ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ ‘ਚ ਆਪਣਾ ਦੋਸ਼ ਕਬੂਲਿਆ

Home » Blog » ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ ‘ਚ ਆਪਣਾ ਦੋਸ਼ ਕਬੂਲਿਆ
ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ ‘ਚ ਆਪਣਾ ਦੋਸ਼ ਕਬੂਲਿਆ

ਨਿਊਯਾਰਕ/ਕੈਲਗਰੀ / ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਸਾਲ 30 ਜਨਵਰੀ ਵਾਲੇ ਦਿਨ ਯੂ.ਐਸ. ਬਾਰਡਰ ਪ੍ਰੋਟੇਕਸ਼ਨ ਏਜੰਟਾਂ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਫੜਿਆ ਗਿਆ ਸੀ।

ਇਸ ਪੰਜਾਬੀ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਕੇਲਿਆਂ ਦੇ ਲੋਡ ਵਿੱਚ 211 ਪੌਂਡ ਤਕਰੀਬਨ 96 ਕਿਲੋ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਗ੍ਰਿਫ਼ਤਾਰ ਕੀਤਾ ਗਿਆ ਸੀ, ਵੱਲੋਂ ਸਥਾਨਕ ਅਦਾਲਤ ਵਿਚ ਆਪਣੇ ਦੋਸ਼ ਕਬੂਲ ਕਰ ਲਏ ਗਏ ਹਨ। 39 ਸਾਲ ਦਾ ਡਰਾਈਵਰ ਗੁਰਪਾਲ ਸਿੰਘ ਗਿੱਲ ਕੈਲਗਰੀ (ਕੈਨੇਡਾ) ਦਾ ਵਾਸੀ ਹੈ। ਟਰੱਕ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਬਾਰਡਰ ‘ਤੇ ਅਧਿਕਾਰੀਆਂ ਨੇ ਫੜਿਆ ਸੀ। ਅਮਰੀਕਾ ਦੇ ਸੂਬੇ ਮੋਨਟਾਨਾ ਦੀ ਪੋਰਟ ਆਫ ਐਂਟਰੀ ਵਿਖੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਟਰੱਕ ਦੀ ਜਾਂਚ ਪੜਤਾਲ ਕਰਨ ਦੌਰਾਨ ਉਸ ਦੇ ਟਰੱਕ ਵਿਚੋਂ ਸ਼ੱਕੀ 7 ਡੱਬੇ ਬਰਾਮਦ ਕੀਤੇ ਗਏ ਸਨ, ਜਿਸ ਵਿੱਚ 211 ਪੌਂਡ ਕੋਕੀਨ ਸੀ। ਇਹ ਕੇਲਿਆਂ ਦਾ ਲੌਡ ਉਹ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਤੋਂ ਕੈਲਗਰੀ (ਕੈਨੇਡਾ) ਨੂੰ ਲਿਆ ਰਿਹਾ ਸੀ। ਹੁਣ ਗੁਰਪਾਲ ਸਿੰਘ ਗਿੱਲ ਨੂੰ ਅਦਾਲਤ ਵੱਲੋਂ 5 ਤੋਂ ਲੈ ਕੇ 40 ਸਾਲ ਤੱਕ ਦੀ ਕੈਦ ਅਤੇ 5 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ

ਕੈਨੇਡਾ : ਬੱਚੇ ਦੀ ਜਨਮਦਿਨ ਪਾਰਟੀ ‘ਚ ਗੋਲੀਬਾਰੀ, 4 ਲੋਕ ਜ਼ਖਮੀ ਟੋਰਾਂਟੋ / ਕੈਨੇਡਾ ਦੇ ਓਨਟਾਰੀਓ ਸੂਬੇ ਦੀ ਰਾਜਧਾਨੀ ਟੋਰਾਂਟੋ ਦੇ ਪੱਛਮੀ ਖੇਤਰ ਵਿਚ ਸ਼ਨੀਵਾਰ ਸ਼ਾਮ ਇਕ ਬੱਚੇ ਦੀ ਜਨਮਦਿਨ ਪਾਰਟੀ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ 3 ਬੱਚੇ ਜ਼ਖਮੀ ਹੋ ਗਏ। ਟੋਰਾਂਟੋ ਪੁਲਸ ਦੀ ਨਿਰੀਖਕ ਕੇਲੀ ਸਕਿਨਰ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਹੋਈ ਗੋਲੀਬਾਰੀ ਵਿਚ ਜ਼ਖਮੀ ਹੋਏ ਲੋਕਾਂ ਵਿਚ ਇਕ ਸਾਲ ਦੀ ਉਮਰ ਦਾ ਬੱਚਾ, ਪੰਜ ਸਾਲ ਦੀ ਇਕ ਬੱਚੀ, 11 ਸਾਲਾ ਇਕ ਮੁੰਡਾ ਅਤੇ 23 ਸਾਲਾ ਇਕ ਵਿਅਕਤੀ ਸ਼ਾਮਲ ਹੈ। ਉਹਨਾਂ ਨੇ ਦੱਸਿਆ ਕਿ ਬੱਚੇ ਗੋਲੀਬਾਰੀ ਦਾ ਨਿਸ਼ਾਨਾ ਨਹੀਂ ਸਨ ਅਤੇ ਪੁਲਸ ਕਈ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।

Leave a Reply

Your email address will not be published.