ਕੈਨੇਡਾ ’ਚ ਪੰਜਾਬਣ ਵਿਦਿਆਰਥਣ  ਨੂੰ  ਬੇਕਾਬੂ ਕਾਰ ਨੇ ਕੁਚਲਿਆ

ਕੁਰਾਲੀ : ਕੈਨੇਡਾ ਦੇ ਸਰੀ ਦੀ ਸਟਰਾਅਬੇਰੀ ਹਿੱਲ ਲਾਇਬਰੇਰੀ ਨੇੜੇ ਭੇਤਭਰੇ ਹਾਲਾਤ ਦੌਰਾਨ ਅਚਾਨਕ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਨੇ ਫੁੱਟਪਾਥ ਤੇ ਘਰ ਨੂੰ ਪੈਦਲ ਜਾ ਰਹੀ ਕੁਰਾਲੀ ਦੀ ਵਸਨੀਕ ਤੇ ਅੰਤਰਰਾਸ਼ਟਰੀ ਵਿਦਿਆਰਥਣ ਅਮਨਜੋਤ ਭਾਗੀ ਉਰਫ ਸ਼ਵੇਤਾ (22) ਨੂੰ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

ਇਸ ਭਿਆਨਕ ਹਾਦਸੇ ਦੌਰਾਨ ਉਸ ਦੀ ਸਰੀ ਦੇ ਇੱਕ ਹਸਪਤਾਲ ਦੇ ਵਿਚ ਮੌਤ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਦੇ ਮਾਤਾ ਪਿਤਾ ਵੱਲੋਂ ਪੰਜਾਬ ਤੇ ਭਾਰਤ ਸਰਕਾਰ ਨੂੰ ਉਸ ਦੀ ਪੁੱਤਰੀ ਦੀ ਦੇਹ ਨੂੰ ਭਾਰਤ ਵਿਖੇ ਲਿਆਉਣ ਤੇ ਮਾਮਲੇ ਦੀ ਉੱਚ ਪੱਧਰ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸੰਜੀਵ ਕੁਮਾਰ ਭਾਗੀ ਨੇ ਭਰੇ ਮਨ ਨਾਲ ਜਾਣਕਾਰੀ ਸਾਝੀ ਕਰਦਿਆਂ ਦੱਸਿਆ ਕਿ ਉਸ ਦੀ ਪੁੱਤਰੀ ਅਮਨਜੋਤ ਭਾਗੀ (ਸ਼ਵੇਤਾ) ਦੀ ਕੈਨੇਡਾ ਦੇ ਵਿਚ ਪੈਂਦੇ ਸਰੀ ਦੀ ਸਟਰਾਅਬੇਰੀ ਹਿੱਲ ਲਾਇਬਰੇਰੀ ਨੇੜੇ ਭੇਤਭਰੇ ਹਲਾਤਾ ਦੌਰਾਨ ਅਚਾਨਕ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਨੇ ਫੁੱਟਪਾਥ ‘ਤੇ ਘਰ ਨੂੰ ਪੈਦਲ ਜਾ ਰਹੀ ਉਸ ਦੀ ਪੁੱਤਰੀ ਨੂੰ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਭਿਆਨਕ ਹਾਦਸੇ ਦੌਰਾਨ ਉਸ ਦੀ ਹਸਪਤਾਲ ਦੇ ਵਿਚ ਮੌਤ ਹੋਣ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਪ੍ਰਾਪਤ ਹੋਈ ਹੈ। ਬੀਤੀ ਰਾਤ ਸਰੀ ਤੋਂ ਉਸ ਦੀ ਪੁੱਤਰੀ ਦੀਆਂ ਜਾਣਕਾਰ ਲੜਕੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਪੁੱਤਰੀ ਦੀ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਬੇਟੀ ਦੇਰ ਸ਼ਾਮ ਨੂੰ ਆਪਣੀ ਡਿਊਟੀ ਤੋਂ ਕੰਮ ਕਰਕੇ ਆਪਣੇ ਘਰ ਨੂੰ ਫੁੱਟਪਾਥ ‘ਤੇ ਪੈਦਲ ਜਾ ਰਹੀ ਸੀ। ਇਸੇ ਦੌਰਾਨ ਭੇਤਭਰੇ ਹਾਲਾਤ ਦੌਰਾਨ ਅਚਾਨਕ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਪੁੱਤਰੀ ਨੂੰ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਬੇਕਾਬੂ ਹੋਏ ਕਾਰ ਵੱਲੋਂ ਉਸ ਦੀ ਪੁੱਤਰੀ ਨੂੰ ਦੂਰ ਤਕ ਫੁੱਟਪਾਥ ‘ਤੇ ਘੜੀਸਦੀ ਲੈ ਗਈ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਬੇਟੀ ਦੇ ਸਿਰ ਤੇ ਚਿਹਰੇ ‘ਤੇ ਕਾਫ਼ੀ ਸੱਟਾਂ ਲੱਗੀਆਂ । ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਮੌਕੇ ‘ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦੀ ਪੁੱਤਰੀ ਨੂੰ ਇਲਾਜ਼ ਲਈ ਐਬੂਲੈਂਸ ਰਾਹੀਂ ਕਿਸੇ ਹਸਪਤਾਲ ਦੇ ਵਿਚ ਵੀ ਲਿਜਾਇਆ ਗਿਆ ਜਿਥੇ ਹਸਪਤਾਲ ਦੇ ਵਿਚ ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਪੁੱਤਰੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਸ ਦੀ ਪੁੱਤਰੀ ਉਥੇ ਹੀ ਦਮ ਤੋੜ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਪੱਧਰ ‘ਤੇ ਵੀ ਸਰੀ ਦੀ ਪੁਲਿਸ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂਕਰ ਰਹੇ ਹਨ।ਅਮਨਜੋਤ ਭਾਗੀ ਨੇ ਕਰੀਬ ਤਿੰਨ ਸਾਲ ਪਹਿਲਾਂ ਸਥਾਨਕ ਗੌਰਮਿੰਟ ਕੰਨਿਆ ਸਕੂਲ ਤੋਂ ਬਾਰ੍ਹਵੀਂ ਦੀ ਪੜ੍ਹਾਈ ਚੰਗੇ ਨੰਬਰ ਲੈਕੇ ਪਾਸ ਕੀਤੀ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਬੇਟੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਸ ਨੇ ਦੱਸਿਆ ਕਿ ਬੇਟੀ ਦੀ ਕੈਨੇਡਾ ਵਿਚ ਉੱਚੇਰੀ ਪੜ੍ਹਾਈ ਕਰਨ ਦੀ ਇੱਛਾ ਪੂਰੀ ਕਰਨ ਨੂੰ ਲੈਕੇ ਉਨ੍ਹਾਂ ਵੱਲੋਂ ਆਪਣੀ ਬੇਟੀ ਨੂੰ ਇੱਥੋਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਭੇਜਿਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਹਾਲੇ ਕੈਨੇਡਾ ਵਿਚ ਗਏ ਨੂੰ ਕਰੀਬ ਤਿੰਨ ਸਾਲ ਹੀ ਹੋਏ ਸਨ ਕਿ ਇਹ ਹਾਦਸਾ ਵਾਪਰ ਗਿਆ। ਅਮਰੀਕਾ ਰਹਿੰਦੇ ਆਪਣੇ ਚਾਚੇ ਰਾਜਿੰਦਰ ਵੀ ਇਸ ਸਬੰਧੀ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਚਾਚੇ ਰਾਜਿੰਦਰ ਅਮਰੀਕਾ ਤੋਂ ਕੈਨੇਡਾ ਵਿਖੇ ਪਹੁੰਚਣ ਦੌਰਾਨ ਇਸ ਸੰਬਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦੌਰਾਨ ਲੋੜੀਂਦੀ ਕਾਰਵਾਈ ਕਰਨ ਲਈ ਅਪੀਲ ਕਰਨਗੇ। 

Leave a Reply

Your email address will not be published.