ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਬਾਦਕਾਰ ਕਿਸਾਨਾਂ ਦੀ ਮਾਲਕੀ ਦਾ ਮਸਲਾ ਚੁੱਕਿਆ ਗਿਆ

Home » Blog » ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਬਾਦਕਾਰ ਕਿਸਾਨਾਂ ਦੀ ਮਾਲਕੀ ਦਾ ਮਸਲਾ ਚੁੱਕਿਆ ਗਿਆ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਬਾਦਕਾਰ ਕਿਸਾਨਾਂ ਦੀ ਮਾਲਕੀ ਦਾ ਮਸਲਾ ਚੁੱਕਿਆ ਗਿਆ

ਚੰਡੀਗੜ੍ਹ –ਬਠਿੰਡਾ ਹਾਈਵੇ ਤੇ ਨਵੇਂ ਬਣ ਰਹੇ ਉੱਤਰੀ ਬਾਈਪਾਸ ਲਈ ਲਗਭੱਗ ਪਟਿਆਲੇ ਜਿਲ੍ਹੇ ਦੇ 24 ਪਿੰਡਾਂ ਦੀ ਜਮੀਨ ਐਕਵਾਇਰ ਹੋਣ ਦੇ ਮੁੱਦੇ ਅਤੇ ਪਟਿਆਲਾ ਜਿਲ੍ਹੇ ਵਿੱਚ ਅਬਾਦਕਾਰ ਕਿਸਾਨਾਂ ਦੇ ਚਿਰਾਂ ਤੋਂ ਲਮਕ ਰਹੇ ਮਾਲਕੀ ਦੇ ਹੱਕ ਸਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਇਸਰ ਸਾਹਿਬ (ਡੈਂਠਲ) ਵਿਖੇ ਹੋਈ ਜਿਸ ਵਿੱਚ ਡਾਕਟਰ ਦਰਸ਼ਨ ਪਾਲ ਸੂਬਾ ਪ੍ਰਧਾਨ ਵਿਸ਼ੇਸ਼ ਤੋਰ ਤੇ ਪਹੁੰਚੇ।

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਤੇ  ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ  ਕਿਸਾਂਨਾਂ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਖਾਸ ਤੌਰ ਤੇ ਪੰਜਾਬ ਵਿੱਚ ਹਜਾਰਾਂ ਏਕੜ ਜਮੀਨ ਜੋ ਕੰਡੀ ਦੇ ਇਲਾਕੇ ਪੰਚਾਇਤੀ ਦਰਿਆਵਾਂ ਦੇ ਨਾਲ ਲੱਗਦੇ ਬਾਰਡਰ ਏਰੀਏ ਤੋਂ ਇਲਾਵਾ ਹਜਾਰਾਂ ਏਕੜ ਪੁਰਾਣੇ ਡੇਰਿਆਂ ਦੇ ਨਾਂ ਤੇ ਖੜੀ ਹੈ ਜਿਸ ਉੱਪਰ ਲਗਭੱਗ ਕਈ ਦਹਾਕਿਆਂ ਤੋਂ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਪੱਧਰ ਕਰਕੇ ਟਿੱਬੇ ਕਰਾ ਕੇ ਵਾਹੀਯੋਗ ਬਣਾਉਣ ਵਾਲੇ ਅਬਾਦਕਾਰ ਕਿਸਾਨਾਂ ਨੂੰ ਉਨ੍ਹਾਂ ਦੇ ਮਾਲਕੀ ਹੱਕ ਨਹੀਂ ਦਿੱਤੇ ਗਏ। ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਇਸ ਮੰਗ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਟਿਆਲੇ ਜਿਲ੍ਹੇ ਵਿੱਚ ਸੈਂਕੜੇ ਪਿੰਡਾਂ ਦੀ ਜਮੀਨ ਸਬੰਧੀ ਲਗਭੱਗ 10-12 ਸਾਲਾਂ ਤੋਂ ਮਾਲਕੀ ਹੱਕ ਲੈਣ ਲਈ ਲੰਮੀ ਲੜਾਈ ਵੀ ਲੜੀ ਗਈ ਸੀ। ਪਰੰਤੂ ਅੱਜ ਤੱਕ ਸਰਕਾਰ ਵੱਲੋਂ ਕੋਈ ਕਾਰਗਰ ਹੱਲ ਨਹੀਂ ਕੱਢਿਆ ਗਿਆ ਜਿਸ ਕਾਰਨ ਪਿੰਡਾਂ ਵਿੱਚ ਜਮੀਨੀ ਵਿਵਾਦ ਚੱਲਦੇ ਆ ਰਹੇ ਹਨ ਅਤੇ ਨਾਲ ਹੀ ਸਰਕਾਰ ਵੱਲੋਂ ਮਾਲਕੀ ਸਬੰਧੀ ਸਿਰਾਂ ਤੇ ਲਟਕਦੀ ਤਲਵਾਰ ਕਾਰਨ ਹਜਾਰਾਂ ਕਿਸਾਨ ਪੀੜ੍ਹੀਆਂ ਤੋਂ ਮੁਸੀਬਤਾਂ ਝੱਲ ਰਹੇ ਹਨ ਪਰੰਤੂ ਹੁਣ 23 ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਅਬਾਦਕਾਰ ਕਿਸਾਨਾਂ ਦਾ ਮਸਲਾ ਜੋਰ ਸ਼ੋਰ ਨਾਲ ਰੱਖਿਆ ਗਿਆ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਿਸ਼ਵਾਸ ਦਿਵਾਉਂਦਿਆਂ ਇਸ ਮਸਲੇ ਨੂੰ 27 ਤਾਰੀਖ ਨੂੰ ਦੁਬਾਰਾ ਮੀਟਿੰਗ ਦੇ ਦਿੱਤੀ ਗਈ ਹੈ। ਜਿਸ ਨਾਲ ਫੇਰ ਅਬਾਦਕਾਰ ਕਿਸਾਨਾਂ ਦਾ ਮਸਲਾ ਹੱਲ ਹੋਣ ਦੀ ਉਮੀਦ ਜਾਗੀ ਹੈ। ਡਾਕਟਰ ਦਰਸ਼ਨ ਪਾਲ ਨੇ ਦੱਸਿਆ ਕਿ  ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇੱਥੇ ਛੋਟੇ ਅਤੇ ਵੱਡੇ ਕਿਸਾਨਾਂ ਦੀ ਮੁੱਖ ਆਮਦਨ ਦਾ ਸਾਧਨ ਖੇਤੀਬਾੜੀ ਹੀ ਹੈ। ਇਸ ਕਾਰਨ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਜੋ ਉਪਰੋਕਤ ਜਮੀਨਾਂ ਤੇ ਦਹਾਕਿਆਂ ਤੋਂ ਆਪਣੇ ਘਰ, ਮਕਾਨ ਬਣਾ ਕੇ ਜਿੰਦਗੀ ਬਤੀਤ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਪਾਲ ਰਹੇ ਹਨ । ਸਰਕਾਰ ਨੂੰ ਪਹਿਲ ਦੇ ਅਧਾਰ ਤੇ ਇਨ੍ਹਾਂ ਕਿਸਾਨਾਂ ਨੂੰ ਮਾਲਕੀ ਦਾ ਹੱਕ ਦੇਣਾ ਚਾਹੀਦਾ ਹੈ। ਡਾਕਟਰ ਦਰਸ਼ਨ ਪਾਲ ਵੱਲੋਂ ਚੋਣਾਂ ਸਬੰਧੀ ਚਲ ਰਹੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਜਿੱਥੇ ਆਪਣੀ ਜੱਥੇਬੰਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ  ਚੋਣਾਂ ਤੋਂ ਦੂਰ ਰਹਿਣ ਦੀ ਗੱਲ ਕਰਦਿਆਂ ਦੂਸਰੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜੱਥੇਬੰਦੀਆਂ ਨੂੰ ਮੋਰਚੇ ਦਾ ਨਾਮ ਨਾ ਵਰਤਣ ਦੀ ਵੀ ਅਪੀਲ ਕੀਤੀ।  

ਸੰਯੋਕਤ ਕਿਸਾਨ ਮੋਰਚਾ ਕਿਸਾਨਾਂ, ਮਜਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਇੱਕ ਵੱਡ ਪਲੇਟਫਾਰਮ ਸਿੱਧ ਹੋਇਆ ਹੈ। ਇਸ ਨੂੰ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਸਟੇਜਾਂ ਤੇ ਕਦੇ ਵੀ ਕਿਸੇ ਸਿਆਸੀ ਧਿਰ ਦੇ ਨੁਮਾਇੰਦੇ ਨੂੰ ਬੋਲਣ ਦੀ ਆਗਿਆ ਨਹੀਂ ਦਿੱਤੀ ਸੀ। ਅੱਗੇ ਤੋਂ ਵੀ ਇਸ ਬਾਰੇ ਜਾਬਤਾ ਬਣਾਈ ਰੱਖਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਜੇ ਕਿਸੇ ਕਿਸਾਨ ਜੱਥੇਬੰਦੀ ਨੇ ਚੋਣਾਂ ਵਿੱਚ ਜਾਣਾ ਹੈ ਤਾਂ ਉਹ ਸੰਯੁਕਤ ਕਿਸਾਨ ਮੋਰਚੇ ਨੂੰ ਛੱਡ ਕੇ ਆਪਣੇ ਅਜਾਦ ਤੌਰ ਤੇ ਚੋਣਾਂ ਲੜ ਸਕਦੀ ਹੈ ਪਰੰਤੂ ਸੰਯੁਕਤ ਕਿਸਾਨ ਮੋਰਚਾ ਆਪਣੇ ਪਹਿਲੇ ਸਟੈਂਡ ਤੇ ਕਾਇਮ ਰਹਿੰਦਿਆਂ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। ਅੱਜ ਦੀ ਮੀਟਿੰਗ ਵਿੱਚ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ, ਪ੍ਰੋਫੈਸਰ ਬਾਵਾ ਸਿੰਘ, ਹਰਭਜਨ ਸਿੰਘ ਧੂੜ, ਚਰਨਜੀਤ ਕੌਰ ਧੂੜੀਆਂ, ਸੁਖਵਿੰਦਰ ਸਿੰਘ ਤੁੱਲੇਵਾਲ, ਅਵਤਾਰ ਸਿੰਘ ਕੌਰਜੀਵਾਲਾ, ਦਾਰਾ ਸਿੰਘ ਪਹਾੜਪੁਰ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਕਿਸਾਨ ਸ਼ਾਮਿਲ ਹੋਏ। ਅਵਤਾਰ ਸਿੰਘ ਕੌਰਜੀਵਾਲਾ ਵੱਲੋਂ ਕਿਸਾਨਾਂ ਦੀ ਉਪਰੋਕਤ ਮੰਗ ਦੀ ਹਮਾਇਤ ਕਰਦਿਆਂ ਕਿਸਾਨਾਂ ਦੇ ਕਰਜੇ ਮਾਫ ਕਰਨ, ਮੋਟਰਾਂ ਦੀ ਬਿਜਲੀ ਦੀ ਸਮੱਸਿਆ ਅਤੇ ਯੂਰੀਆ ਖਾਦ ਦੀ ਸਮੱਸਿਆ ਨੂੰ ਜਲਦੀ ਹੱਲ ਕਰਨ ਲਈ ਖੇਤੀ ਮੰਤਰੀ ਨੂੰ ਤੁਰੰਤ ਦਖਲ ਦੇਣ ਲਈ ਕਿਹਾ।  

ਜਾਰੀਕਰਤਾ

ਅਵਤਾਰ ਸਿੰਘ ਕੌਰਜੀਵਾਲਾ

ਮੋ: 9316189289

Leave a Reply

Your email address will not be published.