ਕੰਗਾਲੀ ਦੇ ਕੰਢੇ ‘ਤੇ ਪਾਕ, ਪਾਕਿਸਤਾਨ ‘ਚ ਇੱਕ ਡਾਲਰ ਦੀ ਕੀਮਤ ਹੋਈ 188.35 ਰੁ.

ਪਾਕਿਸਤਾਨ : ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ।

ਇਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇੰਟਰਬੈਂਕ ਬਾਜ਼ਾਰ ‘ਚ ਅਮਰੀਕੀ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 188.35 ਰੁਪਏ ‘ਤੇ ਆ ਗਿਆ ਹੈ।

ਸ਼ੁਰੂਆਤੀ ਕਾਰੋਬਾਰ ‘ਚ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਿਆ 82 ਪੈਸੇ ਕਮਜ਼ੋਰ ਹੋ ਗਿਆ। ਇਸ ਕਾਰਨ ਇੰਟਰਬੈਂਕ ਬਾਜ਼ਾਰ ‘ਚ ਫਿਲਹਾਲ ਇਹ 188.35 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇੰਟਰਬੈਂਕ ‘ਤੇ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਏ ਦੀ ਕੀਮਤ 187.53 ਰੁਪਏ ਸੀ।ਮੁਦਰਾ ਡੀਲਰਾਂ ਮੁਤਾਬਕ ਸਥਾਨਕ ਮੁਦਰਾ ਦੇ ਮੁਕਾਬਲੇ ਅਮਰੀਕੀ ਡਾਲਰ ਲਗਾਤਾਰ ਮਜ਼ਬੂਤਹੋਣ ਕਰਕੇ ਐਕਸਚੇਂਜ ਦਰ ਦਬਾਅ ਹੇਠ ਹੈ। ਕਰੰਸੀ ਡੀਲਰਾਂ ਨੇ ਦੱਸਿਆ ਕਿ ਖੁੱਲ੍ਹੇ ਬਾਜ਼ਾਰ ‘ਚ 1 ਡਾਲਰ ਦੀ ਕੀਮਤ 189 ਰੁਪਏ ਤੋਂ ਉੱਪਰ ਪਹੁੰਚ ਗਈ ਹੈ।

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਕਰੰਸੀ ਡੀਲਰਾਂ ਦਾ ਮੰਨਣਾ ਹੈ ਕਿ ਆਈਐਮਐੱਫ ਪ੍ਰੋਗਰਾਮ ‘ਚ ਦੇਰੀ, ਦੂਜੇ ਦੇਸ਼ਾਂ ਤੋਂ ਵਿੱਤੀ ਮਦਦ ਨਾ ਮਿਲਣਾ, ਵਿਦੇਸ਼ੀ ਮੁਦਰਾ ਭੰਡਾਰ ‘ਚ ਤੇਜ਼ੀ ਨਾਲ ਗਿਰਾਵਟ ਅਤੇ ਵਪਾਰ ‘ਚ ਹੋਏ ਨੁਕਸਾਨ ਕਾਰਨ ਘਰੇਲੂ ਮੁਦਰਾ ਦਬਾਅ ‘ਚ ਹੈ। ਦਰਅਸਲ, ਇਮਰਾਨ ਖਾਨ ਦੀ ਸਰਕਾਰ ਕਾਰਨ ਆਈ.ਐੱਮ.ਐੱਫ. ਨੇ 6 ਅਰਬ ਡਾਲਰ ਦਾ ਰਾਹਤ ਪੈਕੇਜ ਰੋਕ ਦਿੱਤਾ ਸੀ। ਕਰਜ਼ਾ ਦੇਣ ਲਈ 5 ਸ਼ਰਤਾਂ ਦੀ ਸੂਚੀ ਦਿੱਤੀ ਗਈ ਸੀ। ਆਈਐਮਐੱਫ ਨੇ ਪਾਕਿਸਤਾਨ ਨੂੰ ਈਂਧਨ ਅਤੇ ਬਿਜਲੀ ਸਬਸਿਡੀਆਂ ਵਾਪਸ ਲੈਣ ਲਈ ਕਿਹਾ ਸੀ। ਹੁਣ ਨਵੀਂ ਸਰਕਾਰ ਸਬਸਿਡੀਆਂ ਹਟਾਉਣ ਤੋਂ ਗੁਰੇਜ਼ ਕਰ ਰਹੀ ਹੈ। ਇਸ ਕਾਰਨ ਆਈਐਮਐੱਫ ਪ੍ਰੋਗਰਾਮ ਦੀ ਬਹਾਲੀ ਨਹੀਂ ਹੋ ਸਕੀ ਹੈ।ਸ ਦੇਈਏ ਕਿ ਪਾਕਿਸਤਾਨ ਲਗਾਤਾਰ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਦੌਰਾਨ ਚਾਲੂ ਖਾਤਾ ਘਾਟਾ  ਜਨਵਰੀ 2022 ਦੇ ਮਹੀਨੇ ਵਿੱਚ 2.56 ਬਿਲੀਅਨ ਡਾਲਰ ਤੱਕ ਪਹੁੰਚ ਗਿਆ।  ਕਿਸੇ ਵੀ ਦੇਸ਼ ਦੇ ਵਿਦੇਸ਼ੀ ਖਰਚੇ ਅਤੇ ਆਮਦਨ ਵਿੱਚ ਅੰਤਰ ਹੈ। ਇਸ ਦੇ ਨਾਲ ਹੀ, ਸਟੇਟ ਬੈਂਕ ਆਫ਼ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 23 ਅਪ੍ਰੈਲ ਤੱਕ 328 ਅਰਬ ਡਾਲਰ ਤੋਂ ਘਟ ਕੇ 10.558 ਅਰਬ ਡਾਲਰ ਰਹਿ ਗਿਆ ਹੈ।

Leave a Reply

Your email address will not be published. Required fields are marked *