ਕੈਨੇਡਾ ਦੇ ਸੁਰੱਖਿਆ ਨੂੰ ਮਿਲ ਰਹੀਆ ਜਾਨੋ ਮਾਰਣ ਦੀਆਂ ਧਮਕੀਆਂ 

ਓਟਾਵਾ : ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਦੀ ਜਾਨ ਨੂੰ ਖ਼ਤਰਾ ਹੈ। ਇਹ ਖੁਲਾਸਾ ਖੁਦ ਮੰਤਰੀ ਮਾਰਕੋ ਨੇ ਇਕ ਇੰਟਰਵਿਊ ਚ ਕੀਤਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਉਹਨਾ ਵੱਲੋਂ ਬੰਦੂਕ ਦੀ ਮਾਲਕੀ ਨੂੰ ਰੋਕਣ ਵਾਲਾ ਬਿੱਲ ਪੇਸ਼ ਕਰਨ ਤੋਂ ਬਾਅਦ, ਹਾਲ ਹੀ ਦੇ ਹਫ਼ਤਿਆਂ ਵਿੱਚ ਸੋਸ਼ਲ ਮੀਡੀਆ ‘ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਮੈਂਡੀਸੀਨੋ ਨੇ ਕਿਹਾ ਕਿ ਉਹ ਪੁਲਸ ਅਤੇ ਸੰਸਦੀ ਸੁਰੱਖਿਆ ਸੇਵਾਵਾਂ, ਧਮਕੀਆਂ ਅਤੇ ਡਰਾਉਣੀਆਂ ਘਟਨਾਵਾਂ ਦੀ ਇੱਕ ਲੜੀ ਤੋਂ ਬਾਅਦ ਸੰਸਦ ਮੈਂਬਰਾਂ ਦੀ ਸੁਰੱਖਿਆ ਦਾ ਮੁੜ ਮੁਲਾਂਕਣ ਕਰ ਰਹੇ ਹਨ। ਇਸ ਵਿੱਚ ਪਿਛਲੇ ਮਹੀਨੇ ਓਂਟਾਰੀਓ ਦੇ ਚੋਣ ਪ੍ਰਚਾਰ ਦੌਰੇ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਜ਼ੁਬਾਨੀ ਪਰੇਸ਼ਾਨ ਕਰਨਾ ਵੀ ਸ਼ਾਮਲ ਹੈ।ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਿੰਘ ਜਦੋਂ ਚੋਣ ਪ੍ਰਚਾਰ ਦਫ਼ਤਰ ਤੋਂ ਬਾਹਰ ਨਿਕਲਦੇ ਹਨ ਤਾਂ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਦੇ ਹਨ। ਸਿੰਘ ਨੂੰ ਇੱਕ ਵਾਹਨ ਦੇ ਅੰਦਰ ਦਾਖਲ ਹੁੰਦੇ ਹੀ ਉਹਨਾਂ ‘ਤੇ ਅਪਸ਼ਬਦ ਬੋਲਦੇ ਅਤੇ ਉਹਨਾਂ ਨੂੰ “ਦੇਸ਼ਧ੍ਰੋਹੀ” ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਸਿੰਘ ਨੇ ਕਿਹਾ ਹੈ ਕਿ ਪੀਟਰਬਰੋ, ਓਂਟਾਰੀਓ ਦਾ ਤਜਰਬਾ ਉਸ ਦੇ ਸਿਆਸੀ ਕਰੀਅਰ ਵਿੱਚ ਹਮਲਾਵਰ ਵਿਵਹਾਰ ਦੀਆਂ ਸਭ ਤੋਂ ਖਰਾਬ ਘਟਨਾਵਾਂ ਵਿੱਚੋਂ ਇੱਕ ਸੀ। ਸੰਸਦ ਮੈਂਬਰਾਂ ਲਈ ਸੁਰੱਖਿਆ ਨੂੰ ਵਧਾਉਣ ਲਈ ਕੀਤੇ ਜਾ ਰਹੇ ਉਪਾਵਾਂ ਵਿੱਚ ਪੈਨਿਕ ਬਟਨ ਜਾਂ “ਮੋਬਾਈਲ ਡਿਊਰੇਸ ਅਲਾਰਮ” ਸ਼ਾਮਲ ਹਨ ਮਤਲਬ ਜਦੋਂ ਉਹ ਕਿਸੇ ਖਤਰੇ ਦਾ ਸਾਹਮਣਾ ਕਰ ਰਹੇ ਹੋਣ ‘ਤੇ ਤੁਰੰਤ ਪ੍ਰਤੀਕਿਰਿਆ ਲਈ ਸੰਸਦੀ ਸੁਰੱਖਿਆ ਸੇਵਾਵਾਂ ਜਾਂ ਸਥਾਨਕ ਪੁਲਸ ਨੂੰ ਤੁਰੰਤ ਸੁਚੇਤ ਕਰਨ ਲਈ ਆਲੇ ਦੁਆਲੇ ਲੈ ਜਾ ਸਕਦੇ ਹਨ।ਸਾਰਜੈਂਟ-ਐਟ-ਆਰਮਜ਼ ਨੇ ਨਵੇਂ ਸੁਰੱਖਿਆ ਉਪਾਵਾਂ ਬਾਰੇ ਲਿਬਰਲ ਐਮਪੀਜ਼ ਨੂੰ ਇੱਕ ਪੇਸ਼ਕਾਰੀ ਵਿੱਚ, ਜ਼ੋਰਦਾਰ ਸਿਫਾਰਸ਼ ਕੀਤੀ ਕਿ ਉਹ ਪੈਨਿਕ ਬਟਨ ਨੂੰ “ਹਰ ਵੇਲੇ” ਆਪਣੇ ਕੋਲ ਰੱਖਣ।ਪੇਸ਼ਕਾਰੀ ਵਿੱਚ ਕਿਹਾ ਗਿਆ ਕਿ ਡਿਵਾਈਸ ਨੂੰ ਕੈਨੇਡਾ ਭਰ ਵਿੱਚ ਵਰਤਿਆ ਜਾ ਸਕਦਾ ਹੈ, ਉਹਨਾਂ ਦੇ ਹਲਕਿਆਂ ਵਿੱਚ ਵੀ।

Leave a Reply

Your email address will not be published.