ਕੈਪਟਨ ਤੇ ਭਾਜਪਾ ਦੇ ਗੱਠਜੋੜ ‘ਚੋਂ ਉੱਭਰ ਸਕਦੀ ਪੰਜਾਬ ‘ਚ ਚੌਥੀ ਰਾਜਸੀ ਧਿਰ

Home » Blog » ਕੈਪਟਨ ਤੇ ਭਾਜਪਾ ਦੇ ਗੱਠਜੋੜ ‘ਚੋਂ ਉੱਭਰ ਸਕਦੀ ਪੰਜਾਬ ‘ਚ ਚੌਥੀ ਰਾਜਸੀ ਧਿਰ
ਕੈਪਟਨ ਤੇ ਭਾਜਪਾ ਦੇ ਗੱਠਜੋੜ ‘ਚੋਂ ਉੱਭਰ ਸਕਦੀ ਪੰਜਾਬ ‘ਚ ਚੌਥੀ ਰਾਜਸੀ ਧਿਰ

ਪਟਿਆਲਾ / ਸਾਲ 2022 ਦੀਆਂ ਚੋਣਾ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦਾ ਗਠਜੋੜ ਸੂਬੇ ‘ਚ ਚੌਥੀ ਰਾਜਸੀ ਧਿਰ ਵਜੋਂ ਉੱਭਰੇਗਾ ਜਾਂ ਇਹ ਸਾਂਝ ਰਵਾਇਤੀ ਪਾਰਟੀਆਂ ਦੇ ਵੋਟ ਬੈਂਕ ਨੂੰ ਵੱਡਾ ਪਾੜ ਲਗਾਉਣ ਦਾ ਕੰਮ ਕਰੇਗੀ, ਅਜਿਹਾ ਸਿਆਸੀ ਵਿਸ਼ਲੇਸ਼ਕਾਂ ਵਲੋਂ ਅਨੁਮਾਨ ਲਗਾਇਆ ਜਾ ਰਿਹਾ ਹੈ ।

ਮੌਜੂਦਾ ਸਮੇਂ ਸੂਬੇ ‘ਚ ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀਆਂ ਪੰਜਾਬ ਦੇ ਵੋਟਰਾਂ ਨੂੰ ਲੁਭਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ । ਇਨ੍ਹਾਂ ਪਾਰਟੀਆਂ ਵਲੋਂ ਵਿਧਾਨ ਸਭਾ ਹਲਕਿਆਂ ਦੀਆਂ ਟਿਕਟਾਂ ਦੀ ਵੰਡ ਪੂਰੀ ਹੋਣ ਉਪਰੰਤ ਟਿਕਟ ਨਾ ਮਿਲਣ ਤੋਂ ਔਖੇ ਉਮੀਦਵਾਰਾਂ ਦਾ ਭਾਜਪਾ ਜਾਂ ਕੈਪਟਨ ਦੀ ਪਾਰਟੀ ਦਾ ਪੱਲਾ ਫੜਨ ਨਾਲ ਰਵਾਇਤੀ ਪਾਰਟੀਆਂ ਦੇ ਵੋਟਾਂ ਨੇੜੇ ਆਪਣੀ ਚੋਣ ਰਣਨੀਤੀ ਬਦਲਣ ਦੇ ਅਸਾਰ ਬਣ ਸਕਦੇ ਹਨ । ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਉਕਤ ਤਿੰਨਾਂ ਪਾਰਟੀਆਂ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਜ਼ਿਆਦਾਤਰ ਵਿਧਾਨ ਸਭਾ ਹਲਕਿਆਂ ‘ਚ ਹਰ ਇਕ ਪਾਰਟੀ ਦੇ ਇਕ ਤੋਂ ਵੱਧ ਉਮੀਦਵਾਰ ਟਿਕਟ ਦੇ ਚਾਹਵਾਨ ਹਨ ।

ਜਦੋਂ ਉਨ੍ਹਾਂ ‘ਚੋਂ ਕਿਸੇ ਇਕ ਉਮੀਦਵਾਰ ਨੂੰ ਟਿਕਟ ਮਿਲ ਜਾਂਦੀ ਹੈ ਤਾਂ ਪਾਰਟੀਆਂ ਦਾ ਅੰਦਰੂਨੀ ਵਿਦਰੋਹ ਆਪਣੀ ਹੀ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਲੰਬਾ ਸਮਾਂ ਰਿਸਦਾ ਰਹਿੰਦਾ ਹੈ । ਰਾਜਨੀਤੀ ‘ਚ ਵਧਦਾ ਅਜਿਹਾ ਵਰਤਾਰਾ ਅਤੇ ਮੌਜੂਦਾ ਪਾਰਟੀਆਂ ਦੀ ਅੰਦਰੂਨੀ ਖਿੱਚੋਤਾਣ ਵੀ ਕੈਪਟਨ ਅਤੇ ਭਾਜਪਾ ਦੇ ਗਠਜੋੜ ਨੂੰ ਚੌਥੀ ਰਾਜਸੀ ਧਿਰ ਵਜੋਂ ਉਭਾਰ ਸਕਦੀ ਹੈ । ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਭਾਜਪਾ ਆਗੂ ਪੰਜਾਬ ‘ਚ ਆਪਣੇ ਪੈਰ ਜਮਾਉਣ ਲਈ ਰਵਾਇਤੀ ਪਾਰਟੀਆਂ ਤੋਂ ਨਾਰਾਜ਼ ਵਿਧਾਇਕਾਂ ਅਤੇ ਆਗੂਆਂ ਨੂੰ ਅੰਦਰ ਖਾਤੇ ਭਾਜਪਾ ਨਾਲ ਜੁੜਨ ਲਈ ਪਹੁੰਚ ਕਰ ਰਹੇ ਹਨ । ਪਰ ਇਹ ਸਮਾਂ ਹੀ ਦੱਸੇਗਾ ਕਿ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਐਲਾਨ ਹੋਣ ਤੋਂ ਬਾਅਦ ਕਿਹੜੇ ਆਗੂ ਕਿਸ ਪਾਰਟੀ ਦੀ ਟਿਕਟ ‘ਤੇ ਪੰਜਾਬ ਦੇ ਵਸਨੀਕਾਂ ਤੋਂ ਵੋਟ ਮੰਗਣਗੇ, ਕਿਉਂਕਿ ਹਾਲੇ ਕਿਸਾਨਾਂ ਦਾ ਅੰਦੋਲਨ ਖ਼ਤਮ ਨਹੀਂ ਹੋਇਆ ।

Leave a Reply

Your email address will not be published.