ਕੈਨੇਡਾ ਹਵਾਈ ਅੱਡੇ ‘ਤੇ ਹੋਈ ਗੋਲ਼ੀਬਾਰੀ ‘ਚ ਇਕ ਦੀ ਮੌਤ, ਪੁਲਸ ‘ਤੇ ਵੀ ਚੱਲੀਆਂ ਗੋਲ਼ੀਆਂ

Home » Blog » ਕੈਨੇਡਾ ਹਵਾਈ ਅੱਡੇ ‘ਤੇ ਹੋਈ ਗੋਲ਼ੀਬਾਰੀ ‘ਚ ਇਕ ਦੀ ਮੌਤ, ਪੁਲਸ ‘ਤੇ ਵੀ ਚੱਲੀਆਂ ਗੋਲ਼ੀਆਂ
ਕੈਨੇਡਾ ਹਵਾਈ ਅੱਡੇ ‘ਤੇ ਹੋਈ ਗੋਲ਼ੀਬਾਰੀ ‘ਚ ਇਕ ਦੀ ਮੌਤ, ਪੁਲਸ ‘ਤੇ ਵੀ ਚੱਲੀਆਂ ਗੋਲ਼ੀਆਂ

ਰਿਚਮੋਂਡ / ਕੈਨੇਡਾ ਵਿਖੇ ਵੈਨਕੁਵਰ ਹਵਾਈ ਅੱਡੇ ‘ਤੇ ਐਤਵਾਰ ਨੂੰ 28 ਸਾਲਾ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਅਧਿਕਾਰੀਆਂ ਨੇ ਇਸ ਨੂੰ ਗਿਰੋਹਾਂ ਵਿਚਾਲੇ ਦੁਸ਼ਮਣੀ ਨਾਲ ਜੁੜੀ ਘਟਨਾ ਦੱਸਿਆ ਹੈ। ਸ਼ੱਕੀਆਂ ਨੇ ਪੁਲਸ ‘ਤੇ ਵੀ ਗੋਲੀ ਚਲਾਈ।ਰੋਇਲ ਕੈਨੇਡੀਅਨ ਮਾਉਂਟੇਡ ਪੁਲਸ ਬਲ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਨੂੰ ਪੁਲਸ ਜਾਣਦੀ ਸੀ ਅਤੇ ਇਹ ਘਟਨਾ ਖੇਤਰ ਵਿਚ ਗਿਰੋਹਾਂ ਵਿਚਾਲੇ ਸੰਘਰਸ਼ ਨਾਲ ਜੁੜੀ ਹੋਈ ਹੈ। ਉਹਨਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪੁਲਸ ਕਰਮੀਆਂ ਨੂੰ ਵੀ ਨਿਸ਼ਾਨਾ ਬਣਾਇਆ ਸੀ। ਪੁਲਸ ਬਲ ਵੱਲੋਂ ਦੱਸਿਆ ਗਿਆ ਕਿ ਗੋਲੀਬਾਰੀ ਦੀ ਘਟਨਾ ਦੇ ਬਾਅਦ ਜਦੋਂ ਅਧਿਕਾਰੀਆਂ ਨੇ ਇਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਚ ਸਵਾਰ ਲੋਕਾਂ ਨੇ ਪੁਲਸ ਕਰਮੀਆਂ ‘ਤੇ ਗੋਲੀਆਂ ਚਲਾਈਆਂ ਪਰ ਪੁਲਸ ਨੇ ਜਵਾਬੀ ਕਾਰਵਾਈ ਨਹੀਂ ਕੀਤੀ ਕਿਉਂਕਿ ਉੱਥੋ ਹੋਰ ਲੋਕ ਮੌਜੂਦ ਸਨ। ਗੱਡੀ ਵਿਚ ਘੱਟੋ-ਘੱਟ 2 ਵਿਅਕਤੀ ਸਵਾਰ ਸੀ। ਉਹਨਾਂ ਨੇ ਦੱਸਿਆ ਕਿ ਘਟਨਾ ਵਿਚ ਕੋਈ ਪੁਲਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਹੈ ਪਰ ਸ਼ੱਕੀ ਭੱਜਣ ਵਿਚ ਸਫਲ ਰਹੇ। ਪੁਲਸ ਨੇ ਦੱਸਿਆ ਕਿ ਬਾਅਦ ਵਿਚ 28 ਕਿਲੋਮੀਟਰ ਦੂਰ ਇਕ ਸੜਦੀ ਹੋਈ ਕਾਰ ਬਰਾਮਦ ਹੋਈ। ਸੰਘੀ ਲੋਕ ਸੁਰੱਖਿਆ ਮੰਤਰੀ ਬਿਲਕਲੇਅਰ ਨੇ ਇਸ ਨੂੰ ਗਿਰੋਹਾਂ ਵਿਚਾਲੇ ਦੁਸ਼ਮਣੀ ਨਾਲ ਜੁੜੀ ਘਟਨਾ ਦੱਸਿਆ। ਇੰਟੀਗ੍ਰੇਟੇਡ ਹੋਮੀਸਾਈਡ ਇੰਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਹਵਾਈ ਅੱਡੇ ਦੇ ਰਵਾਨਗੀ ਸਥਲ ‘ਤੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

Leave a Reply

Your email address will not be published.