇ ਮਾਰਚ ਤਿਮਾਹੀ ’ਚ 4 ਫੀਸਦੀ ਘੱਟ ਕੇ 212,737 ਇਕਾਈ ਰਹਿ ਗਈ। ਜੈਗੁਆਰ ਲੈਂਡ ਰੋਵਰ ਲਈ ਗਲੋਬਲ ਥੋਕ ਵਿਕਰੀ 89,148 ਵਾਹਨ ਸੀ, ਜਿਸ ਵਿਚ ਸੀ.ਜੇ.ਐੱਲ.ਆਰ. ਦੁਆਰਾ ਵੰਡੀਆਂ ਗਈਆਂ 12,622 ਇਕਾਈਆਂ ਸ਼ਾਮਿਲ ਹਨ। ਬਿਆਨ ਮੁਤਾਬਕ, ਸੀ.ਜੇ.ਐੱਲ.ਆਰ. ਜੇ.ਐੱਲ.ਆਰ. ਅਤੇ ਚੈਰੀ ਆਟੋਮੋਬਾਇਲਸ ਦਾ ਇਕ ਜਾਇੰਟ ਵੈਂਚਰ ਹੈ ਜੋ ਜੇ.ਐੱਲ.ਆਰ. ਲਈ ਇਕ ਗੈਰ-ਸਮੇਕਿਤ ਸਹਾਇਕ ਕੰਪਨੀ ਹੈ। ਕੰਪਨੀ ਨੇ ਕਿਹਾ ਕਿ ਰੀਵਿਊ ਤਿਮਾਹੀ ’ਚ ਜੈਗੁਆਰ ਦੀ ਥੋਕ ਵਿਕਰੀ 19,570 ਵਾਹਨਾਂ ਦੀ ਰਹੀ, ਜਦਕਿ ਤਿਮਾਹੀ ਲਈ ਲੈਂਡ ਰੋਵਰ ਦੀ ਥੋਕ ਵਿਕਰੀ 69,578 ਵਾਹਨ ਰਹੀ

Leave a Reply

Your email address will not be published. Required fields are marked *