ਕ੍ਰਿਕੇਟਰ ਪੰਡਯਾ ਦਾ ਟਵਿੱਟਰਅਕਾਊਂਟ ਹੈਕ, ਹੈਕਰ ਨੇ ਮੰਗੇ ਬਿਟਕੋਇਨ

ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਕਰੁਣਾਲ ਪੰਡਯਾ ਦਾ ਸਮਾਂ ਬਹੁਤਾ ਚੰਗਾ ਨਹੀਂ ਚੱਲ ਰਿਹਾ ਹੈ। ਖੱਬੇ ਹੱਥ ਦੇ ਇਸ ਆਲਰਾਊਂਡਰ ਨੂੰ ਪਿਛਲੇ ਸਾਲ ਤੋਂ ਭਾਰਤੀ ਟੀਮ ‘ਚ ਜਗ੍ਹਾ ਨਹੀਂ ਮਿਲ ਰਹੀ ਹੈ। ਉਸ ਨੂੰ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਨੇ ਵੀ ਰਿਲੀਜ਼ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਘਰੇਲੂ ਕ੍ਰਿਕਟ ਵਿੱਚ ਵੀ ਬੜੌਦਾ ਦੇ ਨਾਲ ਉਨ੍ਹਾਂ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ ਤੇ ਹੁਣ ਸੋਸ਼ਲ ਮੀਡੀਆ ‘ਤੇ ਵੀ ਉਨ੍ਹਾਂ ਨੂੰ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੁਣਾਲ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ।ਹੈਕਰਾਂ ਨੇ ਕਰੁਣਾਲ ਦੇ ਟਵਿੱਟਰ ਅਕਾਊਂਟ ਤੱਕ ਪਹੁੰਚ ਕੀਤੀ ਅਤੇ ਉਸ ਤੋਂ ਕਈ ਟਵੀਟ ਕੀਤੇ, ਜਿਸ ਨਾਲ ਕਰੁਣਾਲ ਦੇ ਫਾਲੋਅਰਜ਼ ਹੈਰਾਨ ਰਹਿ ਗਏ। ਹੈਕਰਾਂ ਨੇ ਇੱਥੋਂ ਤੱਕ ਟਵੀਟ ਕੀਤਾ ਕਿ ਉਹ ਬਿਟਕੁਆਇਨ ਦੀ ਖ਼ਾਤਰ ਆਪਣਾ ਟਵਿਟਰ ਅਕਾਊਂਟ ਵੇਚਣ ਲਈ ਤਿਆਰ ਹਨ। 30 ਸਾਲਾ ਆਲਰਾਊਂਡਰ ਕਰੁਣਾਲ ਦੇ ਅਕਾਊਂਟ ਤੋਂ ਕਈ ਤਰ੍ਹਾਂ ਦੇ ਟਵੀਟ ਕੀਤੇ ਗਏ। ਸ਼ੁਰੂਆਤ ‘ਚ ਫਾਲੋਅਰਸ ਨੂੰ ਲੱਗਾ ਕਿ ਇਹ ਟਵੀਟ ਗਲਤੀ ਨਾਲ ਹੋ ਗਏ ਹਨ ਪਰ ਬਾਅਦ ‘ਚ ਜਦੋਂ ਇਕ ਤੋਂ ਬਾਅਦ ਇਕ ਕਈ ਹੈਰਾਨ ਕਰਨ ਵਾਲੇ ਇਤਰਾਜ਼ਯੋਗ ਟਵੀਟਸ ਸਾਹਮਣੇ ਆਏ ਤਾਂ ਲੋਕਾਂ ਨੇ ਅੰਦਾਜ਼ਾ ਲਗਾ ਲਿਆ ਕਿ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ। ਇਹ ਸਾਰੀ ਹੈਕਿੰਗ ਸਵੇਰੇ 7.30 ਵਜੇ ਸ਼ੁਰੂ ਹੋਈ ਅਤੇ ਜਲਦੀ ਹੀ ਇੱਕ ਟਵੀਟ ਆਇਆ, ਜਿਸ ਵਿੱਚ ਲਿਖਿਆ ਸੀ – ‘ਹੈਕਡ ਬਾਇ @ਜ਼ੋਰੀ’। 

ਹੈਕਰ ਇੱਥੇ ਹੀ ਨਹੀਂ ਰੁਕਿਆ, ਸਗੋਂ ਬਿਟਕੁਆਇਨ ਦੀ ਮੰਗ ਵੀ ਕਰਨ ਲੱਗਾ। ਪਿਛਲੇ ਕੁਝ ਮਹੀਨਿਆਂ ਵਿੱਚ, ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਹੈਕਰਾਂ ਨੇ ਇੱਕ ਟਵਿੱਟਰ ਖਾਤਾ ਹੈਕ ਕੀਤਾ ਅਤੇ ਉਪਭੋਗਤਾਵਾਂ ਨੂੰ ਕ੍ਰਿਪਟੋਕੁਰੰਸੀ ਭੇਜਣ ਲਈ ਕਿਹਾ। ਅਜਿਹਾ ਹੀ ਕੁਝ ਕਰੁਣਾਲ ਦੇ ਖਾਤੇ ਨਾਲ ਵੀ ਕੀਤਾ ਗਿਆ।

ਹੈਕਰ ਨੇ ਇੱਕ ਟਵੀਟ ਕੀਤਾ, ਜਿਸ ਵਿੱਚ ਲਿਖਿਆ ਸੀ – “ਬਿਟਕੁਆਇਨ ਲਈ ਇਸ ਖਾਤੇ ਨੂੰ ਵੇਚ ਰਿਹਾ ਹਾਂ।” ਇਸ ਤੋਂ ਬਾਅਦ, ਅਗਲੇ ਹੀ ਟਵੀਟ ਵਿੱਚ, ਹੈਕਰ ਨੇ ਇੱਕ ਲੰਮਾ ਅਤੇ ਅਜੀਬ ਕੋਡ ਪੋਸਟ ਕੀਤਾ ਅਤੇ ਲਿਖਿਆ – “ਮੈਨੂੰ ਬਿਟਕੁਆਇਨ ਭੇਜੋ।” ਹਾਲਾਂਕਿ, ਜਲਦੀ ਹੀ ਕਰੁਣਾਲ ਪੰਡਯਾ ਦਾ ਖਾਤਾ ਹੈਕਰਾਂ ਦੇ ਚੁੰਗਲ ਤੋਂ ਛੁਡਾ ਲਿਆ ਗਿਆ ਪਰ ਕਰੁਣਾਲ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Leave a Reply

Your email address will not be published. Required fields are marked *