ਕ੍ਰਿਸਮਿਸ ਦੇ ਮੌਕੇ ਐਮ.ਪੀ ਮਨੀਸ਼ ਤਿਵਾੜੀ ਨੇ ਪ੍ਰਭੂ ਈਸਾ ਮਸੀਹ ਦੇ ਮਾਨਵਤਾ ਦੇ ਸੰਦੇਸ਼ ਨੂੰ ਯਾਦ ਕੀਤਾ

Home » Blog » ਕ੍ਰਿਸਮਿਸ ਦੇ ਮੌਕੇ ਐਮ.ਪੀ ਮਨੀਸ਼ ਤਿਵਾੜੀ ਨੇ ਪ੍ਰਭੂ ਈਸਾ ਮਸੀਹ ਦੇ ਮਾਨਵਤਾ ਦੇ ਸੰਦੇਸ਼ ਨੂੰ ਯਾਦ ਕੀਤਾ
ਕ੍ਰਿਸਮਿਸ ਦੇ ਮੌਕੇ ਐਮ.ਪੀ ਮਨੀਸ਼ ਤਿਵਾੜੀ ਨੇ ਪ੍ਰਭੂ ਈਸਾ ਮਸੀਹ ਦੇ ਮਾਨਵਤਾ ਦੇ ਸੰਦੇਸ਼ ਨੂੰ ਯਾਦ ਕੀਤਾ

ਮੁਹਾਲੀ, 25 ਦਸੰਬਰ: ਕ੍ਰਿਸਮਿਸ ਦੇ ਸ਼ੁੱਭ ਮੌਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪ੍ਰਭੂ ਈਸਾ ਮਸੀਹ ਅਤੇ ਪੀਰ-ਪੈਗੰਬਰਾਂ ਵੱਲੋਂ ਦਿੱਤੇ ਗਏ ਮਾਨਵਤਾ ਦੇ ਸੰਦੇਸ਼ ਨੂੰ ਯਾਦ ਕੀਤਾ ਹੈ।

ਐਮ.ਪੀ ਤਿਵਾੜੀ ਮੋਹਾਲੀ ਫੇਜ-1 ਵਿਖੇ ਕ੍ਰਿਸਮਿਸ ਮੌਕੇ ਚਰਚ ਵਿਚ ਆਯੋਜਿਤ ਪ੍ਰੋਗਰਾਮ ਚ ਹਿੱਸਾ ਲੈਣ ਪਹੁੰਚੇ ਸਨ। ਇਸ ਮੌਕੇ ਸੰਬੋਧਨ ਕਰਦਿਆਂ ਐਮ.ਪੀ ਤਿਵਾੜੀ ਨੇ ਕਿਹਾ ਕਿ ਪ੍ਰਭੂ ਈਸਾ ਮਸੀਹ ਨੇ ਸ਼ਾਂਤੀ ਦਾ ਪੈਗਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰਿਸ਼ਟੀ ਪਿਛਲੇ 20 ਮਹੀਨਿਆਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ। ਕੋਈ ਅਜਿਹਾ ਇਨਸਾਨ ਨਹੀਂ ਜਿਸਤੇ ਇਸਦਾ ਬੁਰਾ ਅਸਰ ਨਾ ਪਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਚ ਸਾਨੂੰ ਪ੍ਰਭੂ ਈਸਾ ਮਸੀਹ ਤੇ ਪੀਰ-ਪੈਗੰਬਰਾਂ ਦੇ ਮਾਨਵਤਾ ਦੇ ਸੰਦੇਸ਼ ਯਾਦ ਆਉਂਦੇ ਹਨ, ਜਿਹੜੇ ਸਭ ਦੇ ਕਲਿਆਣ ਦੀ ਸੋਚ ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਬੰਧਕ ਕਮੇਟੀ ਅਤੇ ਉੱਥੇ ਮੌਜੂਦ ਲੋਕਾਂ ਨੂੰ ਕ੍ਰਿਸਮਿਸ ਦੇ ਸ਼ੁੱਭ ਮੌਕੇ ਦੀ ਵਧਾਈ ਦਿੱਤੀ। ਜਿੱਥੇ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਰਾਜਾ ਕੰਵਰਜੋਤ ਸਿੰਘ ਮੋਹਾਲੀ, ਰਾਜਦੀਪ ਸਿੰਘ, ਪਰਵਿੰਦਰ ਸਿੰਘ, ਸ਼ੁਭਮ, ਰੇਵ ਮੱਖਣ ਸਿੰਘ ਇੰਚਾਰਜ ਚਰਚ, ਸੰਨੀ ਬਾਵਾ ਚਰਚ ਸਕੱਤਰ ਅਤੇ ਮੈਂਬਰ ਕ੍ਰਿਸ਼ਚਿਅਨ ਵੈਲਫੇਅਰ ਬੋਰਡ, ਪ੍ਰਿਥਵੀ ਕੈਸ਼ੀਅਰ ਚਰਚ, ਰੇਵ ਐਡਵਿਨ ਮਸੀਹ ਵੀ ਮੌਜੂਦ ਰਹੇ।     

Leave a Reply

Your email address will not be published.